ਬਠਿੰਡਾ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਵਿਜੀਲੈਂਸ ਦੀ ਦਬਸ਼ ਸਾਬਕਾ ਵਿੱਤ ਮੰਤਰੀ ਦੇ ਘਰ ਤੱਕ ਪਹੁੰਚ ਗਈ ਹੈ। ਵਿਜੀਲੈਂਸ ਦੀ ਟੀਮ ਪਿੰਡ ਬਾਦਲ ਵਿਚ ਮਨਪ੍ਰੀਤ ਬਾਦਲ ਦੇ ਘਰ ਪਹੁੰਚ ਕੇ ਤਲਾਸ਼ੀ ਲੈ ਰਹੀ ਹੈ। ਇਸ ਤੋਂ ਪਹਿਲਾ ਵਿਜੀਲੈਂਸ ਨੇ ਦੋਸ਼ ਲਾਏ ਸੀ ਕਿ 2018 ‘ਚ ਹੋਣ ਵਾਲੀ ਆਨਲਾਈਨ ਬੋਲੀ ਫਰਜ਼ੀ ਸੀ ਇਹ ਬੋਲੀ ਨਕਲੀ ਟਿਕਟ ਲੱਗਾ ਕੇ ਕਰਾਈ ਗਈ ਸੀ।
ਗੁੰਡਾਗਰਦੀ ਵਿਰੁੱਧ ਮੰਡੀ ਬਠਿੰਡਾ ਦੀ ਸਬਜ਼ੀ ਮੰਡੀ ਅਣਮਿੱਥੇ ਸਮੇਂ ਲਈ ਬੰਦ
ਦਸਣਾ ਬਣਦਾ ਹੈ ਕਿ ਵਿਜੀਲੈਂਸ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਮਨਪ੍ਰੀਤ ਬਾਦਲ ਦੁਆਰਾ ਵਿਤ ਮੰਤਰੀ ਤੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਹੁੰਦਿਆਂ ਮਾਡਲ ਟਾਊਨ ਇਲਾਕੇ ਵਿੱਚ ਬੀਡੀਏ ਕੋਲੋਂ ਆਪਣੇ ਬੰਦਿਆਂ ਰਾਹੀਂ ਪਲਾਟ ਖਰੀਦਣ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸਦੇ ਬਾਰੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਮੌਜੂਦਾ ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਇੰਨਾਂ ਪਲਾਟ ਨੂੰ ਖਰੀਦਣ ਲਈ ਮਨਪ੍ਰੀਤ ਬਾਦਲ ਨੇ ਅਪਣੇ ਸਰਕਾਰੀ ਪ੍ਰਭਾਵ ਨੂੰ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਰਗੜ੍ਹਾ ਲਗਾਇਆ ਹੈ ਕਿਉਂਕਿ ਇਹ ਪਾਸ ਇਲਾਕੇ ਵਿੱਚ ਹੋਣ ਕਾਰਨ ਕਾਫੀ ਮਹਿੰਗੀ ਜਗ੍ਹਾ ਹੈ। ਹਲਾਂਕਿ ਮਨਪ੍ਰੀਤ ਬਾਦਲ ਵੱਲੋਂ ਆਪਣੀ ਜ਼ਮਾਨਤ ਦੀ ਅਰਜ਼ੀ ਪਹਿਲਾ ਹੀ ਅਦਾਲਤ ਵਿਚ ਲਗਾਈ ਗਈ ਹੈ। ਜਿਸ ਤੇ ਫੈਸਲਾਂ ਕੱਲ ਆਉਣਾ ਹੈ।
Breking News: ਮਨਪ੍ਰੀਤ ਪਲਾਟ ਮਾਮਲੇ ‘ਚ ਇਕ ਹੋਰ ਗ੍ਰਿਫ਼ਤਾਰ, ਵਿਜੀਲੈਂਸ ਟੀਮਾਂ ਮਨਪ੍ਰੀਤ ਬਾਦਲ ਦੇ ਵੀ ਨੇੜੇ ਪੁੱਜੀਆਂ
ਵਿਜੀਲੈਂਸ ਜਾਂਚ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਪਲਾਂਟ ਲਈ ਬੋਲੀ ਤਿੰਨਾਂ ਬੋਲੀਕਾਰਾਂ ਵਲੋਂ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਦਿੱਤੀ ਗਈ, ਜਿਸਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਇਹ ਸਾਰਾ ਕੁੱਝ ਮਿਲੀਭੁਗਤ ਨਾਲ ਕੀਤਾ ਗਿਆ। ਇਸਤੋਂ ਇਲਾਵਾ ਰਾਜੀਵ ਤੇ ਵਿਕਾਸ ਨੂੰ ਬੀਡੀਏ ਵਲੋਂ ਅਲਾਟਮੈਂਟ ਲੈਟਰ ਜਾਰੀ ਕਰਨ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਉਨ੍ਹਾਂ ਨਾਲ ਪਲਾਟ ਖ਼ਰੀਦਣ ਦੇ ਬਿਆਨੇ ਵੀ ਕਰ ਲਏ ਤੇ ਦੋਨਾਂ ਸਫ਼ਲ ਬੋਲੀਕਾਰਾਂ ਵਲੋਂ ਬੀਡੀਏ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਵੀ ਪਹਿਲਾਂ ਹੀ ਦੇ ਦਿੱਤੀ। ਇੰਨ੍ਹਾਂ ਪਲਾਟਾਂ ਵਿਚ ਘਰ ਬਣਾਉਣ ਦੀ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਰਖਵਾਈ ਗਈ ਸੀ।