ਧਰਮਸ਼ਾਲਾ ਏਮਜ਼ ’ਚ ਆਉਂਦੇ ਮਰੀਜ਼ਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਰਹਿਣ ਲਈ ਬਣੇਗੀ ਵੱਡੀ ਸਹੂਲਤ: ਰਾਜਿੰਦਰ ਮਿੱਤਲ
ਧਰਮਸ਼ਾਲਾ ਦੇ ਨਿਰਮਾਣ ’ਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ: ਡਾਇਰੈਕਟਰ ਏਮਜ਼
ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਮਿੱਤਲ ਗਰੁੱਪ ਵੱਲੋਂ ਏਮਜ਼ ਬਠਿੰਡਾ ਵਿਖੇ ਬਣਾਈ ਜਾ ਰਹੀ ਧਰਮਸ਼ਾਲਾ ਦੇ ਨਿਰਮਾਣ ਕਾਰਜ਼ ਦੀ ਰਸ਼ਮੀ ਸ਼ੁਰੂਆਤ ਅੱਜ ਭੂਮੀ ਪੂਜ਼ਨ ਕਰਕੇ ਕੀਤੀ ਗਈ। ਇਸ ਸਮਾਗਮ ’ਚ ਕੇਂਦਰੀ ਰਾਜ ਮੰਤਰੀ ਕਮਰਸ ਅਤੇ ਇੰਡਸਟਰੀ ਸ਼ੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂ ਕਿ ਇਸ ਮੌਕੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਏਮਜ਼ ਦੇ ਡਾਇਰੈਕਟਰ ਡਾ. ਡੀ ਕੇ ਸਿੰਘ , ਕੇਂਦਰੀ ਵਰਸਿਟੀ ਦੇ ਵਾਈਸ ਚਾਂਸਲਰ ਆਰ ਪੀ ਤਿਵਾੜੀ , ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਮ ਅਹਿਮਦ ਪਰੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਖੁਰਾਣਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਮੇਤ ਹੋਰ ਰਾਜਸੀ ਅਤੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਵੀ ਸਮੂਲੀਅਤ ਕੀਤੀ।
‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ
ਇਸ ਮੌਕੇ ਬੋਲਦਿਆ ਕੇਂਦਰੀ ਰਾਜ ਮੰਤਰੀ ਸ਼ੋਮ ਪ੍ਰਕਾਸ਼ ਨੇ ਦੱਸਿਆ ਕਿ ਮਿੱਤਲ ਗਰੁੱਪ ਵੱਲੋਂ ਕੀਤਾ ਗਿਆ ਇਹ ਇਕ ਚੰਗਾ ਕਾਰਜ਼ ਹੈ ਅਤੇ ਇਸ ਧਰਮਸ਼ਾਲਾ ਦੇ ਨਿਰਮਾਣ ਨਾਲ ਹਰ ਰੋਜ਼ ਵੱਡੀ ਗਿਣਤੀ ’ਚ ਏਮਜ਼ ’ਚ ਦੂਰ ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਰਹਿਣ ਲਈ ਵੱਡੀ ਸਹੂਲਤ ਸ਼ੁਰੂ ਹੋ ਜਾਵੇਗੀ। ਭੂਮੀ ਪੂਜ਼ਨ ਦੌਰਾਨ ਮਿੱਤਲ ਗਰੁੱਪ ਦੇ ਮੈਨੈਜਿੰਗ ਡਾਇੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਇਹ ਧਰਮਸ਼ਾਲਾ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਰਜਿ ਦੇ ਅਧੀਨ ਬਣਾਈ ਜਾ ਰਹੀ ਹੈ ਅਤੇ ਇਸ ਧਰਮਸ਼ਾਲਾ ਦੇ ਅੰਦਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਰਹਿਣ ਲਈ ਲਗਭਗ ਸਾਰੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ
ਉਨ੍ਹਾਂ ਦੱਸਿਆ ਕਿ ਲਗਭਗ ਇਕ ਏਕੜ ’ਚ ਬਣਨ ਵਾਲੀ ਇਸ ਧਰਮਸ਼ਾਲਾ ’ਚ ਕੁਲ ਵੱਡੇ ਛੋਟੇ 58 ਕਮਰੇ ਬਣਾਏ ਜਾ ਰਹੇ ਹਨ। ਜਿਸ ’ਚ ਅੱਧੀ ਦਰਜ਼ਨ ਦੇ ਕਰੀਬ ਕਮਰੇ ਸਿਰਫ਼ ਮਰੀਜ਼ਾਂ ਲਈ ਅਤੇ ਬਾਕੀ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਲਈ ਬਣਾਏ ਜਾਣਗੇ। ਇਸ ਤੋਂ ਇਲਾਵਾ ਧਰਮਸ਼ਾਲਾ ਦੇ ਅੰਦਰ ਲੰਗਰ ਹਾਲ ਅਤੇ ਹੋਰ ਸਹੂਲਤਾਂ ਦੇ ਵੀ ਪ੍ਰਬੰਧ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਅੱਜ ਭੂਮੀ ਪੂਜ਼ਨ ਤੋਂ ਬਾਅਦ ਇਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਉਮੀਦ ਹੈ ਕਿ ਥੋੜੇ ਸਮੇਂ ਦੇ ਅੰਦਰ ਹੀ ਅਸੀਂ ਇਸ ਦਾ ਨਿਰਮਾਣ ਕਰਕੇ ਲੋਕਾਂ ਲਈ ਸਹੂਲਤ ਸ਼ੁਰੂ ਕਰ ਦੇਵਾਗੇਂ।
ਇਸ ਮੌਕੇ ਏਮਜ਼ ਦੇ ਡਾਇਰੈਕਟਰ ਡਾ. ਡੀ ਕੇ ਸਿੰਘ ਨੇ ਵੀ ਮਿੱਤਲ ਗਰੁੱਪ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ’ਚ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਸਮਾਗਮ ’ਚ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਸਮਗਾਮ ’ਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਗਾਮ ’ਚ ਭਾਜਪਾ ਦੇ ਸੀਨੀਅਰ ਆਗੂ ਦਿਆਲ ਦਾਸ ਸੋਢੀ, ਰਵੀ ਪ੍ਰੀਤ ਸਿੰਘ ਸਿੱਧੂ ਅਤੇ ਸੁਨੀਲ ਸਿੰਗਲਾਂ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਅਤੇ ਰਾਜਸੀ ਲੋਕ ਵੀ ਮੌਜੂਦ ਸਨ।
Share the post "ਕੇਂਦਰੀ ਮੰਤਰੀ ਨੇ ਮਿੱਤਲ ਗਰੁੱਪ ਵੱਲੋਂ ਬਣਾਈ ਜਾ ਰਹੀ ਧਰਮਸ਼ਾਲਾ ਦਾ ਭੂਮੀ ਪੂਜ਼ਨ ਕਰਕੇ ਕਰਵਾਈ ਰਸ਼ਮੀ ਸ਼ੁਰੂਆਤ"