ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮਿਲਕ ਪਲਾਂਟ ਦਾ ਕੀਤਾ ਦੌਰਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਬਠਿੰਡਾ ਸਹਿਰੀ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਮਿਲਕ ਪਲਾਂਟ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਸ. ਗਿੱਲ ਨੇ ਮਿਲਕ ਪਲਾਂਟ ਦੁਆਰਾ ਬਣਾਏ ਜਾ ਰਹੇ ਪ੍ਰੋਡਕਟਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖਾਸ ਤੌਰ ਤੇ ਆਈਸ ਕਰੀਮ ਦੇ ਉਤਪਾਦਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਪਲਾਂਟ ਦਾ ਕੰਮ ਦੇਸ ਭਰ ਦੇ ਸਭ ਤੋਂ ਵਧੀਆ ਡੇਅਰੀ ਬ੍ਰਾਂਡਾਂ ਦੇ ਬਰਾਬਰ ਪਾਇਆ ਜਾ ਰਿਹਾ ਹੈ। ਇਸ ਦੌਰਾਨ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਮਿਲਕ ਪਲਾਂਟ ਬਠਿੰਡਾ ਦੇ ਉਤਪਾਦਾਂ ਨੇ ਉਸਦੇ ਅਤੇ ਉਸਦੀ ਟੀਮ ਦੇ ਮੈਂਬਰਾਂ ‘ਤੇ ਇੱਕ ਸਦੀਵੀ ਛਾਪ ਛੱਡੀ ਹੈ। ਇਸ ਦੌਰਾਨ ਸ. ਗਿੱਲ ਨੇ ਵੇਰਕਾ ਦੇ ਜਨਰਲ ਮੈਨੇਜਰ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਨੂੰ ਵਿਸ਼ਵਾਸ ਦਿਵਾਇਆ ਕਿ ਮਿਲਕ ਪਲਾਂਟ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਮਿਲਕ ਪਲਾਂਟ ਵਲੋਂ ਵਿੱਤੀ ਵਰ੍ਹੇ 2021-22 ਵਿੱਚ ਟੀਚੇ ਅਨੁਸਾਰ ਟਰਨਓਵਰ ਪ੍ਰਾਪਤ ਕਰਨ ਉੱਤੇ ਸਾਰੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੋਹਾਲੀ ਵਿੱਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ

👉ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ 12,467 ਇਲਾਜਾਂ ’ਤੇ ₹51.58 ਕਰੋੜ ਦਾ ਖ਼ਰਚ

👉ਸਮੇਂ ਸਿਰ ਪਛਾਣ ਬੇਹੱਦ ਜ਼ਰੂਰੀ, ਕਿਉਂਕਿ ਸੈਪਸਿਸ ਕੁਝ ਹੀ...

ਸਾਬਕਾ ਅਕਾਉਟੈਂਟ ਦੇ ਕ*ਤ*ਲ ਦਾ ਮਾਮਲਾ; ਪ੍ਰਾਈਵੇਟ ਬੱਸ ਕੰਪਨੀ ਦੇ ਮਾਲਕ ਸਮੇਤ 6 ਵਿਰੁਧ ਪਰਚਾ ਦਰਜ਼

👉ਪ੍ਰਵਾਰ ਵੱਲੋਂ ਮੁਲਜਮਾਂ ਦੇ ਫ਼ੜੇ ਜਾਣ ਤੱਕ ਪੋਸਟਮਾਰਟਮ ਕਰਵਾਉਣ...

ਆਪ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਵਿਰੋਧੀ ਪਾਰਟੀਆਂ ਜੋ ਚਾਹੁਣ ਕਰ ਸਕਦੀਆਂ ਹਨ, ਸਾਡੀ...