ਸਿਆਸਤ ਕਰਨ ਵਾਲਿਆਂ ਨੂੰ ਦਿਖਾਇਆ ਸੀਸਾ
ਬਠਿੰਡਾ, 6 ਸਤੰਬਰ (ਅਸ਼ੀਸ਼ ਮਿੱਤਲ) : ਸਥਾਨਕ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਅੱਜ ਪਹਿਲੀ ਵਾਰ ਵੱਖਰਾ ਮਾਹੌਲ ਦੇਖਣ ਨੂੰ ਮਿਲਿਆ। ਵਾਧੂ ਚਾਰਜ਼ ਸੰਭਾਲਣ ਤੋਂ ਬਾਅਦ ਪਹਿਲੀ ਮੀਟਿੰਗ ’ਚ ਪੁੱਜੇ ਡਿਪਟੀ ਕਮਿਸ਼ਨਰ ਨੇ ਗੱਲ-ਗੱਲ ’ਤੇ ਸਿਆਸਤ ਕਰਨ ਵਾਲੇ ਕੋਂਸਲਰਾਂ ਨੂੰ ਸ਼ੀਸਾ ਦਿਖਾਉਂਦਿਆਂ ਜਨਤਕ ਹਿੱਤਾਂ ‘ਤੇ ਸਿਆਸਤ ਕਰਨ ਤੋਂ ਵਰਜਿਆ। ਜਿਸਦੇ ਚੱਲਦੇ ਹੁਣ ਤੱਕ ਨਗਰ ਨਿਗਮ ਦੇ ਕਮਿਸ਼ਨਰ ਤੇ ਅਫ਼ਸਰਾਂ ’ਤੇ ਭਾਰੂ ਪੈਣ ਵਾਲੇ ਕਈ ਕੋਂਸਲਰਾਂ ’ਤੇ ਅੱਜ ਡਿਪਟੀ ਕਮਿਸ਼ਨਰ ਭਾਰੂ ਪੈਂਦੇ ਦਿਖ਼ਾਈ ਦਿੱਤੇ।
ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲਿਆ ਵਾਪਸ ਲੈ ਕੇ ਬੈਕਫੁੱਟ ‘ਤੇ ਆਈ ਪੰਜਾਬ ਸਰਕਾਰ
ਮੀਟਿੰਗ ਦੀ ਸ਼ੁਰੂਆਤ ’ਚ ਇੱਕ ਕਾਂਗਰਸੀ ਕੋਂਸਲਰ ਵਲੋਂ ਅਪਣੇ ਵਾਰਡ ਦੇ ਵਾਸੀਆਂ ਨੂੂੰ ਸੜਕ ਤੇ ਸੀਵਰੇਜ ਦੀ ਸਹੂਲਤ ਉਪਲਬਧ ਕਰਵਾਉਣ ਲਈ ਮੀਟਿੰਗ ਵਿਚ ਲਿਆਉਣ ’ਤੇ ਡਿਪਟੀ ਕਮਿਸ਼ਨਰ ਨੇ ਨਰਾਜ਼ਗੀ ਮਹਿਸੂਸ ਕੀਤੀ। ਉਨ੍ਹਾਂ ਕੋਂਸਲਰ ਨੂੰ ਪੁਛਿਆ ਕਿ ਜੇਕਰ ਕਮਿਸ਼ਨਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਸੀ ਤਾਂ ਬਤੌਰ ਡਿਪਟੀ ਕਮਿਸ਼ਨਰ ਉਸਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਇਸਤੋਂ ਇਲਾਵਾ ਅਕਾਲੀ ਦਲ ਦੇ ਕੋਂਸਲਰ ਹਰਪਾਲ ਸਿੰਘ ਢਿੱਲੋਂ ਵਲੋਂ ਮੀਟਿੰਗ ਦੇ ਸ਼ੁਰੂਆਤ ਵਿਚ ਹੀ ਕਰੀਬ ਅੱਧਾ ਘੰਟਾ ਮੁੱਦੇ ਚੁੱਕਣ ਤੋਂ ਬਾਅਦ ਮੀਟਿੰਗ ਦੇ ਬਾਈਕਾਟ ਦੇ ਕੀਤੇ ਐਲਾਨ ’ਤੇ ਵੀ ਡਿਪਟੀ ਕਮਿਸ਼ਨਰ ਨੇ ਅਸਿੱਧੇ ਢੰਗ ਨਾਲ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕੋਂਸਲਰ ਢਿੱਲੋਂ ਨੂੰ ਕਿਹਾ ਕਿ ਮੀਟਿੰਗ ਦਾ ਸਭ ਤੋਂ ਵੱਧ ਸਮਾਂ ਲੈਣ ਤੋਂ ਬਾਅਦ ਹੁਣ ਸਿਆਸੀ ਦਿਖ਼ਾਵੇ ਲਈ ਬਾਈਕਾਟ ਕਰਕੇ ਜਾ ਰਹੇ ਹੋ। ਡਿਪਟੀ ਕਮਿਸ਼ਨਰ ਨੇ ਅਫ਼ਸੋਸ ਜਾਹਰ ਕਰਦਿਆਂ ਕਿਹਾ ਕਿ ਜਨਤਕ ਮੁੱਦਿਆਂ ‘ਤੇ ਕੋਂਸਲਰਾਂ ਨੂੰ ਸ਼ਹਿਰ ਪ੍ਰਤੀ ਇਕਜੁਟਤਾ ਦਿਖਾਉਂਣੀ ਚਾਹੀਦੀ ਹੈ ਨਾ ਕਿ ਅਪਣੇ ਸਿਆਸੀ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਇਸ ਤਰ੍ਹਾਂ ਦੇ ਮੰਚਾਂ ਨੂੰ ਵਰਤਣਾ ਚਾਹੀਦਾ ਹੈ।
ਇਸਦੇ ਇਲਾਵਾ ਕੋਂਸਲਰ ਢਿੱਲੋਂ ਵਲੋਂ ਪਾਰਕਿੰਗ ਦੇ ਮੁੱਦੇ ‘ਤੇ ਸੁਖਬੀਰ ਬਾਦਲ ਵਲੋਂ ਸ਼ਹਿਰੀਆਂ ਨੂੰ ਮੁਫ਼ਤ ਪਾਰਕਿੰਗ ਦੀ ਸਹੂਲਤ ਦੇਣ ਦੇ ਕੀਤੇ ਦਾਅਵਿਆਂ ਦਾ ਜਿਕਰ ਕਰਨ ‘ਤੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਸਵਾਲ ਪੁਛਿਆਂ ਕਿ ਜਿਸ ਦਿਨ ਇਹ ਮਤਾ ਪਾਸ ਕੀਤਾ ਸੀ, ਉਸ ਦਿਨ ਅਕਾਲੀ ਕੋਂਸਲਰਾਂ ਨੇ ਸਹਿਮਤੀ ਕਿਉਂ ਦਿੱਤੀ ਸੀ। ਜਿਸਤੋਂ ਬਾਅਦ ਕਾਂਗਰਸੀ ਕੋਂਸਲਰਾਂ ਨੇ ਅਪਣੇ ਸੀਨੀਅਰ ਮੇਅਰ ਦੀ ਹਿਮਾਇਤ ’ਚ ਮੇਜ ਥਪ-ਥਪਾ ਕੇ ਅਕਾਲੀ ਕੋਂਸਲਰ ਨੂੰ ਲਾਜਵਾਬ ਕਰ ਦਿੱਤਾ।
ਇਸੇ ਤਰ੍ਹਾਂ ਬਹੁਮੰਜਿਲੀ ਪਾਰਕਿੰਗ ਦੇ ਠੇਕੇਦਾਰ ਉਪਰ ਪੀਲੀ ਲਾਈਨ ਦੇ ਅੰਦਰੋਂ ਕਾਰਾਂ ਚੁੱਕਣ ਦੇ ਲਗਾਈ ਪਾਬੰਦੀ ਦੇ ਚੱਲਦਿਆਂ ਹੋਣ ਵਾਲੇ ਆਰਥਿਕ ਘਾਟੇ ਨੂੰ ਪੂਰਾ ਕਰਨ ਲਈ ਵਿਤ ਤੇ ਲੇਖਾ ਕਮੇਟੀ ਵਲੋਂ ਲਏ ਫੈਸਲੇ ਨੂੰ ਹਾਊਸ ਵਿਚ ਪਾਸ ਕਰਵਾਉਣ ਦੇ ਪ੍ਰਸਤਾਵ ’ਤੇ ਵੀ ਕਾਫ਼ੀ ਹੰਗਾਮਾ ਹੋਇਆ। ਪਾਰਕਿੰਗ ਦੇ ਠੇਕੇ ਉਪਰ ਸਵਾਲ ਖੜੇ ਕਰਨ ਵਾਲੇ ਕੋਂਸਲਰ ਸੰਜੀਵ ਬੌਬੀ ਨੂੰ ਵੀ ਉਸ ਸਮੇਂ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਵਪਾਰੀਆਂ ਦੇ ਨਾਂ ‘ਤੇ ਪਹਿਲਾਂ ਹੀ ਬਹੁਤੇ ਲੋਕਾਂ ਨੇ ਸਿਆਸਤ ਕਰਕੇ ਨਿਗਮ ’ਤੇ ਤਵਾ ਲਵਾ ਦਿੱਤਾ ਹੈ। ’
ਲੁਧਿਆਣਾ ਤੋਂ ਦਿੱਲੀ ਤੱਕ ਦਾ ਸਫ਼ਰ ਮਹਿਜ ਇਕ ਘੰਟੇ ‘ਚ ਕਰ ਸਕਦੇ ਹੋ ਪੂਰਾ, CM ਮਾਨ ਨੇ ਕਰਤਾ ਵੱਡਾ ਐਲਾਨ
ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਮੈਂਬਰ ਐਫ਼.ਸੀ.ਸੀ ਵਲੋਂ ਪਾਰਕਿੰਗ ਦੇ ਠੇਕੇ ਵਿਚ ਕੀਤੀ ਸੋਧ ਨਾਲ ਸਹਿਮਤ ਨਹੀਂ ਹੈ, ਉਸਦਾ ਲਿਖਤੀ ਵਿਰੋਧ ਦਰਜ਼ ਕਰਵਾ ਲਿਆ ਜਾਵੇ। ਜਿਸਤੋ ਬਾਅਦ ਜਿਆਦਾਤਰ ਕੋਂਸਲਰਾਂ ਨੇ ਮੇਜ਼ ਥਪ-ਥਪਾ ਕੇ ਡਿਪਟੀ ਕਮਿਸ਼ਨਰ ਦੀ ਹਿਮਾਇਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੋਂਸਲਰ ਬੌਬੀ ਸਹਿਤ ਵਿਤ ਤੇ ਲੇਖਾ ਕਮੇਟੀ ਵਲੋਂ ਲਏ ਫ਼ੈਸਲੇ ’ਤੇ ਸਵਾਲ ਉਠਾ ਰਹੇ ਇੱਕ ਹੋਰ ਕੋਂਸਲਰ ਰਾਜੂ ਸਰਾਂ ਇਕੱਲੇ ਪੈਂਦੇ ਦਿਖਾਈ ਦਿੱਤੇ। ਰਾਜੂ ਸਰਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਵਪਾਰੀਆਂ ਦੀ ਮੰਗ ’ਤੇ ਲਏ ਫੈਸਲੇ ਦਾ ਵਿਰੋਧ ਨਹੀਂ ਕਰ ਰਿਹਾ, ਬਲਕਿ ਉਹ ਤਾਂ ਇਸ ਮਤੇ ਨੂੰ ਹਾਊਸ ਵਿਚ ਪਾਸ ਕਰਨ ਤੋਂ ਪਹਿਲਾਂ ਕਮੇਟੀ ਬਣਾਉਣ ਦੀ ਮੰਗ ਕਰ ਰਿਹਾ ਹੈ।
ਰਣਜੀਤ ਸੰਧੂ ਬਣੇ ਯੂਥ ਕਾਂਗਰਸ ਫਾਜਲਿਕਾ ਦੇ ਜ਼ਿਲ੍ਹਾ ਇੰਚਾਰਜ਼
ਉਂਜ ਪਿਛਲੇ ਦਿਨਾਂ ‘ਚ ਪੰਜਾਬ ਸਰਕਾਰ ਵਲੋਂ ਸਿੱਧੇ ਭਰਤੀ ਕਰਕੇ ਨਿਗਮ ਵਿਚ ਭੇਜੇ 25 ਮੁਲਾਜਮਾਂ ਨੂੰ ਵਾਪਸ ਭੇਜਣ ਦੇ ਮਾਮਲੇ ’ਤੇ ਕੋਂਸਲਰ ਇਕਜੁਟ ਦਿਖਾਈ ਦਿੱਤੇ। ਇਸੇ ਤਰ੍ਹਾਂ ਨਿਗਮ ਵਿਚ ਪਿਛਲੇ ਸਮਿਆਂ ਦੌਰਾਨ ਰਿਟਾਇਰ ਹੋਏ ਮੁਲਾਜਮਾਂ ਨੂੰ ਮੁੜ ਠੇਕੇ ’ਤੇ ਭਰਤੀ ਕਰਨ ਦਾ ਮੁੱਦਾ ਵੀ ਮੀਟਿੰਗ ਵਿਚ ਗਰਮਾਇਆ ਰਿਹਾ ਤੇ ਡਿਪਟੀ ਕਮਿਸ਼ਨਰ ਨੇ ਇਸਦੀ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ। ਉਂਜ ਜੀਰੋ ਅਵਰ ਤੋਂ ਬਾਅਦ ਨਿਗਮ ਵਲੋਂ ਰੱਖੇ ਮਤਿਆਂ ਵਿਚੋਂ ਜਿਆਦਾਤਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਕੋਟਸਮੀਰ ਦੇ 62 ਸਾਲਾ ਨੰਬਰਦਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕੀਤਾ ਇਲਾਕੇ ਦਾ ਨਾਮ ਰੌਸ਼ਨ
ਜਦ ਕਿ ਇੱਕ ਸਾਬਕਾ ਵਿਧਾਇਕ ਨਾਲ ਸਬੰਧਤ ਬੀਬੀਵਾਲ ਰੋਡ ’ਤੇ ਸਥਿਤ ਰਿਹਾਇਸ਼ੀ ਕਲੌਨੀ ਵਿਚ ਸੀਵਰੇਜ ਕੁਨੈਕਸ਼ਨ ਜੋੜਣ ਦੇ ਮਤੇ ਨੂੰ ਕੋਂਸਲਰਾਂ ਦੇ ਵਿਰੋਧ ਕਾਰਨ ਲੰਬਿਤ ਰੱਖ ਲਿਆ। ਇਸੇ ਤਰ੍ਹਾਂ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਸਿਫ਼ਾਰਿਸ ’ਤੇ ਲਾਈਨੋਪਾਰ ਇਲਾਕੇ ਵਿਚ ਸੀਵਰੇਜ ਡਿਸਪੋਜਲ ਲਈ ਬੰਦ ਹੋਏ ਥਰਮਲ ਪਲਾਂਟ ਲਈ 10 ਏਕੜ ਜਮੀਨ ਨੂੰ ਇਸ ਸਰਤ ਨਾਲ ਪਾਸ ਕੀਤਾ ਗਿਆ ਕਿ ਇਹ ਜਮੀਨ ਖ਼ਰੀਦਣ ਲਈ ਸਰਕਾਰ ਰਾਸ਼ੀ ਮੁਹੱਈਆਂ ਕਰਵਾਏ।