Sunday, April 19, 2026
spot_img
spot_img

ਐਨਐਫਐਲ ਵੱਲੋਂ ਰੈੱਡ ਕਰਾਸ ਸੁਸਾਇਟੀ ਨੂੰ ਚੈਕ ਭੇਂਟ

Date:

spot_img

ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ
ਬਠਿੰਡਾ, 29 ਨਵੰਬਰ : ਸੁਕਰੀਤੀ ਮਹਿਲਾ ਮੰਚ ਨੈਸ਼ਨਲ ਫਰਟੀਲਾਈਜਰ ਬਠਿੰਡਾ ਵੱਲੋਂ ਰੈਡ ਕਰਾਸ ਸੁਸਾਇਟੀ ਦੀਆਂ ਲੋਕ ਭਲਾਈ ਗਤੀਵਿਧੀਆਂ ਚ ਵਡਮੁੱਲਾ ਯੋਗਦਾਨ ਪਾਉਦਿਆਂ 50 ਹਜ਼ਾਰ ਰੁਪਏ ਦਾ ਚੈਕ ਭੇਂਟ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸੁਕਰੀਤੀ ਮਹਿਲਾ ਮੰਚ ਦੇ ਇਸ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਨੇਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਕਰੀਤੀ ਮਹਿਲਾ ਮੰਚ ਤੋਂ ਮੈਡਮ ਅੰਜੂ ਗੋਇਲ, ਸੰਧਿਆ ਬਤਰਾ, ਡਾ. ਸ਼ਸ਼ੀ, ਮੈਡਮ ਸੰਗੀਤਾ ਤੇ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related