ਅਮਰੀਕਾ ਵਾਸੀ ਡਾ. ਸੁਖਦੇਵ ਸਿੰਘ ਗਰੋਵਰ ਵੱਲੋਂ 5000 ਡਾਲਰ ਦਾ ਚੈਕ ਡਿਪਟੀ ਕਮਿਸ਼ਨਰ ਨੂੰ ਕੀਤਾ ਭੇਟ

Date:

spot_img

*ਡਿਪਟੀ ਕਮਿਸ਼ਨਰ ਨੇ ਗਰੋਵਰ ਪਰਿਵਾਰ ਦੀ ਕੀਤੀ ਸ਼ਲਾਘਾ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ: ਅਮਰੀਕਾ ਵਾਸੀ ਡਾ. ਸੁਖਦੇਵ ਸਿੰਘ ਗਰੋਵਰ ਦੁਆਰਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਚ ਪੜ ਰਹੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਹਰ ਸਾਲ ਸਹਿਯੋਗ ਦੇ ਮੱਦੇਨਜ਼ਰ ਅੱਜ ਇੱਥੇ ਉਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 5000 ਡਾਲਰ ਦਾ ਚੈਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੂੰ ਸੌਂਪਿਆ। ਕਰੀਬ ਤਿੰਨ ਲੱਖ ਇਕਾਸੀ ਹਜ਼ਾਰ ਦੇ ਕਰੀਬ ਬਣਦੀ ਭਾਰਤੀ ਰਾਸ਼ੀ ਦਾ ਇਹ ਚੈਕ ਡਾ. ਸੁਖਦੇਵ ਸਿੰਘ ਗਰੋਵਰ ਦੇ ਭਤੀਜੇ ਟਿੰਕੂ ਗਰੋਵਰ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਗੂੰਜਾਂਸ ਗਰੋਵਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਉਨਾਂ ਦੇ ਦਫ਼ਤਰ ਵਿਖੇ ਜਾ ਕੇ ਭੇਟ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਵਿਦੇਸ਼ ਵਸਦੇ ਡਾ. ਸੁਖਦੇਵ ਸਿੰਘ ਗਰੋਵਰ ਵੱਲੋਂ ਕੀਤੇ ਗਏ ਸਹਿਯੋਗ ਦੀ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆ ਦੇ ਸਕੂਲ ਦੇ ਵਿਦਿਅਰਥੀਆਂ ਦੀ ਭਲਾਈ ਲਈ ਕੀਤਾ ਗਿਆ ਉਪਰਾਲਾ ਗਰੋਵਰ ਪਰਿਵਾਰ ਦਾ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਅਮਰੀਕਾ ਵਾਸੀ ਡਾ. ਸੁਖਦੇਵ ਸਿੰਘ ਗਰੋਵਰ ਵੱਲੋਂ ਸਾਲ 2016 ਤੋਂ ਲਗਾਤਾਰ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਚ ਪੜ ਰਹੇ ਵਿਦਿਆਰਥੀਆਂ ਦੀ ਭਲਾਈ ਲਈ ਹਰ ਸਾਲ ਮਾਲੀ ਮੱਦਦ ਕੀਤੀ ਜਾਂਦੀ ਹੈ।ਇਸ ਮੌਕੇ ਸੈਕਟਰੀ ਰੈਡ ਕਰਾਸ ਸ੍ਰੀ ਦਰਸ਼ਨ ਲਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਦੁਖਦਾਈ ਖ਼ਬਰ; ਬਠਿੰਡਾ ਦੇ ਨਾਮੀਂ ਵਕੀਲ ਦਾ ਅਚਨਚੇਤ ਦੇਹਾਂਤ, ਅੰਤਿਮ ਸੰਸਕਾਰ ਅੱਜ

Bathinda News: ਬਠਿੰਡਾ ਇਲਾਕੇ ਦੇ ਨਾਮਵਾਰ ਸੀਨੀਅਰ ਵਕੀਲ ਬਲਵੰਤ...