ਚੰਡੀਗੜ੍ਹ, 16 ਅਕਤੂਬਰ (ਅਸ਼ੀਸ਼ ਮਿੱਤਲ): ਬਠਿੰਡਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਅਪਣੇ ਨਜਦੀਕੀਆਂ ਦੇ ਰਾਹੀਂ ਬੀਡੀਏ ਤੋਂ ਪਲਾਟ ਖ਼ਰੀਦਣ ਦੇ ਮਾਮਲੇ ਵਿਚ ਫ਼ਸੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰੰਘ ਬਾਦਲ ਨੂੰ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਅੱਜ ਇਸ ਕੇਸ ਦੀ ਸੁਣਵਾਈ ਕਰਦਿਆਂ ਸਾਬਕਾ ਵਿੱਤ ਮੰਤਰੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਚ ਅਦਾਲਤ ਦੇ ਇਸ ਫੈਸਲੇ ਪਿੱਛੋਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ‘ਰੂਪੋਸ਼’ ਚੱਲੇ ਆ ਰਹੇ ਮਨਪ੍ਰੀਤ ਬਾਦਲ ਜਲਦੀ ਹੀ ਵਿਜੀਲੈਂਸ ਵਲੋਂ ਸੰਮਨ ਕਰਨ ‘ਤੇ ਜਾਂਚ ਵਿਚ ਪੇਸ਼ ਹੋ ਸਕਦੇ ਹਨ।
ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!
ਉਧਰ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਸੁਪਰਡੈਂਟ ਪੰਕਜ਼ ਕੁਮਾਰ ਵਲੋਂ ਬਠਿੰਡਾ ਦੀ ਸੈਸਨ ਅਦਾਲਤ ਵਿਚ ਲਗਾਈ ਗਈ ਅਗਾਊਂ ਜਮਾਨਤ ਦੀ ਅਰਜ਼ੀ 20 ਅਕਤੂਬਰ ਤੱਕ ਟਲ ਗਈ ਹੈ। ਇਸ ਕੇਸ ਵਿਚ ਗ੍ਰਿਫਤਾਰ ਕੀਤੇ ਜਾ ਰਹੇ ਤਿੰਨ ਮੁਲਜਮਾਂ ਰਾਜੀਵ ਕੁਮਾਰ, ਵਿਕਾਸ ਅਰੋੜਾ, ਅਮਨਦੀਪ ਸਿੰਘ ਵਲੋਂ ਵੀ ਪੱਕੀ ਜਮਾਨਤ ਦੀ ਅਰਜੀ ਲਗਾਈ ਹੋਈ ਹੈ।
ਮਸਲਾ ਮੇਅਰ ਦੀ ਕੁਰਸੀ ਦਾ: ਮਨਪ੍ਰੀਤ ਧੜਾ ਵੀ ਹੋਇਆ ਸਰਗਰਮ
ਮੌਜੂਦਾ ਸਮੇਂ ਉਕਤ ਤਿੰਨੋਂ ਮੁਲਜਮ ਜੇਲ੍ਹ ਵਿਚ ਬੰਦ ਹਨ। ਇਸਤੋਂ ਇਲਾਵਾ ਵਿਜੀਲੈਂਸ ਵਲੋਂ ਮਨਪ੍ਰੀਤ ਤੇ ਉਸਦੇ ਸਾਥੀਆਂ ਵਿਰੁਧ 24 ਸਤੰਬਰ ਨੂੰ ਦਰਜ਼ ਮੁਕੱਦਮੇ ਨੂੰ ਹਾਲੇ ਤੱਕ ਖੁੱਲਾ ਰੱਖਿਆ ਹੈ, ਜਿਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਕੇਸ ਵਿਚ ਕੁੱਝ ਹੋਰ ਵਿਅਕਤੀ ਆਉਣ ਵਾਲੇ ਦਿਨਾਂ ਵਿਚ ਨਾਮਜਦ ਹੋ ਸਕਦੇ ਹਨ। ਬਹਰਹਾਲ ਬਠਿੰਡਾ ਅਤੇ ਆਸਪਾਸ ਦੇ ਲੋਕਾਂ ਦੀਆਂ ਨਜ਼ਰਾਂ ਅੱਜ ਹਾਈਕੋਰਟ ਅਤੇ ਬਠਿੰਡਾ ਸੈਸਨ ਅਦਾਲਤ ਦੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ।