WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਨਸ਼ਾ ਖਰੀਦਣ ਆਇਆ ਨੌਜਵਾਨ ਮੁਹੱਲਾ ਵਾਸੀਆਂ ਵਲੋਂ ਕਾਬੂ

ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਸਥਾਨਕ ਬੰਗੀ ਨਗਰ ’ਚ ਨਸ਼ਾ ਖਰੀਦਣ ਆਏ ਇੱਕ ਨੌਜਵਾਨ ਨੂੰ ਮੁਹੱਲਾ ਵਾਸੀਆਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦੀ ਸੂਚਨਾ ਹੈ। ਇਸ ਘਟਨਾ ਦੀ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਕਾਫ਼ੀ ਵਾਈਰਲ ਕੀਤੀ ਗਈ ਹੈ। ਵਰਧਮਾਨ ਪੁਲਿਸ ਚੌਕੀ ਦੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਵਿਚ ਪਰਚਾ ਦਰਜ਼ ਕਰਕੇ ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਹੈ। ਮੁਢਲੀ ਰੀਪੋਰਟ ਮੁਤਾਬਕ ਉਕਤ ਨੌਜਵਾਨ ਕੋਲੋ ਦਸ ਮਿਲੀਗ੍ਰਾਮ ਚਿੱਟਾ, ਸਿਗਨੇਚਰ ਦੇ ਕੈਪਸੂਲ, ਪੰਜ ਲਾਈਟਰ ਅਤੇ ਕੁੱਝ ਅਮਰੀਕੀ ਡਾਲਰ ਵੀ ਬਰਾਮਦ ਹੋਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਇਸ ਮੌਕੇ ਕਾਬੂ ਕੀਤੇ ਨੌਜਵਾਨ ਦਾ ਇੱਕ ਸਾਥੀ ਭੱਜਣ ਵਿਚ ਸਫ਼ਲ ਰਿਹਾ। ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਹੈਰੀ ਸ਼ਰਮਾ ਵਾਸੀ ਹਰਬੰਸ ਨਗਰ ਵਜੋਂ ਹੋਈ ਹੈ। ਇਸ ਇਲਾਕੇ ਦੀ ਮਹਿਲਾ ਕੋਂਸਲਰ ਦੇ ਪੁੱਤਰ ਗੋਬਿੰਦ ਮਸੀਹ ਨੇ ਦਸਿਆ ਕਿ ਘਟਨਾ ਅੱਜ ਦਿਨ ਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਥਾਨਕ ਬੰਗੀ ਨਗਰ ਦੀ ਗਲੀ ਨੰਬਰ 1/7 ਵਿਚ ਨਸ਼ੇ ਦਾ ਕਾਰੋਬਾਰ ਖੁੱਲ੍ਹੇ ਤੌਰ ’ਤੇ ਚੱਲਦਾ ਹੈ ਤੇ ਸ਼ਹਿਰ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਇੱਥੋਂ ਨਸ਼ਾ ਖਰੀਦ ਕੇ ਲਿਜਾਂਦੇ ਹਨ ਤੇ ਇਸ ਸਬੰਧ ਵਿਚ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਅੱਜ ਕਾਬੂ ਕੀਤਾ ਗਿਆ ਉਕਤ ਨੌਜਵਾਨ ਵੀ ਇੱਥੋਂ ਨਸ਼ਾ ਖ਼ਰੀਦ ਕੇ ਵਾਪਸ ਜਾ ਰਿਹਾ ਸੀ ਕਿ ਮੁਹੱਲਾ ਵਾਸੀਆਂ ਨੇ ਉਸਨੂੰ ਕਾਬੂ ਕਰ ਲਿਆ। ਉਨ੍ਹਾਂ ਦਸਿਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਈ ਵਾਰ ਮੁਹੱਲਾ ਵਾਸੀਆਂ ਵਲੋਂ ਵਰਜਿਆ ਵੀ ਜਾ ਚੁੱਕਿਆ ਹੈ ਪ੍ਰੰਤੂ ਉਹਨਾਂ ਇਹ ਗੋਰਖ਼ਧੰਦਾ ਜਾਰੀ ਰੱਖਿਆ ਹੋਇਆ ਹੈ, ਜਿਸਦੀ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਕਥਿਤ ਨਸ਼ਾ ਤਸਕਰ ਦੇ ਘਰ ਵੀ ਗਏ, ਜਿੱਥੇ ਉਨ੍ਹਾਂ ਤਲਾਸ਼ੀ ਵੀ ਲਈ। ਉਨਾਂ੍ਹ ਦਾਅਵਾ ਕੀਤਾ ਕਿ ਮੌਕੇ ਤੋਂ ਟੀਕੇ ਅਤੇ ਸਰਿੰਜਾਂ ਬਰਾਮਦ ਕੀਤੀਆਂ ਗਈਆਂ। ਉਧਰ ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਰਘਵੀਰ ਸਿੰਘ ਨੇ ਸੰਪਰਕ ਕਰਨ ’ਤੇ ਦਸਿਆ ਕਿ ਬੰਗੀ ਨਗਰ ਵਿਚੋਂ ਇੱਕ ਨੌਜਵਾਨ ਨੂੰ ਨਸ਼ਿਆਂ ਸਹਿਤ ਕਾਬੂ ਕੀਤ;ਾ ਗਿਆ ਹੈ, ਜਿਸਦੇ ਵਿਰੁਧ ਮੁਕੱਦਮਾ ਦਰਜ਼ ਕੀਤਾ ਜਾ ਰਿਹਾ ਹੈ।

Related posts

ਕਿਸਾਨ ਅੰਦੋਲਨ ਜਿੱਤ ਕੇ ਵਾਪਸ ਆਉਣ ਵਾਲੇ ਕਿਸਾਨਾਂ ਦਾ ਹੋਵੇਗਾ ਸਨਮਾਨ

punjabusernewssite

ਐਨਐਫਐਲ ਵੱਲੋਂ ਰੈੱਡ ਕਰਾਸ ਸੁਸਾਇਟੀ ਨੂੰ ਚੈਕ ਭੇਂਟ

punjabusernewssite

ਡਿਪਟੀ ਕਮਿਸ਼ਨਰ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਵਿੱਚ ਤੇਜੀ ਲਿਆਉਣ ਦੇ ਦਿੱਤੇ ਆਦੇਸ਼

punjabusernewssite