ਕਿਸਾਨ ਜਥੇਬੰਦੀ ਨੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਐਸ.ਡੀ.ਐਮ ਦਫ਼ਤਰ ਅੱਗੇ ਲਗਾਇਆ ਧਰਨਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਸਮੁੱਚਾ ਕਿਸਾਨੀ ਕਰਜ਼ਾ ਮੁਆਫ਼ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਝੰਡੇ ਹੇਠ ਕਿਸਾਨਾਂ ਵਲੋਂ ਸਥਾਨਕ ਐਸ ਡੀ ਐਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਗਿਆ। ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਤੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਸਮੁੱਚਾ ਕਰਜ਼ਾ ਤੁਰੰਤ ਮੁਆਫ ਕਰਨਾ ਚਾਹੀਦਾ ਹੈ ਕਿਉਂਕਿ ਖੇਤੀ ਉਪਰ ਲਾਗਤ ਜਿਆਦਾ ਤੇ ਮੁਨਾਫ਼ਾ ਘਟਦਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਸਰਕਾਰ ਬਿਜਲੀ ਦੇ ਬਿੱਲ ਮੁਆਫ ਕਰ ਸਕਦੀ ਹੈ ਤਾਂ ਫਿਰ ਕਰਜ਼ਾ ਕਿਉਂ ਨਹੀਂ ਮੁਆਫ ਕੀਤਾ ਜਾ ਸਕਦਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਿਆਸੀ ਪਾਰਟੀਆਂ ਵਲੋਂ ਜਾਰੀ ਚੋਣ ਮੈਨੀਫੈਸਟੋ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ। ਇਸ ਸਮੇਂ ਗੁਰਪਾਲ ਸਿੰਘ ਕੋਠੇ ਸੰਧੂਆਂ ਵਾਲੇ, ਵੀਰ ਜਵਿੰਦਰ ਸਿੰਘ ਗਹਿਰੀ, ਕੌਰ ਸਿੰਘ ਗੰਗਾ, ਬਲਕਰਨ ਸਿੰਘ ਗੋਨਿਆਣਾ ਖੁਰਦ, ਸੁਖਮੰਦਰ ਸਿੰਘ ਮਹਿਮਾ ਸਰਜਾ, ਬਿੰਦਰ ਸਿੰਘ ਗੋਨਿਆਣਾ ਕਲਾਂ, ਬਲਕਰਨ ਸਿੰਘ ਖੇਮੋਆਣਾ,ਤੀਰਥ ਸਿੰਘ ਲੱਖੀ ਜੰਗਲ, ਅਮਰਜੀਤ ਸਿੰਘ,ਅੰਗਰੇਜ਼ ਸਿੰਘ, ਸੁਖਬੀਰ ਸਿੰਘ, ਭਿੰਦਰ ਸਿੰਘ ਭੋਖੜਾ ਤੇ ਹਰਜਿੰਦਰ ਸਿੰਘ ਸਿਵੀਆਂ ਤੋਂ ਇਲਾਵਾ ਕਾਫ਼ੀ ਕਿਸਾਨ ਸ਼ਾਮਲ ਸਨ।

spot_img
spot_img

Share post:

Popular

More like this
Related

CM Bhagwant Mann ਨੇ ਕਸਟਮ ਵਿਭਾਗ ਦੀ ਕਾਰਵਾਈ ਨੂੰ ਦਸਿਆ ਬਦਲਾਖੋਰੀ ਦੀ ਨੀਤੀ

Chandigarh News: CM Bhagwant Mann; ਪਿਛਲੇ ਦਿਨੀਂ ਆਪਣੇ ਪ੍ਰਵਾਰ...

ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਮੰਡੀਆਂ ਵਿੱਚ ਫਸਲ ਦੇ ਭੰਡਾਰਨ ਲਈ ਥਾਂ ਦੀ ਕੋਈ...