ਬਠਿੰਡਾ, 8 ਨਵੰਬਰ: 67 ਵੀਆ ਸੂਬਾ ਪੱਧਰੀ ਖੇਡਾਂ ਅੰਡਰ 19 ਕੁੜੀਆਂ ਹੈਂਡਬਾਲ ਦੇ ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਸਿੱਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਮੰਤਵ ਦੀ ਪੂਰਤੀ ਵਿੱਚ ਖੇਡਾਂ ਆਪਣੀ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਅਜੋਕੇ ਸਮੇਂ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹਨ। ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮੁੱਚੇ ਸੰਸਾਰ ਵਿੱਚ ਭਾਰਤ ਦਾ ਨਾਂ ਰੋਸ਼ਨ ਕਰ ਰਹੀਆਂ ਹਨ।ਸ਼ਾਮ ਦੇ ਸੈਸ਼ਨ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਬਠਿੰਡਾ ਨੂੰ ਮਿਲੇ 6 ਨਵੇਂ ਪਟਵਾਰੀ, ਡਿਪਟੀ ਕਮਿਸ਼ਨਰ ਨੇ ਵੰਡੇ ਨਿਯੁਕਤੀ ਪੱਤਰ
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਲੀਗ ਮੁਕਾਬਲਿਆਂ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਨੇ ਹੁਸ਼ਿਆਰਪੁਰ ਨੂੰ 13-12 ਨਾਲ,ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮਾਨਸਾ ਨੂੰ 13-10 ਨਾਲ, ਫਾਜ਼ਿਲਕਾ ਨੇ ਗੁਰਦਾਸਪੁਰ 11-0 ਨਾਲ, ਮਲੇਰਕੋਟਲਾ ਨੇ ਮੋਗਾ ਨੂੰ 2-0 ਨਾਲ, ਮੋਹਾਲੀ ਨੇ ਸੰਗਰੂਰ ਨੂੰ 15-9 ਨਾਲ, ਬਠਿੰਡਾ ਨੇ ਫਰੀਦਕੋਟ ਨੂੰ 9-5 ਨਾਲ, ਮੋਹਾਲੀ ਨੇ ਫਰੀਦਕੋਟ ਨੂੰ 15-8 ਨਾਲ, ਲੁਧਿਆਣਾ ਨੇ ਮੋਗਾ ਨੂੰ 17-1 ਨਾਲ, ਜਲੰਧਰ ਨੇ ਹੁਸ਼ਿਆਰਪੁਰ ਨੂੰ 9-6 ਨਾਲ, ਬਠਿੰਡਾ ਨੇ ਸੰਗਰੂਰ ਨੂੰ 6-4 ਨਾਲ,ਸ੍ਰੀ ਅੰਮ੍ਰਿਤਸਰ ਸਾਹਿਬ ਨੇ ਰੋਪੜ ਨੂੰ 17-5 ਨਾਲ ਹਰਾਇਆ।ਪ੍ਰੀ ਕੁਆਰਟਰ ਮੁਕਾਬਲਿਆਂ ਵਿੱਚ ਮਾਨਸਾ ਨੇ ਬਰਨਾਲਾ ਨੂੰ 10-4 ਨਾਲ, ਮੋਹਾਲੀ ਨੇ ਮਲੇਰਕੋਟਲਾ ਨੂੰ 5-0 ਨਾਲ,ਸ੍ਰੀ ਮੁਕਤਸਰ ਸਾਹਿਬ ਨੇ ਫਾਜ਼ਿਲਕਾ ਨੂੰ 7-3 ਨਾਲ ਹਰਾਇਆ।
ਲੱਖੇ ਸਿਧਾਣੇ ਨੂੰ ਪੁਲਿਸ ਨੇ ਅੱਧੀ ਰਾਤ ਕੀਤਾ ਰਿਹਾਅ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਕਮੇਟੀ ਮੈਂਬਰ ਅਜੀਤਪਾਲ ਸਿੰਘ,ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਗਗਨਦੀਪ ਕੌਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਿੱਧੂ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਰਮਨਦੀਪ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਸੁਖਜਿੰਦਰਪਾਲ ਸਿੰਘ,ਲੈਕਚਰਾਰ ਇਕਬਾਲ ਸਿੰਘ ਅਬਜਰਵਰ,ਗੁਰਿੰਦਰ ਸਿੰਘ ਲੱਭੀ, ਪਵਿੱਤਰ ਸਿੰਘ, ਬਲਜੀਤ ਸਿੰਘ ਰਣਜੀਤ ਸਿੰਘ ਬਰਾੜ, ਗੁਰਮੀਤ ਸਿੰਘ ਮਾਨ,ਗੁਰਦੀਪ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ ਝੱਬਰ , ਹਰਭਗਵਾਨ ਦਾਸ, ਨਵਸੰਗੀਤ ਹਾਜ਼ਰ ਸਨ।