ਪਨਸਪ ਫੂਡ ਇੰਸਪੈਕਟਰ ਗੁਰਿੰਦਰ ਸਿੰਘ 3 ਕਰੋੜ ਰੁਪਏ ਦੇ ਗਬਨ ਦੇ ਦੋਸ ਹੇਠ ਬਰਖ਼ਾਸਤ

Date:

spot_img

ਭਿ੍ਰਸਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਲਾਲ ਚੰਦ ਕਟਾਰੂਚੱਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਿ੍ਰਸਟਾਚਾਰ ਪ੍ਰਤੀ ਜੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਆਪਣੀ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰ ਰਵੱਈਆ ਅਖ਼ਤਿਆਰ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸਾ-ਨਿਰਦੇਸਾਂ ਮੁਤਾਬਕ ਪਨਸਪ ਦੀ ਮੈਨੇਜਿੰਗ ਡਾਇਰੈਕਟਰ ਅੰਮਿ੍ਰਤ ਕੌਰ ਗਿੱਲ ਨੇ 20294 ਕਣਕ ਦੀਆਂ ਬੋਰੀਆਂ ਅਤੇ ਕਰੀਬ 3 ਕਰੋੜ ਰੁਪਏ ਦੇ ਹੋਰ ਸਟਾਕ ਵਿੱਚ ਗਬਨ ਕਰਨ ਦੇ ਦੋਸ ਵਿੱਚ ਪਟਿਆਲਾ- ਸੈਂਟਰ (ਜਲ੍ਹਾ-ਪਟਿਆਲਾ) ਵਿੱਚ ਤਾਇਨਾਤ ਇੰਸਪੈਕਟਰ ਗਰੇਡ-1 ਗੁਰਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ।ਮੰਤਰੀ ਨੇ ਦੱਸਿਆ ਕਿ ਜਿਲ੍ਹਾ ਮੈਨੇਜਰ, ਪਨਸਪ (ਮੋਗਾ) ਅਨੰਤ ਸਰਮਾ, ਲ੍ਹਾ ਮੈਨੇਜਰ, ਪਨਸਪ (ਸੰਗਰੂਰ) ਗੌਰਵ ਆਹਲੂਵਾਲੀਆ ਅਤੇ ਫੀਲਡ ਅਫਸਰ, ਪਨਸਪ (ਮੋਗਾ) ਅਵਿਨਾਸ ਗੋਇਲ ਸਮੇਤ ਅਧਿਕਾਰੀਆਂ ਦੀ ਇੱਕ ਵਿਸੇਸ ਟੀਮ ਵੱਲੋਂ ਕੀਤੀ ਨਿੱਜੀ ਜਾਂਚ ਉਪਰੰਤ ਸਟਾਕ ਦੀ ਘਾਟ ਸਾਹਮਣੇ ਆਈ। ਸਟਾਕ ਦੀ ਘਾਟ ਸਾਹਮਣੇ ਆਉਣ ‘ਤੇ, 17 ਅਗਸਤ, 2022 ਨੂੰ ਥਾਣਾ ਸਦਰ, ਪਟਿਆਲਾ, ਜ?ਿਲ੍ਹਾ ਪਟਿਆਲਾ ਵਿਖੇ ਦੰਡਯੋਗ ਜ਼ੁਰਮਾਂ ਲਈ ਭਾਰਤੀ ਦੰਡਾਵਲੀ 1860 ਦੀ ਧਾਰਾ 406, 409, 420, 467, 468 ਅਤੇ 471 ਤਹਿਤ ਐਫਆਈਆਰ ਦਰਜ ਕਰਕੇ ਦੋਸ਼ੀ ਅਧਿਕਾਰੀ ਵਿਰੁੱਧ ਫੌਜਦਾਰੀ ਕਾਰਵਾਈ ਸੁਰੂ ਕੀਤੀ ਗਈ। ਜਿਕਰਯੋਗ ਹੈ ਕਿ ਫਿਜੀਕਲ ਵੈਰੀਫਿਕੇਸਨ ਟੀਮ ਦੇ ਧਿਆਨ ਵਿੱਚ ਇਹ ਸਟਾਕ ਦੀ ਘਾਟ ਸਾਹਮਣੇ ਆਉਣ ਉਪਰੰਤ ਪੁੱਛਗਿੱਛ ਕਰਨ ‘ਤੇ ਇਹ ਪਤਾ ਲੱਗਾ ਕਿ ਸਬੰਧਤ ਇੰਸਪੈਕਟਰ/ਇੰਚਾਰਜ ਐਲ.ਟੀ.ਸੀ. ਛੁੱਟੀ ‘ਤੇ ਚਲਾ ਗਿਆ ਸੀ ਅਤੇ ਉਸ ਨੇ ਹਾਲੇ ਤੱਕ ਆਪਣੀ ਸਰਵਿਸ ਮੁੜ ਜੁਆਇੰਨ ਨਹੀਂ ਕੀਤੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ ਮੌਕੇ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ

👉ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਲਹਿਰਾਉਣਗੇ...

ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜ਼ਿਤ

Bathinda News:ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਪੰਜਾਬ ਸਟੇਟ ਏਡਜ਼...