5 Views
ਸਕੂਲੀ ਪ੍ਰਬੰਧਨ, ਸਾਫ ਸਫਾਈ, ਮਿਡ ਡੇਅ ਮੀਲ ਤੇ ਸਕੂਲ ਦੀਆਂ ਗਰਾਂਟਾ ਬਾਰੇ ਹੋਈ ਵਿਸ਼ੇਸ਼ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 11 ਅਕਤੂਬਰ: ਜ਼ਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਇਕ ਅਹਿਮ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸਿੱਖਿਆ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਮਿਸ਼ਨ ਸਮਰੱਥ, ਸਕੂਲੋਂ ਵਿਰਵੇ ਬੱਚੇ, ਸਕੂਲਾਂ ਦੀ ਸਫਾਈ, ਮਿਡ ਡੇਅ ਮੀਲ ਦੀ ਸਫਾਈ ਅਤੇ ਗੁਣਵੱਤਾ, ਪ੍ਰਾਇਮਰੀ ਸਕੂਲ ਖੇਡਾਂ, ਗਰਾਂਟਾਂ ਦੀ ਸਹੀ ਸਮੇਂ ’ਤੇ ਵਰਤੋਂ, ਬੱਚਿਆਂ ਦੀ ਹਾਜ਼ਰੀ ਅਤੇ ਆਗਾਮੀ ਚੋਣਾਂ ਵਿਚ ਡਿਊਟੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਹਦਾਇਤ ਕੀਤੀ ਅਤੇ ਕਿਹਾ ਕਿ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਮੋਨੀਟਰ ਕੀਤਾ ਜਾਵੇ ਅਤੇ ਕਿਤੇ ਹੋਰ ਦਾਖਲ ਨਾ ਹੋਏ ਇੰਨ੍ਹਾਂ ਬੱਚਿਆਂ ਦਾ ਮੁੜ ਦਾਖਲਾ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ। ਬੱਚਿਆਂ ਦੀ ਰੋਜ਼ਾਨਾ ਹਾਜ਼ਰੀ ਵਧਾਉਣ ਲਈ ਉਪਰਾਲੇ ਕਰਨ ਲਈ ਹਦਾਇਤ ਕੀਤੀ । ਇਸ ਤੋਂ ਇਲਾਵਾ ਸਕੂਲੀ ਗਰਾਂਟਾਂ ਦੀ ਪਾਰਦਰਸ਼ਤਾ ਅਤੇ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਸਕੂਲ ਪ੍ਰਬੰਧਨ ਸੁਚੱਜੇ ਢੰਗ ਨਾਲ ਚਲ ਸਕੇ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਇਨਬਿੰਨ ਲਾਗੂ ਕੀਤਾ ਜਾਵੇ। ਵਿਦਿਆਰਥੀਆਂ ਦੀ ਇਸ ਮੁਹਿੰਮ ਵਿਚ ਸ਼ਮੂਲੀਅਤ ਕਰਵਾਉਂਦਿਆਂ ਗਤੀਵਿਧੀਆਂ ਉਲੀਕੀਆਂ ਜਾਣ ਅਤੇ ਸਕੂਲਾਂ ਦੇ ਸਮੁੱਚੇ ਪ੍ਰਬੰਧ ਬਾਰੇ ਵਿਚਾਰਾਂ ਕੀਤੀਆਂ। ਸਕੂਲ ਚੁਗਰਦੇ ਵਿੱਚ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ।
ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਇੰਚਾਰਜ਼ ਨੇ ਕਿਹਾ ਕਿ ਸਰਦ ਰੁੱਤ ਖੇਡਾਂ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਖੇਡ ਗਤੀਵਿਧੀਆਂ ਨਾਲ ਵੀ ਜੋੜਿਆ ਜਾ ਸਕੇ । ਉਹਨਾਂ ਨੇ ਏਕ ਭਾਰਤ ਸ੍ਰੇਸ਼ਟ ਭਾਰਤ ਦੀਆਂ ਗਤੀਵਿਧੀਆਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ ।
ਇਸ ਤੋਂ ਇਲਾਵਾ ਦਲਜੀਤ ਸਿੰਘ ਸੀ. ਐੱਚ. ਟੀ , ਗੁਰਵੀਰ ਸਿੰਘ ਐੱਚ. ਟੀ ਅਤੇ ਰਣਜੀਤ ਸਿੰਘ ਮਾਨ ਨੇ ਮਿਸ਼ਨ ਸਮਰੱਥ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ । ਰਮਿੰਦਰ ਸਿੰਘ ਐੱਮ ਆਈ ਐੱਸ ਕੋਆਰਡੀਨੇਟਰ ਨੇ ਈ ਪੰਜਾਬ ਅਤੇ ਡਾਟਾ ਅੱਪਡੇਟ ਕਰਨ ਬਾਰੇ ਅਤੇ ਇਸ ਸੰਬੰਧੀ ਆਉਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਦਵਿੰਦਰ ਕੁਮਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ।
ਸਹਾਇਕ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਨਿਰਭੈ ਸਿੰਘ ਭੁੱਲਰ ਅਤੇ ਜਤਿੰਦਰ ਸ਼ਰਮਾਂ ਵੱਲੋਂ ਸਕੂਲਾਂ ਦੀ ਚਾਰਦੀਵਾਰੀ ਅਤੇ ਨਬਾਰਡ ਗਰਾਂਟਾ ਸੰਬੰਧੀ ਸਕੂਲ ਮੁਖੀਆਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵੀਰ ਸਿੰਘ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਰਣਜੀਤ ਸਿੰਘ ਮਾਨ, ਸੰਦੀਪ ਕੁਮਾਰ,ਬਲਾਕ ਸਪੋਰਟਸ ਅਫ਼ਸਰ ਬਲਰਾਜ ਸਿੰਘ ,ਪ੍ਰਿਤਪਾਲ ਸਿੰਘ , ਜਗਤਾਰ ਸਿੰਘ ਭਗਤਾ ਭਾਈ , ਪਰਦੀਪ ਕੌਰ ਸੰਗਤ , ਜਸਵੀਰ ਸਿੰਘ ਤਲਵੰਡੀ ਅਤੇ ਗੁਰਜੀਤ ਸਿੰਘ ਗੋਨਿਆਣਾ ਆਦਿ ਹਾਜ਼ਰ ਸਨ।
Share the post "ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਟੀਚਰਜ਼ ਹੋਮ ਵਿਖੇ ਹੋਈ ਸਕੂਲ ਮੁਖੀਆਂ ਦੀ ਇਕ ਅਹਿਮ ਮੀਟਿੰਗ"