ਸੁਖਜਿੰਦਰ ਮਾਨ
ਬਠਿੰਡਾ, 4 ਸਤੰਬਰ : ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਵੱਲੋਂ ਜਸਬੀਰ ਸਿੰਘ ਢਿੱਲੋਂ ਦਾ ਕਾਵਿ ਸੰਗ੍ਰਹਿ ਸਥਾਨਕ ਟੀਚਰਜ਼ ਹੋਮ ਵਿਖੇ ਭਰਵਾਂ ਸਮਾਗਮ ਕਰਕੇ ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਅਤੇ ਆਲੋਚਕ ਡਾ ਕੁਲਦੀਪ ਸਿੰਘ ਦੀਪ ਨੇ ਕੀਤੀ। ਐਡਵੋਕੇਟ ਨਵਦੀਪ ਸਿੰਘ ਜੀਦਾ ਚੇਅਰਮੈਨ ਸੂਗਰਫੈੱਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸੀਨੀਅਰ ਪੱਤਰਕਾਰ ਅਤੇ ਲੇਖਕ ਸਿੱਧੂ ਦਮਦਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ।
ਬਠਿੰਡਾ ’ਚ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੇ ਬਲਾਕ ਪੱਧਰੀ ਮੁਕਾਬਲਿਆਂ ਦਾ ਆਗਾਜ਼
ਪ੍ਰਧਾਨਗੀ ਮੰਡਲ ਵਿੱਚ ਨਾਵਲਕਾਰ ਜਸਪਾਲ ਮਾਨਖੇੜਾ, ਉੱਘੇ ਆਲੋਚਕ ਗੁਰਦੇਵ ਖੋਖਰ ਅਤੇ ਜਸਬੀਰ ਸਿੰਘ ਢਿੱਲੋਂ ਹਾਜ਼ਰ ਸਨ।ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸ਼ਖਸੀਅਤਾਂ ਨੇ ਕਾਵਿ ਸੰਗ੍ਰਹਿ ਦਰਦ ਏ ਬਲਜੀਤ ਨੂੰ ਲੋਕ ਅਰਪਣ ਕੀਤਾ। ਇਸ ਉਪਰੰਤ ਪਿਛਲੇ ਦਿਨੀਂ ਵਿੱਛੜ ਗਏ ਸਾਹਿਤਕਾਰਾਂ ਦੇ ਸੋਗ ਵਜੋਂ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਦੇਸਰਾਜ ਸਕੂਲ ਦੇ ਵਿਦਿਆਰਥੀ ਪਵਨ ਕੁਮਾਰ ਅਤੇ ਮੋਨੂ ਪਾਸਵਾਨ ਨੇ ਬਲਜੀਤ ਕੌਰ ਦਾ ਹੱਥੀਂ ਬਣਾਇਆ ਸਕੈੱਚ ਅਤੇ ਸਟਾਫ਼ ਨੇ ਜਸਬੀਰ ਸਿੰਘ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਲੇਖਕ ਬਾਰੇ ਬੋਲਦਿਆਂ ਸਿੱਧੂ ਦਮਦਮੀ ਨੇ ਕਿਹਾ ਕਿ ਅਕਸਰ ਲੋਕ ਵੱਡੇ ਹਾਦਸੇ ਨੂੰ ਭੁੱਲ ਜਾਂਦੇ ਨੇ ਪ੍ਰੰਤੂ ਢਿੱਲੋਂ ਨੇ ਆਪਣੀ ਪਤਨੀ ਦੀ ਨਾਮੁਰਾਦ ਬਿਮਾਰੀ ਨਾਲ ਹੋਈ ਮੌਤ ਵਾਲੇ ਅਸਹਿ ਹਾਦਸੇ ਨੂੰ ਸਾਹਿਤ ਦੇ ਸਾਂਚੇ ਵਿੱਚ ਪੇਸ਼ ਕਰਕੇ ਵਿਲੱਖਣ ਕਾਰਜ ਕੀਤਾ ਹੈ।ਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿਗਮੰਡ ਫਰਾਇਡ ਦੇ ਸਿਧਾਂਤ ਅਨੁਸਾਰ ਮਨੁੱਖ ਜਿਵੇਂ ਆਪਣੀ ਨਾਕਾਰਾਤਮਕ ਊਰਜਾ ਨੂੰ ਧਨਾਤਮਕ ਊਰਜਾ ਵਿੱਚ ਬਦਲ ਦਿੰਦਾ ਹੈ ਠੀਕ ਉਸ ਤਰਾਂ ਲੇਖਕ ਨੇ ਆਪਣੇ ਦਿਲ ਦਾ ਖੂਨ ਕੱਢ ਕੇ ਪੰਨਿਆਂ ਉੱਤੇ ਲਿਖਿਆ ਹੈ। ਗੁਰਦੇਵ ਖੋਖਰ ਨੇ ਕਿਹਾ ਕਿ ਕਵਿਤਾ ਸੂਖ਼ਮ ਭਾਵਾਂ ਦਾ ਪ੍ਰਗਟਾਵਾ ਹੈ ਪ੍ਰੰਤੂ ਇਹ ਕਲਪਨਾ ਦੀ ਉਡਾਰੀ ਤੋਂ ਬਿਨਾਂ ਸੰਪੂਰਣ ਨਹੀਂ ਹੁੰਦੀ।
ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਬਠਿੰਡਾ ’ਚ ਨਸ਼ਾ ਵਿਰੋਧੀ ਕਨਵੈਨਸ਼ਨ ਕਰਵਾਈ
ਨਵਦੀਪ ਜੀਦਾ ਨੇ ਕਿਹਾ ਕਿ ਲੇਖਕ ਨੇ ਹਥਲੀ ਪੁਸਤਕ ਰਾਹੀਂ ਆਪਣੀ ਪਤਨੀ ਨੂੰ ਅਮਰ ਕਰ ਦਿੱਤਾ ਹੈ। ਅਤਰਜੀਤ ਨੇ ਕਿਹਾ ਕਿ ਲੇਖਕ ਯੋਧਾ ਹੋ ਨਿੱਕਲਿਆ ਜਿਸਨੇ ਆਪਣੇ ਦਰਦ ਨੂੰ ਉਲਾਰ ਨਹੀਂ ਹੋਣ ਦਿੱਤਾ। ਡਾ ਗੁਰਸੇਵਕ ਲੰਬੀ ਨੇ ਕਿਹਾ ਕਿ ਕਵਿਤਾ ਟੁੱਟ ਚੁੱਕੇ ਬੰਦਿਆਂ ਨੂੰ ਠਾਹਰ ਦਿੰਦੀ ਹੈ। ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਡਾ ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸੰਯੋਗ ਤੇ ਵਿਯੋਗ ਸਾਹਿਤ ਦੇ ਦੋ ਰੰਗ ਹੁੰਦੇ ਹਨ। ਇਹ ਸਰਵਕਾਲੀ ਰੰਗ ਹੀ ਮਨੁੱਖ ਨੂੰ ਮਸ਼ੀਨ ਬਣਨ ਤੋਂ ਰੋਕਦੇ ਹਨ।
ਬਠਿੰਡਾ ਜ਼ਿਲ੍ਹੇ ’ਚ ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ
ਲੇਖਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਤਨੀ ਦੇ ਵਿਛੋੜੇ ਦੇ ਦਰਦ ਨੇ ਹੀ ਇਸ ਕਿਤਾਬ ਦ ਮੁੱਢ ਬੰਨ੍ਹਆ ਹੈ। ਇਹ ਆਪਣੀ ਪਤਨੀ ਨਾਲ ਬਤੀਤ ਕੀਤੇ ਸੁਖਦ ਅਤੇ ਦੁਖਦ ਪਲਾਂ ਦਾ ਪ੍ਰਗਟਾਵਾ ਹੈ।ਪ੍ਰੋਗਰਾਮ ਦੇ ਆਖਰੀ ਪੜਾਅ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੁਰਿੰਦਰਪ੍ਰੀਤ ਘਣੀਆਂ, ਮਨਜੀਤ ਬਠਿੰਡਾ , ਅਮਰਜੀਤ ਜੀਤ, ਸੁਖਵਿੰਦਰ ਫ਼ਰੀਦਕੋਟ, ਦਰਸ਼ਨ ਭੰਮੇ, ਸੁਖਰਾਜ ਸੰਦੋਹਾ, ਅੰਮ੍ਰਿਤਪਾਲ ਬੰਗੇ, ਦਿਨੇਸ਼ ਨੰਦੀ, ਗੁਰਸੇਵਕ ਬੀੜ, ਲਖਵਿੰਦਰ ਸ਼ਰਮਾ ਅਤੇ ਅਮਨ ਦਾਤੇਵਾਸੀਆ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।