ਰਿਹਾਇਸ਼ ਅਤੇ ਮਕਾਨ ਮੁਰੰਮਤ ਯੋਜਨਾ ਦੀ ਸ਼ਿਕਾਇਤ ਲਈ ਬਣੇਗਾ ਸਪੈਸ਼ਲ ਸੈਲ – ਮਨੋਹਰ ਲਾਲ

0
24

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਅਧਿਕਾਰੀਆਂ ਨਾਲ ਕੀਤਾ ਸਿੱਧਾ ਸੰਵਾਦ

ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਲਈ 10 ਕਰੋੜ ਦਾ ਬਜਟ

ਸੁਖਜਿੰਦਰ ਮਾਨ

ਚੰਡੀਗੜ੍ਹ, 6 ਅਕਤੂਬਰ  – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਲਈ ਪਲਾਟਰਿਹਾਇਸ਼ ਯੋਜਲਾ ਅਤੇ ਮਕਾਨ ਮੁਰੰਮਤ ਯੋਜਲਾ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਵੱਖ ਤੋਂ ਸੈਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇੰਨ੍ਹਾਂ ਸ਼ਿਕਾਇਤਾਂ ਦੇ ਲਈ ਵੱਖ ਤੋਂ ਪੋਰਟਲ ਬਣਾਇਆ ਜਾਵੇਗਾ ਅਤੇ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਆਪਣੇ ਨਿਵਾਸ ਤੇ ਹਰਿਆਣਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

            ਇਸ ਮੌਕੇ ਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਕ੍ਰਿਸ਼ਣਲਾਲ ਪਵਾਰਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ ਅਤੇ ਓਐਸਡੀ ਭੁਪੇਸ਼ਵਰ ਦਿਆਲ ਵੀ ਮੌਜੂਦ ਸਨ।

            ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨਾਲ ਸਿੱਧਾ ਸੰਵਾਦ ਦੌਰਾਨ ਧਰਾਤਲ ਤੇ ਆਉਣ ਵਾਲੀ ਸਮਸਿਆਵਾਂ ਦੇ ਸਬੰਧ ਵਿਚ ਫੀਡਬੈਕ  ਲਿਆ। ਉਨ੍ਹਾਂ ਨੇ ਕਾਰਜਕਰਤਾਵਾਂ ਦੇ ਸੁਆਲਾਂ ਦੇ ਜਵਾਬ ਦੌਰਾਨ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਅਨੁਸੂਜਿਤ ਜਾਤੀ ਦੇ ਬੈਕਲਾਕ ਨੂੰ ਭਰਨ ਦੇ ਲਈ ਪਹਿਲਾਂ ਵੀ ਕੰਮ ਕੀਤਾ ਗਿਆ ਹੈ ਅਤੇ ਅੱਗੇ ਵੀ ਇਸ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।

ਮਹਾਪੁਰਸ਼ਾਂ ਦੀ ਜੈਯੰਤੀ ਤੇ ਹਰ ਬਲਾਕ ਵਿਚ ਕਰਨ ਵੱਡਾ ਪੋ੍ਰਗ੍ਰਾਮ

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਜੈਯੰਤੀ ਤੇ ਬਲਾਕ ਪੱਧਰ ਤੇ ਵੱਡੇ ਪੋ੍ਰਗ੍ਰਾਮਾਂ ਦਾ ਆਯੋਜਨ ਕਰਨਤਾਂ ਜੋ ਮਹਾਪੁਰਸ਼ਾਂ ਦੇ ਵਿਚਾਰ ਜਨ-ਜਨ ਤਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਦੇ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਤਹਿਤ 10 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ। ਬਲਾਕ ਪੱਧਰ ਤੇ ਪੋ੍ਰਗ੍ਰਾਮ ਆਯੋਜਿਤ ਕਰਨ ਦੇ ਬਾਰੇ ਵਿਚ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਕ ਮਹੀਨਾ ਪਹਿਲਾਂ ਸੂਚਿਤ ਕਰਨ ਤਾਂ ਜੋ ਯੋਜਨਾ ਦੇ ਤਹਿਤ ਵਿਵਸਥਾਵਾਂ ਦੇ ਲਈ ਸਮੇਂ ਨਾਲ ਰਕਮ ਮਿਲ ਸਕਣ।

LEAVE A REPLY

Please enter your comment!
Please enter your name here