ਧੀ ਦਾ ਰਿਸ਼ਤਾ ਦੇਣ ਤੋਂ ਇੰਨਕਾਰ ਕਰਨ ’ਤੇ ਸਿਰਫ਼ਿਰੇ ਨੌਜਵਾਨ ਨੇ ਔਰਤ ਨੂੰ ਮਾਰੀ ਗੋਲੀ

Date:

spot_img

ਸ਼੍ਰੀ ਅੰਮ੍ਰਿਤਸਰ ਸਾਹਿਬ, 10 ਨਵੰਬਰ: ਜ਼ਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਦੇ ਨਜ਼ਦੀਕ ਪੈਂਦੇ ਪਿੰਡ ਸਠਿਆਲਾ ’ਚ ਇਕ ਸਿਰਫ਼ਿਰੇ ਨੌਜਵਾਨ ਨੇ ਅਪਣੇ ਹੀ ਪਿੰਡ ਦੀ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮੁਢਲੀ ਪੜਤਾਲ ਮੁਤਾਬਕ ਇਹ ਸਿਰਫ਼ਿਰਾ ਨੌਜਵਾਨ ਉਕਤ ਔਰਤ ਨੂੰ ਉਸਦੀ ਧੀ ਦਾ ਰਿਸ਼ਤਾ ਅਪਣੇ ਨਾਲ ਕਰਨ ਲਈ ਮਜਬੂਰ ਕਰ ਰਿਹਾ ਸੀ ਪ੍ਰੰਤੂ ਦੋਨੋਂ ਇੱਕ ਹੀ ਪਿੰਡ ਨਾਲ ਸਬੰਧਤ ਹੋਣ ਕਾਰਨ ਔਰਤ ਇਸ ਰਿਸ਼ਤੇ ਲਈ ਇੰਨਕਾਰੀ ਸੀ, ਜਿਸਤੋਂ ਬਾਅਦ ਗੁੱਸੇ ਵਿਚ ਆਏ ਇਸ ਨੌਜਵਾਨ ਨੇ ਇਹ ਕਾਰਾ ਕੀਤਾ ਹੈ।

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਵਲੋਂ 24 ਘੰਟਿਆਂ ’ਚ ਬਰਾਮਦ

ਮ੍ਰਿਤਕ ਔਰਤ ਦੀ ਪਹਿਚਾਣ ਪਰਮਜੀਤ ਕੌਰ (55 ਸਾਲ) ਪਤਨੀ ਅਮਰਜੀਤ ਸਿੰਘ ਦੇ ਤੌਰ ’ਤੇ ਹੋਈ ਹੈ। ਜਦ ਕਿ ਕਥਿਤ ਦੋਸ਼ੀ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਦੇ ਤੌਰ ’ਤੇ ਹੋਈ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ, ਜਿਸਨੂੰ ਜਲਦੀ ਹੀ ਫ਼ੜ ਲਿਆ ਜਾਵੇਗਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Haryana Police ਸਮੇਤ ਛੇ ਪ੍ਰਮੁੱਖ ਵਿਭਾਗਾਂ ਵਿੱਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 20 ਪ੍ਰਤੀਸ਼ਤ ਤੱਕ ਰਾਖਵਾਂਕਰਨ

👉ਗਰੁੱਪ-ਸੀ ਦੇ ਹੋਰ ਅਹੁਦਿਆਂ 'ਤੇ 5 ਪ੍ਰਤੀਸ਼ਤ, ਹੁਨਰ ਅਧਾਰਤ...

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ

👉ਪੰਜੋਖਰਾ ਸਾਹਿਬ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ...