ਸੁਖਜਿੰਦਰ ਮਾਨ
ਬਠਿੰਡਾ, 19 ਸਤੰਬਰ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਦੇ ਸਹਿਯੋਗ ਸਦਕਾ ਸ਼ਹੀਦ ਜਰਨੈਲ ਸਿੰਘ ਰਾਠੌੜ (ਕਮਾਡੋ ਪੰਜਾਬ ਪੁਲਿਸ) ਦੀ ਬਰਸੀ ’ਤੇ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਰੋਡ ਵਿਖੇ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਈਵੀ ਹਸਪਤਾਲ, ਬਠਿੰਡਾ ਤੋ ਦਿਲ ਦੇ ਰੋਗਾ ਦੇ ਮਾਹਿਰ ਡਾ. ਤੇਜਿੰਦਰ ਸਿੰਘ ਮੱਲੀ, ਹੱਡੀਆਂ ਅਤੇ ਜੋੜਾ ਦੇ ਮਾਹਿਰ ਡਾ. ਹਰਪ੍ਰੀਤ ਸੌਢੀ, ਇੰਟਰਨਲ ਮੈਡੀਸਨ ਦੇ ਮਾਹਿਰ ਡਾ. ਰਸ਼ਮੀਤ ਸਿੰਘ, ਔਰਤਾਂ ਰੋਗਾਂ ਦੇ ਮਾਹਿਰ ਡਾ. ਰੀਤਿਕਾ ਅਗਰਵਾਲ ਅਤੇ ਗੁੱਡਵਿਲ ਵੈਲਫੇਅਰ ਸੁਸਾਇਟੀ ਤੋਂ ਅੱਖਾਂ ਦੇ ਮਾਹਿਰ ਡਾ. ਸੰਜੇ ਸੁਨਾਰੀਆਂ ਅਤੇ ਮੈਡੀਸਨ ਦਾ ਮਾਹਿਰ ਡਾ. ਜਸਵਿੰਦਰ ਸਿੰਘ ਵੱਲੋਂ 266 ਮਰੀਜਾਂ ਦਾ ਚੈਕਅੱਪ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆ। ਜਿੰਦਲ ਹੈਲਥ ਲੈਬ ਤੋਂ ਪੁਨਿਤ ਮਲਾਨ ਵੱਲੋਂ ਮਰੀਜਾਂ ਦੇ ਮੁਫਤ ਬਲੱਡ ਪ੍ਰੈਸਰ, ਬਲੱਡ ਸੂਗਰ, ਈ.ਸੀ.ਜੀ ਟੈਸਟਾਂ ਕੀਤੇ ਗਏ। ਇਸ ਕੈਂਪ ਵਿੱਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਪੰਜਾਬ ਸ੍ਰ ਨਵਦੀਪ ਸਿੰਘ ਜੀਦਾ ਐਡਵੋਕੇਟ, ਸ੍ਰੀ ਅਨੀਲ ਠਾਕੁਰ ਪੰਜਾਬ ਚੇਅਰਮੈਨ ਟਰੇਡ ਫੀਡਰ, ਸ੍ਰੀ ਨੀਲ ਗਰਗ, ਪੰਜਾਬ ਬੁਲਾਰਾ, ਸ੍ਰ ਬਲਜੀਤ ਸਿੰਘ ਬੱਲੀ ਬਲਾਕ ਪ੍ਰਧਾਨ, ਪ੍ਰੀਤਮ ਸਿੰਘ ਜੁਆਇੰਟ ਸੈਕਟਰੀ ਐਸ.ਸੀ. ਵਿੰਗ ਪੰਜਾਬ, ਜਗਜੀਤ ਸਿੰਘ ਜਿਲਾ ਜੁਆਇੰਟ ਐਸ.ਸੀ. ਵਿੰਗ, ਗੁਰਮੀਤ ਸਿੰਘ ਸੇਠੀ ਅਤੇ ਆਮ ਆਦਮੀ ਪਾਰਟੀ ਦੀ ਟੀਮ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸੁਸਾਇਟੀ ਵੱਲੋਂ ਸਹੀਦ ਜਰਨੈਲ ਸਿੰਘ ਰਾਠੌੜ ਜੀ ਦੀ ਮਾਤਾ ਗੁਰਬਚਨ ਕੋਰ ਅਤੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਡਾਕਟਰ ਟੀਮ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ। ਇਸ ਕੈਂਪ ਨੂੰ ਸਫਲ ਬਣਾਉਣ ਲਈ ਗੁੱਡਵਿਲ ਸੁਸਾਇਟੀ ਪ੍ਰਧਾਨ ਵਿਜੈ ਕੁਮਾਰ ਬਰੇਜਾ, ਡਾ. ਜੋਤਰਾਮ ਜੈਨ, ਆਰ.ਕੇ.ਜਿੰਦਲ, ਹੈਲਪ ਫਾਰ ਨੀਡੀ ਫਾਊਡੇਸ਼ਨ ਤੋ ਆਨੰਦ ਜੈਨ, ਸਹੀਦ ਜਰਨੈਲ ਸਿੰਘ ਸੁਸਾਇਟੀ ਦੇ ਸਰਪ੍ਰਸਤ ਸ੍ਰ. ਤਰਲੋਚਨ ਸਿੰਘ ਸੇਠੀ, ਪ੍ਰਧਾਨ ਅਵਤਾਰ ਸਿੰਘ ਗੋਗਾ, ਮਹਿੰਦਰ ਸਿੰਘ ਐਫ.ਸੀ.ਆਈ., ਗੁਰਮੀਤ ਸਿੰਘ ਗਾਲਾ, ਜਸਵੀਰ ਸਿੰਘ, ਰਾਮਜੀ ਲਾਲ, ਗੁਰਮੁੱਖ ਸਿੰਘ, ਰਵੀ ਬਾਂਸਲ, ਬਲਵਿੰਦਰ ਸਿੰਘ ਪੀ.ਪੀ. ਚੰਦਨ, ਦੀਪਕ, ਡਾ. ਗੁਲਾਬ ਸਿੰਘ, ਡਾ. ਅਮਨਦੀਪ ਸਿੰਘ, ਗੁਰਚਰਨ ਸਿੰਘ ਐਸ.ਡੀ.ਓ, ਮਹਿੰਦਰ ਸਿੰਘ, ਸੰਜੇ ਕੁਮਾਰ, ਗੁਰਚਰਨ ਸਿੰਘ ਗੋਬਿੰਦਪੁਰਾ, ਸੰਜੇ ਰਾਜਪੂਤ, ਅਨਮੋਲ ਗੋਇਲ, ਅਸ਼ੋਕ ਢਾਬੇ ਵਾਲੇ, ਸੁਭਾਸ਼, ਜਤਿੰਦਰ ਗੋਗੀਆ ਆਦਿ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ।
Share the post "ਸ਼ਹੀਦ ਜਰਨੈਲ ਸਿੰਘ ਰਾਠੌੜ ਦੀ ਬਰਸੀ ’ਤੇ ਸੁਸਾਇਟੀ ਵੱਲੋ ਮੈਗਾ ਮੈਡੀਕਲ ਚੈਕਅੱਪ ਕੈਂਪ ਆਯੋਜਿਤ"