14 Views
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਹੋਰ ਪੰਚ ਅਤੇ ਆਗੂ ਵੀ ਜਟਾਣਾ ਦੀ ਮੌਜੂਦਗੀ ਵਿੱਚ ਹੋਏ ਕਾਂਗਰਸ ਵਿਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰੀ : ਹਲਕਾ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦ ਪਿੰਡ ਨੱਤ ਦੀ ਮਹਿਲਾ ਸਰਪੰਚ ਦੇਵ ਕੌਰ ਅਤੇ ਉਨ੍ਹਾਂ ਦੇ ਪੁੱਤਰ ਜਗਸੀਰ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਮੁੜ ਕਾਗਰਸ ਵਿਚ ਘਰ ਵਾਪਸੀ ਕਰ ਲਈ। ਇਸ ਮੌਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਹੋਰ ਪੰਚ ਅਤੇ ਅਹੁਦੇਦਾਰ, ਜਿਨ੍ਹਾਂ ਵਿੱਚ ਰਣਜੀਤ ਸਿੰਘ ਮਾਟਾ ,ਪੰਮਾ ਨੰਬਰਦਾਰ,ਸਾਬਕਾ ਸਰਪੰਚ ਹਰਮੇਲ ਸਿੰਘ ਦੇ ਨਾਮ ਸ਼ਾਮਲ ਹਨ, ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਜਟਾਣਾ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਨੂੰ ਅੱਗੇ ਲਿਜਾਣ ਦੀ ਸੋਚ ਕਰਕੇ ਲੋਕ ਉਨ੍ਹਾਂ ਦੇ ਨਾਲ ਜੁੜ ਰਹੇ ਹਨ ਕਿਉਂਕਿ ਤਲਵੰਡੀ ਸਾਬੋ ਇਲਾਕੇ ਦਾ ਵਿਕਾਸ ਕਰਾਉਣ ਵਿੱਚ ਕਦੇ ਵੀ ਵਿਤਕਰੇਬਾਜ਼ੀ ਨਹੀਂ ਕੀਤੀ ਹਰ ਪਰਿਵਾਰ ਨੂੰ ਸਹੂਲਤ ਮੁਹੱਈਆ ਕਰਵਾਈ ਗਈ ਹੈ ।ਜਟਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਤਾਂ ਆਪਣੇ ਰਾਜ ਵੇਲੇ ਕਦੇ ਕਿਸਾਨਾਂ ਦੀ ਬਾਂਹ ਨਹੀਂ ਫਡ਼ੀ ਪਰ ਹੁਣ ਉਨ੍ਹਾਂ ਵੱਲੋਂ ਮੁਆਵਜ਼ੇ ਦੇ ਚੈੱਕ ਲੋੜਵੰਦਾਂ ਨੂੰ ਮਿਲਣੇ ਯਕੀਨੀ ਬਣਾਏ ਹਨ। ਜਟਾਣਾ ਨੇ ਕਿਹਾ ਕਿ ਅੱਜ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲੋਂ ਲੋਕਾਂ ਕੋਲ ਵੋਟ ਮੰਗਣ ਦਾ ਕੋਈ ਹੱਕ ਹੀ ਨਹੀਂ ਰਿਹਾ ਕਿਉਂਕਿ ਉਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਤੇ ਉਨ੍ਹਾਂ ਨੇ ਕਦੇ ਕੋਈ ਮੁਸ਼ਕਲ ਰਹਿਣ ਲਈ ਦਿੱਤੀ ਜਿਸ ਕਰਕੇ ਇਸ ਹਲਕੇ ਵਿੱਚ ਕਾਂਗਰਸ ਦੀ ਜਿੱਤ ਯਕੀਨੀ ਹੈ ਤੇ ਵਿਰੋਧੀਆਂ ਨੂੰ ਤਕੜੀ ਹਾਰ ਦਿੱਤੀ ਜਾਵੇਗੀ। ਜਟਾਣਾ ਨੇ ਕਿਹਾ ਕਿ ਕੰਮਾਂ ਨਾਲ ਹੀ ਜਿੱਤਾਂ ਮਿਲਦੀਆਂ ਹਨ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਵੋਟਾਂ ਨਹੀਂ ਪੈਂਦੀਆਂ ।ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਕਾਂਗਰਸ ਦੇ ਆਗੂ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।
Share the post "ਹਲਕਾ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਨੂੰ ਝਟਕਾ, ਮਹਿਲਾ ਸਰਪੰਚ ਨੇ ਸਪੁੱਤਰ ਸਮੇਤ ਕੀਤੀ ਕਾਂਗਰਸ ਵਿੱਚ ਵਾਪਸੀ"