ਦਿਲ ਜਿੱਤਣ ਦੀ ਸਿਆਸਤ ਨਾਲ ਹੁੰਦੀ ਹੈ ਜਿੱਤ ਨਸੀਬ ਲੋਕਾਂ ਦੀ ਉਮੀਦ ਤੇ ਪਹਿਰਾ ਦੇਣਾ ਫ਼ਰਜ਼
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਚੋਣ ਮੁਹਿੰਮ ਨੂੰ ਭਖਾਉਂਦਿਆਂ ਅੱਜ ਸ਼ਹਿਰ ਬਠਿੰਡਾ ਦੇ ਪ੍ਰਤਾਪ ਨਗਰ, ਢਿਲੋਂ ਬਸਤੀ, ਨਰੂਆਣਾ ਰੋਡ, ਸ਼ਹੀਦ ਭਗਤ ਸਿੰਘ ਨਗਰ, ਕੱਪੜਾ ਮਾਰਕੀਟ ,ਨਵੀਂ ਬਸਤੀ, ਗੁਰੂ ਨਾਨਕ ਨਗਰ ਆਦਰਸ਼ ਨਗਰ, ਧੋਬੀਆਣਾ ਰੋਡ, ਗੁਰੂ ਨਾਨਕਪੁਰਾ , ਸਿਲਵਰ ਸਿਟੀ, ਹਾਊਸਫੈੱਡ ਕਲੋਨੀ ਸਮੇਤ ਵੱਖ ਵੱਖ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਨਰੂਆਣਾ ਰੋਡ ਤੇ ਵੱਡੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜੋ ਵਾਅਦਾ ਕੀਤਾ ਉਸ ਨੂੰ ਪੂਰਾ ਕੀਤਾ ਗਿਆ ਹੈ, 5-5 ਫਾਟਕਾਂ ਤੇ ਪੁਲਾਂ ਦੇ ਨਿਰਮਾਣ ਲਈ ਜੀਅ ਤੋਡ ਮਿਹਨਤ ਕੀਤੀ ,ਇਨ੍ਹਾਂ ਪੁਲਾਂ ਦੇ ਨਿਰਮਾਣ ਦਾ ਕੰਮ ਪੂਰਾ ਹੋਣ ਨਾਲ ਇਸ ਇਲਾਕੇ ਦੀ ਤਸਵੀਰ ਬਦਲੀ ਹੋਈ ਨਜਰ ਆਏਗੀ, ਜ਼ਮੀਨਾਂ ਦੇ ਭਾਅ ਵਧਣਗੇ, ਲੋਕਾਂ ਨੂੰ ਸੁਖਾਵਾਂ ਮਾਹੌਲ ਮਿਲੇਗਾ । ਉਨ੍ਹਾਂ ਕਿਹਾ ਕਿ ਸ਼ਹਿਰ ਬਠਿੰਡਾ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਹੀ ਉਨ੍ਹਾਂ ਦਾ ਮੁੱਢਲਾ ਫਰਜ ਰਿਹਾ ਹੈ ਤਾਂ ਜੋ ਪੰਜ ਸਾਲ ਲੋਕਾਂ ਵੱਲੋਂ ਜਤਾਈ ਉਮੀਦ ਤੇ ਪਹਿਰੇਦਾਰੀ ਕਰਦੇ ਹੋਏ ਹਰ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਦੂਸਰਾ ਮੌਕਾ ਦੇਣ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿਕਾਸ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ੍ਹਾਂ ਦੇ ਹੱਥ ਮਜਬੂਤ ਕੀਤੇ ਜਾਣ ਕਿਉਂ ਉਹ ਸਿਆਸਤ ਕਰਨ ਨਹੀਂ ਬਲਕਿ ਲੋਕਾਂ ਦੇ ਦਿਲ ਜਿੱਤਣ ਲਈ ਆਏ ਸਨ ਜਿੱਤ ਦਿਲ ਜਿੱਤਣ ਨਾਲ ਹੀ ਜਿੱਤ ਨਸੀਬ ਹੁੰਦੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਵੱਖ ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨ ,ਕਾਂਗਰਸ ਲੀਡਰਸ਼ਿਪ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Share the post "ਵਿੱਤ ਮੰਤਰੀ ਦਾ ਦਾਅਵਾ, ਫਾਟਕਾਂ ਤੇ ਪੁਲਾਂ ਦੇ ਨਿਰਮਾਣ ਨਾਲ ਬਦਲੇਗੀ ਇਲਾਕੇ ਦੀ ਤਸਵੀਰ"