ਬਠਿੰਡਾ, 11 ਨਵੰਬਰ: ਲੰਘੀ ਤਿੰਨ ਨਵੰਬਰ ਨੂੰ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਖੇਤਾਂ ਵਿਚ ਪਰਾਲੀ ਨੂੰ ਜਲਾਉਣ ਤੋਂ ਰੋਕਣ ਗਏ ਸਰਕਾਰੀ ਅਧਿਕਾਰੀਆਂ ਦੀ ਟੀਮ ਤੋਂ ਜਬਰੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀ ਵਿਚਕਾਰ ਚੱਲ ਰਿਹਾ ਵਿਵਾਦ ਅੱਜ ਦੇਰ ਸ਼ਾਮ ਹੱਲ ਹੋ ਗਿਆ। ਇਸ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ 75 ਕਿਸਾਨਾਂ ਨੂੰ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ, ਜਿਸਤੋਂ ਬਾਅਦ ਕਿਸਾਨਾਂ ਨੇ ਵੀ ਥਾਣਾ ਨਹਿਆਵਾਲਾ ਦੇ ਅੱਗੇ ਚੱਲ ਰਹੇ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਮੁੱਖ ਮੰਤਰੀ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ
ਇਸ ਮਸਲੇ ਦੇ ਹੱਲ ਲਈ ਪਿਛਲੇ ਕਰੀਬ ਪੰਜ ਦਿਨਾਂ ਤੋਂ ਦੋਨਾਂ ਧਿਰਾਂ ਵਿਚਕਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਸੀ ਤੇ ਅਖ਼ੀਰ ਅੱਜ ਇਸ ਦੇ ਹੱਲ ’ਤੇ ਸਹਿਮਤੀ ਬਣ ਗਈ। ਜਿਸਤੋਂ ਬਾਅਦ ਜਿੱਥੇ 7/51 ਵਿਚ ਜੇਲ੍ਹ ’ਚ ਡੱਕੇ 73 ਕਿਸਾਨਾਂ ਨੂੰ ਐਸ.ਡੀ.ਐਮ ਵਲੋਂ ਰਿਲੀਜ਼ ਕਰਨ ਦੇ ਹੁਕਮ ਜਾਰੀ ਕਰ ਦਿਤੇ ਗਏ, ਉਥੇ ਪਰਾਲੀ ਜਲਾਉਣ ਦੇ ਮਾਮਲੇ ਵਿਚ ਦਰਜ਼ ਕੇਸ ’ਚ ਗ੍ਰਿਫਤਾਰ ਕੀਤੇ ਦੋਨਾਂ ਕਿਸਾਨਾਂ ਨੂੰ ਵੀ ਜਮਾਨਤ ਮਿਲ ਗਈ। ਇਸ ਮਾਮਲੇ ਵਿਚ ਪੁਲਿਸ ਨੇ ਨੋਡਲ ਅਫ਼ਸਰ ਹਰਪ੍ਰੀਤ ਸਾਗਰ ਦੇ ਬਿਆਨਾਂ ਉਪਰ 4 ਨਵੰਬਰ ਨੂੰ ਇਸ ਘਟਨਾ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਪੌਣੀ ਦਰਜ਼ਨ ਕਿਸਾਨਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ।
ਧੀ ਦਾ ਰਿਸ਼ਤਾ ਦੇਣ ਤੋਂ ਇੰਨਕਾਰ ਕਰਨ ’ਤੇ ਸਿਰਫ਼ਿਰੇ ਨੌਜਵਾਨ ਨੇ ਔਰਤ ਨੂੰ ਮਾਰੀ ਗੋਲੀ
ਉਧਰ ਥਾਣੇ ਅੱਗੇ ਚੱਲ ਰਹੇ ਧਰਨੈ ਨੂੰ ਸੰਬੋਧਨ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਿੱਥੇ ਸਰਕਾਰਾਂ ਨੂੰ ਰਗੜੇ ਲਗਾਏ, ਉਥੇ ਕਿਸਾਨਾਂ ਨੂੰ ਵੀ ਪੂਰੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਲਾਈਨਾਂ ਵਿਚ ਪਈ ਪਰਾਲੀ ਨੂੰ ਹੀ ਜਲਾ ਕੇ ਕਣਕ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਸੁਪਰੀਮ ਕੋਰਟ ਤੇ ਗ੍ਰੀਨ ਟ੍ਰਿਬਿੁੂਨਲ ਦੀਆਂ ਹਿਦਾਇਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਖਾਤਮੇ ਲਈ ਵਿੱਤੀ ਸਹਾਇਤਾ ਤੇ ਸੰਦ ਮੁਹੱਈਆਂ ਕਰਵਾਏ। ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਨੇ ਕਿਸਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਫ਼ਲੇ ਦੇ ਰੂਪ ਵਿਚ ਧਰਨੇ ’ਚ ਲਿਆਂਦਾ ਗਿਆ।
Share the post "ਪਰਾਲੀ ਵਿਵਾਦ: 75 ਕਿਸਾਨ ਜੇਲ੍ਹੋਂ ਰਿਹਾਅ, ਕਿਸਾਨਾਂ ਨੇ ਥਾਣੇ ਅੱਗਿਓ ਚੁੱਕਿਆ ਧਰਨਾ"