WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਜਿਲ੍ਹੇ ਦੇ 1800 ਕੈਮਿਸਟਾਂ ਵੱਲੋਂ ਥਰਮਾਮੀਟਰ, ਬੀਪੀ ਆਪਰੇਟਸ ਅਤੇ ਭਾਰ ਤੋਲ ਮਸ਼ੀਨਾਂ ਦੀ ਵਿਕਰੀ ਬੰਦ

ਸੁਖਜਿੰਦਰ ਮਾਨ
ਬਠਿੰਡਾ, 24 ਮਈ: ਨਾਪਤੋਲ ਵਿਭਾਗ ਪੰਜਾਬ ਦੁਆਰਾ ਰਾਜ ਦੇ ਕੈਮਿਸਟਾਂ ਤੇ ਇੱਕ ਹੋਰ ਨਵਾਂ ਲਾਇਸੇਂਸ ਥੋਪੇ ਜਾਣ ਦੇ ਵਿਰੋਧ ਵਿੱਚ ਪੰਜਾਬ ਕੈਮਿਸਟ ਐਸੋਸਿਏਸ਼ਨ ਦੇ ਸੱਦੇ ਤੇ ਅੱਜ ਜ਼ਿਲ੍ਹਾ ਬਠਿੰਡਾ ਦੇ 11 ਯੂਨਿਟਾਂ ਦੇ ਕਰੀਬ 1800 ਕੈਮਿਸਟਾਂ ਨੇ ਥਰਮਾਮੀਟਰ, ਬੀਪੀ ਆਪਰੇਟਸ ਅਤੇ ਭਾਰ ਤੋਲ ਮਸ਼ੀਨਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਮਰੀਜਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਦੀ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ(ਟੀਬੀਡੀਸੀਏ) ਦੇ ਪ੍ਰਧਾਨ ਤੇ ਏਆਈਓਸੀਡੀ ਦੇ ਮੈਂਬਰ ਅਸ਼ੋਕ ਬਾਲਿਆਂਵਾਲੀ ਦਾ ਕਹਿਣਾ ਹੈ ਕਿ ਇਸ ਸਬੰਧੀ ਪੀਸੀਏ ਦੀ ਇੱਕ ਬੈਠਕ ਪੀਸੀਏ ਪ੍ਰਧਾਨ ਸੁਰਿੰਦਰ ਦੁੱਗਲ ਜੀ ਦੀ ਅਗੁਵਾਈ ਵਿੱਚ ਲੁਧਿਆਨਾ ਵਿੱਚ ਆਯੋਜਿਤ ਹੋਈ, ਜਿਸ ਵਿੱਚ ਸਾਰੇ ਜਿਲ੍ਹਿਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਸਰਵਸੰਮਤੀ ਨਾਲ ਫੈਸਲਾ ਲਿਆ ਕਿ ਕੈਮਿਸਟਾਂ ਤੇ ਜੋ ਨਵਾਂ ਕਨੂੰਨ ਥੋਪਿਆ ਜਾ ਰਿਹਾ ਹੈ, ਪਰ ਉਹ ਕਿਸੇ ਵੀ ਕੀਮਤ ਵਿੱਚ ਉਕਤ ਲਾਇਸੇਂਸ ਨਹੀਂ ਲੈਣਗੇ। ਇਸ ਦੌਰਾਨ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਆਰਸੀਏ ਦੇ ਮਹਾਂਸਚਿਵ ਸ਼ਮਸ਼ੇਰ ਸਿੰਘ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ ਨੇ ਕਿਹਾ ਕਿ ਪੀਸੀਏ ਦੁਆਰਾ ਮੁੱਖਮੰਤਰੀ ਪੰਜਾਬ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਕਿ ਕੈਮਿਸਟ ਪਹਿਲਾਂ ਹੀ ਡਰਗ ਐਂਡ ਕਾਸਮੇਟਿਕਸ ਅਧੀਨ ਦਵਾਈਆਂ ਦੀ ਖਰੀਦ-ਫਰੋਖ਼ਤ ਕਰਦੇ ਹਨ ਅਤੇ ਕੈਮਿਸਟਾਂ ਨੇ ਡਰਗ ਵਿਭਾਗ ਤੋਂ ਲਾਇਸੇਂਸ ਲਿਆ ਹੋਇਆ ਹੈ, ਇਸ ਲਈ ਕੈਮਿਸਟ ਕਿਸੇ ਵੀ ਹਾਲਤ ਵਿੱਚ ਨਵੇਂ ਲਾਇਸੇਂਸ ਨਹੀਂ ਲੈਣਗੇ। ਸਾਰੇ ਕੈਮਿਸਟਾਂ ਨੇ ਉਪਰੋਕਤ ਯੰਤਰਾਂ ਦੀ ਵਿਕਰੀ ਨੂੰ ਬੰਦ ਕਰਣ ਸਬੰਧੀ ਆਪਣੀਆਂ-ਆਪਣੀਆਂ ਦੁਕਾਨਾਂ ਤੇ ਪੋਸਟਰ ਵੀ ਲਗਾ ਦਿੱਤੇ ਹਨ। ਬਾਲਿਆਂਵਾਲੀ ਨੇ ਅੱਗੇ ਕਿਹਾ ਕਿ ਜੇਕਰ ਰਾਜ ਸਰਕਾਰ ਨੇ ਕੈਮਿਸਟਾਂ ਨੂੰ ਇਸ ਨਵੇਂ ਵਿਭਾਗ ਤੋਂ ਬਾਹਰ ਕਰਣ ਦਾ ਫੈਸਲਾ ਨਹੀਂ ਲਿਆ, ਤਾਂ ਰਾਜ ਦੇ ਕੈਮਿਸਟ 1 ਜੂਨ ਤੋਂ ਆਪਣੀਆਂ-ਆਪਣੀਆਂ ਦੁਕਾਨਾਂ ਬੰਦ ਕਰ ਦੇਣਗੇ। ਟੀਬੀਡੀਸੀਏ ਬਠਿੰਡਾ ਦੇ ਪ੍ਰਧਾਨ ਤੇ ਏਆਈਓਸੀਡੀ ਦੇ ਮੈਂਬਰ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਾਰੇ ਕੈਮਿਸਟਾਂ ਨੇ ਉਪਰੋਕਤ ਸਾਰੇ ਯੰਤਰਾਂ ਦੀ ਵਿਕਰੀ ਬੰਦ ਕਰਣ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਦੁਕਾਨਾਂ ਤੇ ਪੋਸਟਰ ਲਗਾਏ ਜਾ ਰਹੇ ਹਨ। ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਪਹਿਲਾਂ ਡਰਗ ਲਾਇਸੇਂਸ, ਉਸ ਤੋਂ ਬਾਅਦ ਫੂਡ ਲਾਇਸੇਂਸ ਲੈਣਾ ਜਰੂਰੀ ਕੀਤਾ ਗਿਆ ਅਤੇ ਹੁਣ ਬੀਪੀ, ਥਰਮਾਮੀਟਰ ਅਤੇ ਭਾਰ ਤੋਲ ਮਸ਼ੀਨਾਂ ਵੇਚਣ ਲਈ ਨਾਪਤੋਲ ਵਿਭਾਗ ਤੋਂ ਲਾਇਸੇਂਸ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਸਾਮਾਨ ਪੈਕ ਹੋਣ ਤੋਂ ਬਾਅਦ ਹੀ ਆਉਂਦਾ ਹੈ ਅਤੇ ਉਸੀ ਹਾਲਤ ਵਿੱਚ ਗਾਹਕਾਂ ਨੂੰ ਵੇਚ ਦਿੱਤਾ ਜਾਂਦਾ ਹੈ, ਅਜਿਹੇ ਵਿੱਚ ਨਾਪਤੋਲ ਵਿਭਾਗ ਤੋਂ ਲਾਇਸੇਂਸ ਲੈਣ ਦੀ ਲੋੜ ਕਿਉਂ ਹੈ।

Related posts

ਬਠਿੰਡਾ ਏਮਜ਼ ’ਚ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ

punjabusernewssite

15 ਸਾਲ ਪੁਰਾਣੇ ਰੀਡ ਦੀ ਹੱਡੀ ਦੇ ਦਰਦ ਤੋਂ ਮਾਤਾ ਹਰਬੰਸ ਕੌਰ ਮਿਲੀਆ ਛੁਟਕਾਰਾ

punjabusernewssite

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਕੀਤਾ ਗਿਆ ਪੈਸਲ ਇਲਾਜ: ਡਾ ਢਿੱਲੋਂ

punjabusernewssite