ਬਠਿੰਡਾ, 1 ਨਵੰਬਰ : ਕਜ਼ਾਕਿਸਤਾਨ ਵਿਖੇ ਚੱਲ ਰਹੀਆਂ “ਏਸ਼ੀਆਈ ਯੁਵਾ ਜੁਨੀਅਰ ਚੈਂਪੀਅਨਸ਼ਿਪ” ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੁੱਕੇਬਾਜ ਤਨੂ ਨੇ 52 ਕਿੱਲੋ ਭਾਰ ਵਰਗ ਵਿੱਚ ਅਰੀਨਉਨਜੁਲ. ਸੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ। ਇਸ ਤਰ੍ਹਾਂ ਤਨੂ ਨੇ ਭਾਰਤ ਲਈ ਇੱਕ ਮੈਡਲ ਪੱਕਾ ਕੀਤਾ। ਫਾਈਨਲ ਵਿੱਚ ਇਸ ਦਾ ਮੁਕਾਬਲਾ ਜਾਪਾਨ ਦੇ ਕੋਕੁਫੁ ਕੋਰੀਨ ਨਾਲ ਹੋਵੇਗਾ।ਖਿਡਾਰਣ ਦੀ ਮਾਣਮੱਤੀ ਪ੍ਰਾਪਤੀ ਤੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਖਿਡਾਰਣ, ਕੋਚ ਅਤੇ ਡਾਇਰੈਕਟਰ ਸਪੋਰਟਸ ਨੂੰ ਮੈਡਲ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਹੁਣ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ। ਤਨੂ ਦੀ ਇਸ ਪ੍ਰਾਪਤੀ ਨੇ ਦੇਸ਼, ਇਲਾਕੇ ਅਤੇ ‘ਵਰਸਿਟੀ ਦਾ ਨਾਮ ਚਮਕਾਇਆ ਹੈ। ਉਨ੍ਹਾਂ ਖਿਡਾਰੀਆਂ ਨੂੰ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ
ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਿਹਨਤ, ਇਮਾਨਦਾਰੀ, ਸਮਰਪਣ ਅਤੇ ਕੋਚ ਵੱਲੋਂ ਸੁਝਾਈ ਤਕਨੀਕ ਅਤੇ ਮਾਰਗਦਰਸ਼ਨ ‘ਤੇ ਅਮਲ ਕੀਤਾ ਜਾਵੇ ਤਾਂ ਕੋਈ ਵੀ ਮੰਜ਼ਿਲ ਹਾਸਿਲ ਕਰਨੀ ਮੁਸ਼ਿਕਲ ਨਹੀਂ? ਉਨ੍ਹਾਂ ਇਹ ਵੀ ਦੱਸਿਆ ਕਿ ‘ਵਰਸਿਟੀ ਵੱਲੋਂ ਖਿਡਾਰੀਆਂ ਨੂੰ ਸ਼ਾਨਦਾਰ ਖੇਡ ਮੈਦਾਨ, ਉੱਚ ਪੱਧਰੀ ਖੇਡ ਸੁਵਿਧਾਵਾਂ, ਕੋਚਿੰਗ ਅਤੇ ਸਕਾਲਰਸ਼ਿਪ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਇਸ ਜਿੱਤ ‘ਤੇ ਸਮੂਹ ਯੂਨੀਵਰਸਿਟੀ ਖੁਸ਼ੀ ਅਤੇ ਮਾਣ ਦਾ ਅਨੁਭਵ ਕਰ ਰਹੀ ਹੈ। ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਸ਼ਰਮਾ ਨੇ ਕਜ਼ਾਕਿਸਤਾਨ ਵਿੱਚ ‘ਵਰਸਿਟੀ ਦੀ ਪ੍ਰਤੀਨਿਧਿਤਾ ਕਰ ਰਹੇ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਚੱਲ ਰਹੀ ਚੈਂਪੀਅਨਸ਼ਿੱਪ ਵਿੱਚ ਖਿਡਾਰੀ ਤਗਮੇ ਅਤੇ ਟਰਾਫੀਆਂ ਜਿੱਤ ਕੇ ਆਪਣੇ ਖੇਡ ਪੱਧਰ ਨੂੰ ਹੋਰ ਉੱਚਾ ਚੁਕਣਗੇ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੁੱਕੇਬਾਜ਼ ਤਨੂ ਨੇ “ਏਸ਼ੀਆਈ ਯੁਵਾ ਚੈਂਪੀਅਨਸ਼ਿਪ” ਵਿੱਚ ਮੈਡਲ ਕੀਤਾ ਪੱਕਾ"