WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਗੋਲਮਾਲ: ਮਾਰਕਫੈੱਡ ਦੇ ਗੋਦਾਮ ਵਿਚੋਂ ਸਰਕਾਰੀ ਕਣਕ ਸੈਲਰ ਮਾਲਕ ਨੂੰ ਵੇਚੀ

ਪੁਲਿਸ ਵਲੋਂ ਮਾਰਕਫ਼ੈਡ ਦੇ ਮੈਨੇਜਰ ਸਹਿਤ ਸਰਕਾਰੀ ਕਣਕ ਖਰੀਦਣ ਵਾਲੇ ਸੈਲਰ ਮਾਲਕ ਵਿਰੁਧ ਪਰਚਾ ਦਰਜ਼
ਬਠਿੰਡਾ, 21 ਅਕਤੂਬਰ: ਜ਼ਿਲ੍ਹੇ ਦੀ ਰਾਮਪੁਰਾ ਮੰਡੀ ਦੇ ਵਿਚ ਸਥਿਤ ਮਾਰਕਫ਼ੈਡ ਦੇ ਗੋਦਾਮ ਵਿਚੋਂ ਕਣਕ ਵੇਚਣ ਦੇ ਮਾਮਲੇ ਵਿਚ ਫ਼ੂਲ ਪੁਲਿਸ ਨੇ ਮਾਰਕਫ਼ੈਡ ਦੇ ਮੈਨੇਜਰ ਸਹਿਤ ਸੈਲਰ ਮਾਲਕ ਵਿਰੁਧ ਪਰਚਾ ਦਰਜ਼ ਕੀਤਾ ਹੈ। ਹਾਲਾਂਕਿ ਮੈਨੇਜਰ ਤੇ ਸੈਲਰ ਮਾਲਕ ਦੋਨੋਂ ਹੀ ਫ਼ਰਾਰ ਦੱਸੇ ਜਾ ਰਹੇ ਹਨ ਪ੍ਰੰਤੂ ਪੁਲਿਸ ਦੇ ਹੱਥ ਲੱਗੀ ਮੁਢਲੀ ਸੂਚਨਾ ਮੁਤਾਬਕ ਕਥਿਤ ਦੋਸ਼ੀ ਮੈਨੇਜਰ ਅਪਣੇ ਸਾਥੀਆਂ ਨਾਲ ਮਿਲਕੇ ਕਣਕ ਉਪਰ ਪਾਣੀ ਛਿੜਕ ਕੇ ਉਸਦਾ ਵਜ਼ਨ ਵਧਾ ਦਿੱਤਾ ਸੀ ਤੇ ਮੁੜ ਵਧੇ ਹੋਏ ਵਜ਼ਨ ਨੂੰ ਉਕਤ ਪ੍ਰਾਈਵੇਟ ਸੈਲਰ ਮਾਲਕ ਨੂੰ ਵੇਚ ਦਿੰਦੇ ਸਨ।

ਬਠਿੰਡਾ ਦੀ ਸੋ ਫੁੱਟੀ ਰੋਡ ’ਤੇ ਕਰੋੜਾਂ ਦੀ ਕੀਮਤ ਵਾਲੀ ਪਰਲਜ਼ ਗਰੁੱਪ ਦੀ ਜਮੀਨ ਵੇਚਣ ਤੇ ਖਰੀਦਣ ਵਾਲੇ ਗ੍ਰਿਫਤਰ

ਇਹ ਘਟਨਾ ਲੰਘੀ 16 ਅਕਤੂੁਬਰ ਨੂੰ ਵਾਪਰੀ ਦੱਸੀ ਜਾ ਰਹੀ ਹੈ ਜਦ ਮਾਰਕਫ਼ੈਡ ਦੇ ਗੋਦਾਮ ਵਿਚੋਂ ਕਣਕ ਨਾਲ ਭਰੇ ਨਿਕਲਦੇ ਹੋਏ ਟਰੱਕ ਨੂੰ ਕੁੱਝ ਲੋਕਾਂ ਨੇ ਦੇਖ ਲਿਆ, ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ। ਥਾਣਾ ਫੂਲ ਦੇ ਤਫ਼ਤੀਸ਼ੀ ਅਫ਼ਸਰ ਨਛੱਤਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਅਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਇਸ ਦੌਰਾਨ ਉਸਨੂੰ ਇਹ ਸ਼ੱਕੀ ਟਰੱਕ ਮਿਲਿਆ ਜਦ ਇਸਦਾ ਪਿੱਛਾ ਕਰਕੇ ਸਰਕਾਰੀ ਗੋਦਾਮ ਵਿਚੋਂ ਕਣਕ ਲਿਆਉਣ ਬਾਰੇ ਪੁਛਿਆ ਤਾਂ ਟਰੱਕ ਮਾਲਕ ਤੇ ਡਰਾਈਵਰ ਤਸੱਲੀਬਖ਼ਸ ਜਵਾਬ ਨਾ ਦੇ ਸਕੇ ਤੇ ਮੁੜਕੇ ਟਰੱਕ ਛੱਡ ਕੇ ਪੱਤਰੇ ਵਾਚ ਗਏ।

ਸੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਤੇ ਆੜਤੀਆਂ ਨੇ ਲਿਆ ਸੁੱਖ ਦਾ ਸਾਹ

ਜਿਸਤੋਂ ਬਾਅਦ ਮੌਕੇ ’ਤੇ ਪੁਲਿਸ ਪੁੱਜ ਗਈ ਅਤੇ ਕਣਕ ਦੇ ਗੱਟਿਆਂ ਨਾਲ ਭਰੇ ਹੋੲੈ ਟਰੱਕ ਪੀ.ਬੀ.30 ਐਲ9079 ਨੂੰ ਥਾਣੇ ਲੈ ਆਂਦਾ। ਪੁਲਿਸ ਅਧਿਕਾਰੀਆਂ ਮੁਤਾਬਕ ਟਰੱਕ ਦੇ ਵਿਚ 260 ਕੁਇੰਟਲ ਦੇ ਕਰੀਬ ਕਣਕ ਭਰੀ ਹੋਈ ਸੀ। ਜਿਸਦੀ ਬਜ਼ਾਰੀ ਕੀਮਤ ਪੰਜ ਲੱਖ ਰੁਪਏ ਤੋਂ ਵੱਧ ਬਣਦੀ ਹੈ। ਥਾਣਾ ਫ਼ੂਲ ਦੇ ਮੁਖੀ ਨੇ ਦਸਿਆ ਕਿ ਮੁਢਲੀ ਪੜਤਾਲ ਦੌਰਾਨ ਪਾਇਆ ਗਿਆ ਕਿ ਇਹ ਕਣਕ ਦੇ ਗੱਟਿਆਂ ਨਾਲ ਭਰਿਆ ਟਰੱਕ ਫੂਡ ਇੰਡਸਟਰੀ ਦੇ ਮਾਲਕ ਦੀਪਕ ਕੁਮਾਰ ਵੱਲੋਂ ਮਾਰਕਫੈੱਡ ਦੇ ਮੈਨੇਜਰ ਕਰਮਜੀਤ ਸਿੰਘ ਨਾਲ ਮਿਲੀ ਭੁਗਤ ਕਰ ਕੇ ਮਾਰਕਫੈੱਡ ਦੇ ਗੋਦਾਮ ਵਿਚ ਟਰੱਕ ਲੋਡ ਕਰ ਕੇ ਲਿਆਂਦਾ ਗਿਆ ਸੀ।

ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ

ਇਹ ਵੀ ਪਤਾ ਲੱਗਿਆ ਕਿ ਕਥਿਤ ਦੋਸ਼ੀ ਕਰਮਜੀਤ ਸਿੰਘ ਅਪਣੇ ਸਟਾਫ਼ ਨਾਲ ਮਿਲਕੇ ਇਹ ਹੇਰਾਫ਼ੇਰੀ ਉਸ ਸਮੇਂ ਕਰਦਾ ਸੀ ਜਦ ਕੋਈ ਸਪੈਸ਼ਲ ਲੱਗਣੀ ਹੁੰਦੀ ਸੀ। ਲੰਘੀ 15 ਅਕਤੂਬਰ ਨੂੰ ਵੀ ਇਸੇ ਸੈੱਲਰ ਵਿਚੋਂ ਸਪੈਸ਼ਲ ਭਰੀ ਗਈ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਸਪੈਸਲ ਵਿਚ ਭੇਜੀ ਜਾਣ ਵਾਲੀ ਕਣਕ ਦੇ ਗੱਟਿਆਂ ਵਿਚ ਕਥਿਤ ਦੋਸ਼ੀ ਪਾਣੀ ਛਿੜਕ ਕੇ ਵਜ਼ਨ ਵਧਾ ਦਿੰਦੇ ਸਨ ਤੇ ਇਸ ਦੌਰਾਨ ਜੋ ਸਪੈਸ਼ਲ ਭਰਨ ਤੋਂ ਬਾਅਦ ਵਧਿਆਂ ਹੋਇਆ ਮਾਲ ਬਚ ਜਾਂਦਾ ਸੀ, ਉਸਨੂੰ ਉਕਤ ਦੀਪਕ ਉਰਫ਼ ਦੀਪੂ ਨੂੰ ਵੇਚ ਦਿੰਦੇ ਸਨ।

ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ

ਫੂਲ ਪੁਲਿਸ ਨੇ ਕਾਰਵਾਈ ਕਰਦਿਆਂ ਮਾਰਕਫੈੱਡ ਦੇ ਮੈਨੇਜਰ ਕਰਮਜੀਤ ਸਿੰਘ ਅਤੇ ਫੂਡ ਇੰਡਸਟਰੀ ਰਾਮਪੁਰਾ ਫੂਲ ਸੈਲਰ ਦੇ ਮਾਲਕ ਦੀਪਕ ਕੁਮਾਰ ਉਰਫ਼ ਦੀਪੂ ਤੋਂ ਇਲਾਵਾ ਮਾਰਕਫ਼ੈਡ ਦੇ ਕੁੱਝ ਨਾਮਾਲੂਮ ਵਿਅਕਤੀਆਂ ਵਿਰੁਧ ਮੁਕੱਦਮਾ ਨੰਬਰ 124 ਅਧੀਨ ਧਾਰਾ 409, 420, 120ਬੀ ਦਰਜ ਕਰ ਲਿਆ ਹੈ।

Related posts

ਬਠਿੰਡਾ ’ਚ ਬੰਬ ਧਮਾਕਿਆਂ ਦੀ ਧਮਕੀ ਤੋਂ ਪੁਲਿਸ ਹੋਈ ਚੌਕੰਨੀ, ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ

punjabusernewssite

ਮ੍ਰਿਤਕ ਵਿਅਕਤੀ ਦੀ ਜਮੀਨ ਦੀ ਗਿਰਦਾਵਰੀ ਕਿਸੇ ਹੋਰ ਦੇ ਨਾਂ ’ਤੇ ਚੜਾਉਣ ਵਾਲੇ ਪਟਵਾਰੀ ਵਿਰੁਧ ਪਰਚਾ ਦਰਜ਼

punjabusernewssite

ਨਸ਼ੇੜੀ ਪੁੱਤਰ ਨੇ ਪੈਸੇ ਨਾ ਦੇਣ ’ਤੇ ਮਾਂ ਦੀ ਕੀਤੀ ਕੁੱਟਮਾਰ,ਇਲਾਜ ਦੌਰਾਨ ਮੌਤ

punjabusernewssite