WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਸੁਮਿਤ ਖਰੇਰਾ ਨੂੰ ਕੀਤਾ ਅਖਿਲ ਭਾਰਤੀ ਧਾਂਨਕ ਸਮਾਜ ਯੁਵਾ ਮੋਰਚਾ ਦਾ ਪੰਜਾਬ ਪ੍ਰਧਾਨ ਨਿਯੁਕਤ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਸਤੰਬਰ : ਅੱਜ ਆਲ ਇੰਡੀਆ ਧਾਂਨਕ ਸਮਾਜ ਦੇ ਰਾਸਟਰੀ ਪ੍ਰਧਾਨ ਸਤੀਸ ਖੰਨਗਵਾਲ ਦੇ ਦਿਸਾ ਨਿਰਦੇਸਾਂ ਤਹਿਤ ਸ੍ਰੀ ਸੁਮਿਤ ਖਰੇਰਾ ਨੂੰ ਅਖਿਲ ਭਾਰਤੀ ਧਾਨਕ ਯੁਵਾ ਮੋਰਚਾ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ।ਸ੍ਰੀ ਗੁਰੂ ਕਬੀਰ ਧਾਨਕ ਧਰਮਸਾਲਾ 60 ਫੁੱਟੀ ਰੋਡ ਬਠਿੰਡਾ ਵਿਖੇ ਧਾਨਕ ਸਮਾਜ ਦੀ ਇੱਕ ਵਿਸੇਸ ਮੀਟਿੰਗ ਦੌਰਾਨ ਉਕਤ ਯੁਵਾ ਨੇਤਾ ਨੂੰ ਹਰਿਆਣਾ ਪ੍ਰਾਂਤ ਦੇ ਯੁਵਾ ਧਾਨਕ ਪ੍ਰਧਾਨ ਸ੍ਰੀ ਸੰਜੇ ਖੰਨਗਵਾਲ ਨੇ ਨਿਯੁਕਤੀ ਪੱਤਰ ਸੌਂਪਿਆ। ਇਸ ਵੱਡੀ ਜਿੰਮੇਵਾਰੀ ਮਿਲਣ ਮੌਕੇ ਨਵ ਨਿਯੁਕਤ ਯੁਵਾ ਪ੍ਰਧਾਨ ਨੇ ਸਮੁੱਚੀ ਧਾਨਕ ਲੀਡਰਸਿਪ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਦਾ ਪ੍ਰਣ ਕੀਤਾ। ਇਸ ਮੀਟਿੰਗ ਵਿੱਚ ਪਹੁੰਚੇ ਧਾਨਕ ਸਮਾਜ ਦੇ ਵਿਅਕਤੀਆਂ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਲਦੀ ਹੀ ਧਾਂਨਕ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇਗਾ ਜਿਸ ਰਾਹੀਂ ਸਾਡੇ ਸਮਾਜ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸਕਿਲਾਂ ਦਾ ਹੱਲ ਕੀਤਾ ਜਾਵੇਗਾ। ਉਹਨਾਂ ਪੂਰੇ ਸਮਾਜ ਦੇ ਲੋਕਾਂ ਨੂੰ ਆਪਣੇ ਸੰਦੇਸ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਨੂੰ ਲੈਕੇ ਉਨ੍ਹਾਂ ਨੂੰ ਕਦੋਂ ਵੀ ਮਿਲ ਸਕਦਾ ਹੈ। ਇਸ ਮੀਟਿੰਗ ਵਿੱਚ ਮਨਿੰਦਰ ਕੁਮਾਰ ਸੋਨੂੰ ਖਰੇਰਾ ਪ੍ਰਧਾਨ ਸ੍ਰੀ ਗੁਰੂ ਕਬੀਰ ਧਰਮਸਾਲਾ, ਜਨਰਲ ਸਕੱਤਰ ਅਜੈ ਕੁਮਾਰ ਖਟਕ, ਆਸੂ ਖੰਨਾ, ਅਸੋਕ ਸਿੱਲਣ,ਦੀਪਕ ਕਿਰਾੜ, ਪਵਨ ਕੁਮਾਰ, ਹਰੀ ਚੰਦ ਕਿਰਾੜ,ਰੋਹਿਤ ਸਿਵਾਨ, ਵਿੱਕੀ ਸੀਵਾਨ,ਮਹੇਸ ਸਿਵਾਣ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਨਕ ਸਮਾਜ ਦੇ ਲੋਕ ਸਾਮਿਲ ਸਨ।

Related posts

ਭਾਜਪਾ ਦੇ ਪੁਰਾਣੇ ਆਗੂਆਂ ਨੇ ਕੀਤਾ ਰਵੀਪ੍ਰੀਤ ਸਿੰਘ ਸਿੱਧੂ ਨਾਲ ਤੁਰਨ ਦਾ ਐਲਾਨ।

punjabusernewssite

ਪੰਜਾਬ ਦੇ ਮੁਲਾਜ਼ਮਾਂ ਤੇ ਲਗਿਆ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰੇ ਸਰਕਾਰ

punjabusernewssite

ਗੈਂਗਸਟਰ ਲਾਰੈਂਸ ਬਿਸ਼ਨੋਈ ਪੁੱਜਿਆ ਬਠਿੰਡਾ ਜੇਲ੍ਹ ’ਚ

punjabusernewssite