ਰਾਮ ਸਿੰਘ ਕਲਿਆਣ
ਨਥਾਣਾ , 22 ਮਈ : ਸਥਾਨਕ ਬਲਾਕ ਦੇ ਪਿੰਡ ਤੁੰਗਵਾਲੀ ਦੇ ਕਬੱਡੀ ਖਿਡਾਰੀ ਨਿਊਜ਼ੀਲੈਂਡ ਵਿਖੇ ਕਬੱਡੀ ਟੂਰਨਾਮੈਂਟਾਂ ਵਿੱਚ ਭਾਗ ਲੈਣ ਲਈ ਗਏ ਸਨ। ਕਬੱਡੀ ਖਿਡਾਰੀ ਗਗਨਦੀਪ ਸਿੰਘ ਨਿਊਜ਼ੀਲੈਂਡ ਵਿੱਚ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡਣ ਉਪਰੰਤ ਵਾਪਿਸ ਪਿੰਡ ਪਰਤਣ ਤੇ ਪਿੰਡ ਵਾਸੀਆ ਨੇ ਫੁੱਲਾ ਦੇ ਹਾਰ ਪਾਕੇ ਸਨਮਾਨਿਤ ਕੀਤਾ। ਕਬੱਡੀ ਖਿਡਾਰੀ ਨੂੰ ਉਸ ਦੀ ਸਫ਼ਲਤਾ ਤੇ ਵਧਾਈ ਦਿੰਦਿਆਂ ਸੀਨੀਅਰ ਬੀਜੇਪੀ ਆਗੂ ਦਿਆਲ ਸੋਢੀ ਨੇ ਕਿਹਾ ਕਿ ,’ਮਾਂ-ਖੇਡ ਕਬੱਡੀ’ਕਾਰਨ ਪੰਜਾਬ , ਪੰਜਾਬੀਅਤ ਦੀ ਪਹਿਚਾਣ ਵਿਸ਼ਵ ਪੱਧਰ ਤੱਕ ਹੋਈ ਹੈ ।ਇਸ ਮੌਕੇ ਬਲਜਿੰਦਰ ਕੌਰ ਸੀਨੀਅਰ ਆਗੂ ਮਹਿਲਾ ਵਿੰਗ ਆਮ ਆਦਮੀ ਪਾਰਟੀ, ਰਘਬੀਰ ਸਿੰਘ ਮਾਨ ਡਾਇਰੈਕਟਰ ਯੁਵਕ ਸੇਵਾਵਾ ਮਾਨਸਾ, ਜਗਸੀਰ ਸਿੰਘ ਲਾਲਾ ਕੋਚ, ਜਗਜੀਤ ਸਿੰਘ ਮਾਨ ਰਿਟਾਇਰਡ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਅਤੇ ਸਰਪੰਚ ਵਕੀਲ ਸਿੰਘ ਆਦਿ ਵੱਲੋ ਕਬੱਡੀ ਖਿਡਾਰੀ ਦਾ ਵਿਸੇਸ਼ ਸਨਮਾਨ ਕੀਤਾ। ਕਬੱਡੀ ਖਿਡਾਰੀ ਗਗਨਦੀਪ ਸਿੰਘ ਨੇ ਪਿੰਡ ਵਾਸੀਆ, ਕੋਚ ਅਤੇ ਸੀਨੀਅਰ ਆਗੂਆ ਦਾ ਤਹਿ ਦਿਲ ਤੋ ਧੰਨਵਾਦ ਕੀਤਾ।
Share the post "’ਮਾਂ-ਖੇਡ ਕਬੱਡੀ’ ਕਾਰਨ ਪੂਰੀ ਦੁਨੀਆ ਵਿੱਚ ਬਣੀ ਪੰਜਾਬੀਆਂ ਦੀ ਪਹਿਚਾਣ- ਦਿਆਲ ਸੋਢੀ"