Punjabi Khabarsaar
ਬਠਿੰਡਾ

ਟੀਐਸਯੂ ਵੱਲੋਂ ਪੰਜਾਬ ਸਰਕਾਰ ਦੀ ਕੱਚੇ ਕਾਮੇ ਪੱਕੇ ਕਰਨ ਲਈ ਜਾਰੀ ਵਿਤਕਰੇ ਭਰਪੂਰ ਪਾਲਸੀ ਦੀ ਨਿਖੇਧੀ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 18 ਜੁਲਾਈ: ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਪੰਜਾਬ ਰਾਜ ਬਿਜਲੀ ਬੋਰਡ ਸਰਕਲ ਬਠਿੰਡਾ ਦੇ ਸਕੱਤਰ ਸਤਵਿੰਦਰ ਸਿੰਘ , ਸਰਕਲ ਪ੍ਰਧਾਨ ਚੰਦਰ ਪ੍ਰਸਾਦ ਨੇ ਪੈਨਸਨਰ ਭਵਨ ਬਠਿੰਡਾ ਵਿਖੇ ਕੀਤੀ ਸਰਕਲ ਵਰਕਿੰਗ ਦੀ ਮੀਟਿੰਗ ਉਪਰੰਤ ਸਾਂਝੇ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਕੱਚੇ ਕਾਮੇ ਪੱਕੇ ਕਰਨ ਲਈ ਜਾਰੀ ਵਿਤਕਰੇ ਭਰਪੂਰ ਪਾਲਸੀ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਹੈ।ਉਨਾਂ ਦਸਿਆ ਹੈ ਕਿ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮਿਆਂ ਦੇ ਵੇਰਵੇ ਮੰਗੇ ਗਏ ਹਨ ਪਰ ਨਾਲ ਬੋਲਡ ਅਖਰਾਂ ਵਿਚ ਸਾਫ ਲਿਖਿਆ ਗਿਆ ਹੈ ਕਿ ਆਉਟਸੋਰਸਡ ਕਾਮਿਆਂ ਦੇ ਵੇਰਵੇ ਨਾ ਭੇਜੇ ਜਾਨ।ਜਿਸ ਤੋਂ ਸਾਫ ਹੁੰਦਾ ਹੈ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਉਟਸੋਰਸਡ ਕਾਮਿਆਂ ਨੂੰ ਪੱਕੇ ਕਰਨ ਤੋਂ ਭੱਜ ਰਹੀ ਹੈ।
ਮੁਲਾਜਮ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਉਟਸੋਰਸਡ ਕਾਮੇ ਜਿਨਾਂ ਦੀ ਗਿਣਤੀ ਲੱਖਾਂ ਵਿਚ ਹੈ ਉਹ ਸਰਕਾਰ ਦੇ ਕਿਸੇ ਨਾ ਕਿਸੇ ਫੈਂਸਲੇ ਜਾ ਪਾਲਸੀ ਅਧੀਨ ਹੀ ਭਰਤੀ ਕੀਤੇ ਗਏ ਹਨ।ਇਸ ਤੋਂ ਇਲਾਵਾ ਉਹ ਸਰਕਾਰੀ ਵਿਭਾਗਾਂ ਵਿਚ ਖਾਲੀ ਅਸਾਮੀਆਂ ਵਿਰੁੱਧ ਵਰਿਆਂ ਤੋਂ ਬਹੁਤ ਤੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਪੱਕੇ ਹੋਣ ਦੀ ਆਸ ਵਿਚ ਕੰਮ ਕਰਦੇ ਆ ਰਹੇ ਹਨ।ਉਹ ਪੱਕੇ ਹੋਣ ਦੀ ਪੂਰੀ ਯੋਗਤਾ ਰਖਦੇ ਹਨ।ਇਸ ਵਿਤਕਰੇ ਭਰਪੂਰ ਪਾਲਸੀ ਰਾਹੀਂ ਸਰਕਾਰ ਇਨਾਂ ਆਉਟਸੋਰਸਡ ਕਾਮਿਆਂ ਦੀਆਂ ਅਸਾਵਾਂ ਤੇ ਪਾਣੀ ਫੇਰ ਰਹੀ ਹੈ।ਉਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਵਿਤਕਰੇ ਭਰਪੂਰ ਪਾਲਸੀ ਨੂੰ ਪ੍ਰਵਾਨ ਨਹੀ ਕੀਤਾ ਜਾਵੇਗਾ ਅਤੇ ਸਮੂਹ ਕੱਚੇ ਕਾਮਿਆਂ ਨੂੰ ਪੱਕੇ ਕਰਾਉਣ ਲਈ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ ਕੀਤਾ ਜਾਵੇਗਾ।

Related posts

ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿੱਚ ਤੀਸਤਾ ਸੀਤਲਵਾੜ ਦੀ ਰਿਹਾਈ ਲਈ ਪ੍ਰਦਰਸ਼ਨ

punjabusernewssite

ਹਲਕੇ ਦੇ ਕਰਵਾਏ ਵਿਕਾਸ ਤੋਂ ਲੋਕ ਖੁਸ, ਹੋਵੇਗੀ ਇਤਿਹਾਸਕ ਜਿੱਤ : ਖੁਸ਼ਬਾਜ ਸਿੰਘ ਜਟਾਣਾ

punjabusernewssite

ਕਾਰਗਿਲ ਵਿਜੇ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਵਾਯੂਸੈਨਿਕ ਮਿਲਣੀ ਦਾ ਆਯੋਜਨ

punjabusernewssite