ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ: ਭਾਜਪਾ ਨਾਲ ਜੁੜੀਆਂ ਸਥਾਨਕ ਜ਼ਿਲ੍ਹਾ ਕਚਿਹਰੀਆਂ ਨਾਲ ਸਬੰਧਤ ਮਹਿਲਾ ਵਕੀਲਾਂ ਵਲੋਂ ਕੇਂਦਰ ਸਰਕਾਰ ਵਲੋਂ ਮਹਿਲਾ ਨਾਲ ਸਬੰਧਤ ‘ਨਾਰੀ ਸ਼ਕਤੀ ਵੰਦਨ’ ਬਿੱਲ ਪਾਸ ਹੋਣ ’ਤੇ ਲੱਡੂ ਵੰਡੇ ਗਏ। ਜਿਲ੍ਹਾ ਸਕੱਤਰ ਰਿਤੂ ਆਨੰਦ ਦੀ ਅਗਵਾਈ ਹੇਠ ਇੰਨ੍ਹਾਂ ਵਕੀਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਹਿਲਾਵਾਂ ਪ੍ਰਤੀ ਆਪਣੀ ਉੱਚੀ ਸੋਚ ਨੂੰ ਪ੍ਰਗਟਾਉਂਦੇ ਹੋਏ ਪਿਛਲੇ 27 ਸਾਲਾਂ ਤੋਂ ਕਿਸੇ ਵੀ ਕਾਰਨਾਂ ਕਰਕੇ ਲਟਕ ਰਿਹੇ
ਸੂਬਾ ਸਰਕਾਰ ਸਰਕਾਰੀ ਮੈਡੀਕਲ ਸੰਸਥਾਵਾਂ ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ : ਸਿਹਤ ਮੰਤਰੀ
ਇਸ ਬਿੱਲ ਨੂੰ ਦੋਹਾਂ ਸਦਨਾਂ ਵਿਚ ਆਸਾਨੀ ਨਾਲ ਪਾਸ ਕਰਾ ਕੇ ਦੇਸ਼ ਦੀ ਨਾਰੀ ਸ਼ਕਤੀ ਨੂੰ ਹੋਰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ਭਾਜਪਾ ਲੀਗਲ ਸੇਲ ਪੰਜਾਬ ਤੋਂ ਐਡਵੋਕੇਟ ਰਜਿੰਦਰ ਸ਼ਰਮਾ ,ਐਡਵੋਕੇਟ ਕਿਰਨ ਕੌਰ, ਐਡਵੋਕੇਟ ਪਲਵੀ, ਐਡਵੋਕੇਟ ਨਵਜੋਤ ਕੌਰ, ,ਐਡਵੋਕੇਟ ਨੀਲਮ, ਐਡਵੋਕੇਟ ਮੀਨੂੰ ਬੇਗਮ, ਐਡਵੋਕੇਟ ਨੀਲਮ ਮਹੋਰ,ਐਡਵੋਕੇਟ ਕ੍ਰਿਸ਼ਨਾ, ਐਡਵੋਕੇਟ ਰਮਨਦੀਪ, ਐਡਵੋਕੇਟ ਰਜਨੀ ਅਤੇ ਹੋਰ ਕਾਰਜਕਰਤਾ ਮੌਜੂਦ ਸਨ।
Share the post "ਭਾਜਪਾ ਨਾਲ ਜੁੜੀਆਂ ਮਹਿਲਾਂ ਵਕੀਲਾਂ ਨੇ ਸੰਸਦ ਵਿਚ ਮਹਿਲਾ ਬਿੱਲ ਪਾਸ ਹੋਣ ’ਤੇ ਜਤਾਈ ਖ਼ੁਸੀ"