WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਮ੍ਰਿਤਸਰ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਬਣ ਰਹੇ ਸਾਊਥ ਏਸ਼ੀਅਨ ਮਿਊਜ਼ੀਅਮ ਅੰਦਰ ਸਿੱਖਾਂ ਦੀ ਪਛਾਣ ਨੂੰ ਵੱਖਰਾ ਉਭਾਰਿਆ ਜਾਵੇ- ਭਾਈ ਗਰੇਵਾਲ

Gurcharan singh grewal
ਸ਼੍ਰੋਮਣੀ ਕਮੇਟੀ ਨੇ ਕੈਨੇਡਾ ਦੇ ਵਿਰਾਸਤ ਮੰਤਰੀ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 16 ਅਕਤੂਬਰ: ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੈਨੇਡਾ ਦੇ ਵਿਰਾਸਤ ਮੰਤਰੀ ਪਾਸਕੇਲ ਐਸਟੀ ਓਂਜ ਨੂੰ ਪੱਤਰ ਲਿਖ ਕੇ ਬ੍ਰਿਟਿਸ਼ ਕੋਲੰਬੀਆ ਵਿਚ ਬਣ ਰਹੇ ‘ਸਾਊਥ ਏਸ਼ੀਅਨ ਮਿਊਜ਼ਮ’ ਵਿਚ ਕੈਨੇਡੀਅਨ ਸਿੱਖਾਂ ਨੂੰ ਉਨ੍ਹਾਂ ਦੀ ਪਛਾਣ ਵਜੋਂ ਸਤਿਕਾਰ ਦੇਣ ਦੀ ਮੰਗ ਕੀਤੀ ਹੈ। ਭਾਈ ਗਰੇਵਾਲ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦਾ ਵੱਖਰਾ ਇਤਿਹਾਸ, ਪ੍ਰੰਪਰਾਵਾਂ ਅਤੇ ਪਿਛੋਕੜ ਹੈ। ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੇ ਕੈਨੇਡਾ ਵਿਚ ਆਪਣੀ ਥਾਂ ਬਣਾਉਣ ਲਈ ਸਖ਼ਤ ਮਿਹਨਤ ਅਤੇ ਲੰਮੀ ਘਾਲਣਾ ਘਾਲੀ ਹੈ। ਭਾਈ ਗਰੇਵਾਲ ਨੇ ਕਿਹਾ ਕਿ ਜਦੋਂ ਸਿੱਖ ਕੋਈ ਪ੍ਰਾਪਤੀ ਕਰਦੇ ਹਨ, ਤਾਂ ਉਸ ਨੂੰ ਦੱਖਣੀ ਏਸ਼ੀਆਈ ਦੇ ਨਾਂ ਹੇਠ ਰਲਗਡ ਕਰ ਦਿੱਤਾ ਜਾਂਦਾ ਹੈ, ਜੋ ਵਿਲੱਖਣ ਪਹਿਚਾਣ ਰੱਖਣ ਵਾਲੇ ਲੋਕਾਂ ਨਾਲ ਧੱਕਾ ਹੈ।
ਬੇਸ਼ੱਕ ਸਿੱਖ ਦੱਖਣੀ ਏਸ਼ੀਆ ’ਚ ਪੈਂਦੇ ਖਿੱਤੇ ਪੰਜਾਬ ’ਚੋਂ ਗਏ ਹਨ, ਪਰ ਸਿਰਫ਼ ਇਸ ਨਾਲ ਹੀ ਉਹ ਦੱਖਣੀ ਏਸ਼ੀਆਈ ਨਹੀਂ ਹੋ ਜਾਂਦੇ, ਸਗੋਂ ਆਪਣੀ ਅੱਡਰੀ ਪਛਾਣ ਵੀ ਰੱਖਦੇ ਹਨ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਦੱਖਣੀ ਏਸ਼ੀਆ ਵਿਚ ਬਹੁਭਾਂਤੀ ਲੋਕ ਵੱਸਦੇ ਹਨ, ਉਨ੍ਹਾਂ ਦੀ ਪਛਾਣ ਨੂੰ ਇਕੋ ਨਾਂ ਥੱਲੇ ਰਲਗਡ ਕਰਨਾ ਸਭ ਦੀ ਵੱਖਰੀ ਹੋਂਦ ਨੂੰ ਨਕਾਰਨਾ ਹੈ। ਭਾਈ ਗਰੇਵਾਲ ਨੇ ਇਹ ਵੀ ਲਿਖਿਆ ਕਿ ਕੈਨੇਡਾ ਵਿਚ ਵੱਸਦੇ ਸਿੱਖਾਂ ਵੱਲੋਂ ਇਸ ਗੱਲ ਨੂੰ ਲੈ ਕੇ ਇਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਕੈਨੇਡੀਅਨ ਸਿੱਖਾਂ ਵਜੋਂ ਮਾਨਤਾ ਦਿੱਤੀ ਜਾਵੇ, ਨਾ ਕਿ ਦੱਖਣੀ ਏਸ਼ੀਆਈ ਵਜੋਂ। ਸਿਰਫ਼ ਸਿੱਖਾਂ ਨੂੰ ਹੀ ਨਹੀਂ ਸਗੋਂ ਹਰ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਵੱਖ-ਵੱਖ ਭਾਈਚਾਰਿਆਂ ਦੇ ਵਿਲੱਖਣ ਨਾਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਕੈਨੇਡਾ ਦੇ ਬਹੁ-ਭਾਈਚਾਰੇ ਦਾ ਸੱਭਿਆਚਾਰ ਸਾਹਮਣੇ ਆਵੇ।
ਪੱਤਰ ਵਿਚ ਲਿਖਿਆ ਗਿਆ ਕਿ ਕੈਨੇਡਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਸੰਤ ਤੇਜਾ ਸਿੰਘ, ਸ. ਮੇਵਾ ਸਿੰਘ ਲੋਪੋਕੇ, ਗਦਰੀ ਬਾਬਿਆਂ ਦੀ ਪਛਾਣ ਸਿੱਖ ਵਜੋਂ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਦੱਖਣੀ ਏਸ਼ੀਅਨ ਵਜੋਂ ਮਿਲਾ ਕੇ ਦੇਖਣਾ ਸਿੱਖ ਅਤੇ ਪੰਜਾਬੀ ਪਛਾਣ ਨਾਲ ਅਨਿਆਂ ਹੋਵੇਗਾ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਕੈਨੇਡੀਅਨ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿਚ ਬਣ ਰਹੇ ਸਾਊਥ ਏਸ਼ੀਅਨ ਮਿਊਜ਼ੀਅਮ ਵਿਚ ਕੈਨੇਡੀਅਨ ਸਿੱਖਾਂ ਦੀ ਵਿਲੱਖਣ ਪਹਿਚਾਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

Related posts

ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

punjabusernewssite

ਜੀ-20 ਸੰਮੇਲਨ ਦੁਨੀਆ ਭਰ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੁਖ਼ਤਾ ਪਲੇਟਫਾਰਮ ਸਾਬਤ ਹੋਵੇਗਾ: ਮੁੱਖ ਮੰਤਰੀ

punjabusernewssite

ਜੀ-20 ਸਿਖ਼ਰ ਸੰਮੇਲਨ ਨੂੰ ਸਫ਼ਲ ਕਰਨ ਲਈ ਕੋਈ ਕਸਰ ਬਾਕੀ ਨਾ ਰਹੇ; ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੀਤੀ ਹਦਾਇਤ

punjabusernewssite