ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਜਨਵਰੀ : ਸਾਲ 2023 ਦੇ ਅੱਜ ਪਹਿਲੇ ਦਿਨ ਸ਼ਹਿਰ ਦੇ ਜਿਆਦਾਤਰ ਗੁਰੂ ਘਰਾਂ ਤੇ ਮੰਦਿਰਾਂ ਆਦਿ ਧਾਰਮਿਕ ਅਸਥਾਨਾਂ ’ਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਸਾਲ ਪਹਿਲੇ ਦਿਨ ਇਹ ਲੋਕ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਪ੍ਰਵਾਰ ਤੇ ਸਮਾਜ ਦੀ ਚੜਦੀ ਕਲਾਂ ਲਈ ਅਰਦਾਸ਼ਾਂ ਕਰਦੇ ਰਹੇ। ਇਸਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ’ਚ ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਵੀ ਪਾਏ ਗਏ ਤੇ ਇਸ ਦੌਰਾਨ ਲੰਘਰ ਵੀ ਚਲਾਏ ਗਏ। ਇਸੇ ਤਰ੍ਹਾਂ ਸ਼ਹਿਰ ਵਿਚ ਵੀ ਵੱਖ ਵੱਖ ਵਪਾਰੀ ਤੇ ਹੋਰ ਸਮਾਜਿਕ ਸੰਗਠਨਾਂ ਦੇ ਨਾਲ ਨਾਲ ਧਾਰਮਿਕ ਸੰਸਥਾਵਾਂ ਵਲੋਂ ਧਾਰਮਿਕ ਸਮਾਗਮ ਕਰਵਾਉਣ ਦੇ ਨਾਲ ਨਾਲ ਲੰਘਰ ਵੀ ਲਗਵਾਏ ਗਏ। ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ, ਗੁਰਦੁਆਰਾ ਸਾਹਿਬ ਸਿਵਲ ਸਟੇਸ਼ਨ, ਗੁਰਦੁਆਰਾ ਸ੍ਰੀ ਹਾਜ਼ੀ ਰਤਨ ਸਾਹਿਬ ਤੋਂ ਇਲਾਵਾ ਹਾਥੀ ਵਾਲਾ ਮੰਦਰ, ਮਾਡਲ ਟਾਊਨ ਅਤੇ ਹਨੂੰਮਾਨ ਮੰਦਰ ਵਿਚ ਸੰਗਤਾਂ ਦੀ ਭਰਵੀਂ ਰੌਣਕ ਰਹੀ।
Share the post "ਨਵੇਂ ਸਾਲ ਮੌਕੇ ਸ਼ਹਿਰ ਵਾਸੀਆਂ ਨੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਚੜਦੀ ਕਲਾਂ ਲਈ ਕੀਤੀਆਂ ਅਰਦਾਸਾਂ"