ਪਾਵਰ ਕਾਰਪੋਰੇਸਨ ਦੀ ਮੈਨੇਜਮੈਂਟਵਿਤਕਰੇਬਾਜੀ ਬੰਦ ਕਰਕੇਆਊਟਸੋਰਸ ਮੁਲਾਜਮਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕਰੇ!

Date:

spot_img

ਪੰਜਾਬੀ ਖ਼ਬਰਸਾਰ ਬਿਉਰੋ

ਪਟਿਆਲਾ, 19 ਜੁਲਾਈ: ਅੱਜ ਪੰਜਾਬ ਭਰ ਵਿਚ ਹਾਈਡਲ ਅਤੇ ਥਰਮਲ ਪ੍ਰਾਜੈਕਟਾਂ ਸਮੇਤ ਪੰਜਾਬ ਭਰ ਦੇ ਆਊਟਸੋਰਸਡ ਬਿਜਲੀ ਮੁਲਾਜਮਾਂ ਵੱਲੋਂ ਪਹਿਲਾਂ ਸਬਡਵੀਜਨ ਪੱਧਰ ’ਤੇ ਰੋਸ ਰੈਲੀਆਂ ਕੀਤੀਆਂ ਗਈਆਂ, ਰੈਲੀਆਂ ਕਰਨ ਉਪਰੰਤ, ਪਾਵਰ ਕਾਰਪੋਰੇਸਨ ਦੇ 1690 ਸਹਾਇਕ ਲਾਇਨਮੈਨਾਂ ਦੀ ਬਾਹਰੋਂ ਭਰਤੀ ਕਰਨ ਦੇ ਸਰਕਾਰੀ ਇਸਤਿਹਾਰ ਦੀਆਂ ਕਾਪੀਆਂ ਸਾੜ ਕੇ ਪਾਵਰ ਕਾਰਪੋਰੇਸਨ ਦੀ ਵੰਡ ਕੋਲੋਂ ਮੰਗ ਕੀਤੀ ਗਈ, ਕਿ ਉਹ ਜਲਦੀ ਤੋਂ ਜਲਦੀ ਬਾਹਰੋਂ ਭਰਤੀ ਕਰਨ ਦੇ ਇਸਤਿਹਾਰ ਨੂੰ ਰੱਦ ਕਰਕੇ, ਵਿਭਾਗ ਵਿੱਚ ਸਾਲਾਂ-ਬੱਧੀ ਅਰਸੇ ਤੋਂ ਕੰਮ ਕਰਦੇ ਆ ਰਹੇ ਅਤੇ ਇਸਤਿਹਾਰਾਂ ਵਿਚ ਮੰਗੀ ਯੋਗਤਾ ਰੱਖਦੇ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਾਰਪੋਰੇਸਨ ਦੇ ਸਮੂਹ ਮਲਾਜਮ ਇਸ ਨੰਗੀ ਚਿੱਟੀ ਬੇਇਨਸਾਫੀ ਵਿਰੁੱਧ ਸੰਘਰਸ ਨੂੰ ਤੇਜ ਕਰਨ ਲਈ ਮਜਬੂਰ ਹੋਣਗੇ,। ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਆਊਟਸੋਰਸਡ ਮੁਲਾਜਮਾਂ ਨਾਲ ਹੋ ਰਹੀ ਇਸ ਬੇਇਨਸਾਫੀ ਨੂੰ ਮੂਕ ਦਰਸਕ ਬਣ ਕੇ ਦੇਖਣ ਦੀ ਥਾਂ ਆਪਣਾ ਦਖਲ ਦੇ ਕੇ ਆਊਟਸੋਰਸਡ ਮੁਲਾਜਮਾਂ ਨੂੰ ਇਨਸਾਫ ਦਿਵਾਉਣ ਦੀ ਆਪਣੀ ਜੁਮੇਵਾਰੀ ਪੂਰੀ ਕਰੇ।

ਜਥੇਬੰਦੀ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂੰ, ਕਾਰਜਕਾਰੀ ਸਕੱਤਰ ਹਰਜੀਤ ਸਿੰਘ,ਮੈਂਬਰ ਬਲਜਿੰਦਰ ਸਿੰਘ ਲੋਪੋਂ ਮੈਂਬਰ ਖੁਸਦੀਪ ਸਿੰਘ ਵਲੋਂ ਦਸਿਆ ਗਿਆ ਕਿ ਇਸ ਸਮੇਂ ਜਦੋਂ ਕਾਰਪੋਰੇਸਨ ਵੱਲੋਂ 1690 ਸਹਾਇਕ ਲਾਇਨਮੈਨਾਂ ਦੀ ਭਰਤੀ ਲਈ ਇਸਤਿਹਾਰ ਜਾਰੀ ਕੀਤਾ ਗਿਆ ਹੈ, ਉਸ ਸਮੇਂ ਕਾਰਪੋਰੇਸਨ ਵਿਚ ਹਜਾਰਾਂ ਮੁਲਾਜਮ ਬਤੋਰ ਐਸ ਐਸ ਏ, ਸਹਾਇਕ ਲਾਇਨਮੈਨ, ਲਾਇਨਮੈਨ ਦੇ ਅਹੁਦਿਆਂ ਤੇ ਆਊਟਸੋਰਸਿੰਗ ਦੇ ਰੂਪ ਵਿੱਚ ਕੰਮ ਤੇ ਤੈਨਾਤ ਹਨ। ਇਨ੍ਹਾਂ ਦੀ ਭਰਤੀ ਕਾਰਪੋਰੇਸਨ ਦੀ ਮੰਗ ਤੇ ਪੈਸਕੋ ਸਰਕਾਰੀ ਕੰਪਨੀ ਵੱਲੋਂ, ਬਕਾਇਦਾ ਇਸਤਿਹਾਰ ਦੇ ਕੇ ਖਾਲੀ ਅਸਾਮੀਆਂ ਵਿਰੁਧ ਕੀਤੀ ਗਈ ਹੈ। ਯੋਗਤਾ ਦੇ ਰੂਪ ਵਿਚ ਘੱਟੋ ਘੱਟ ਮੈਟਿ੍ਰਕ, ਲਾਇਨਮੈਨ ਟਰੇਡ ਵਿਚ ਆਈ ਟੀ ਆਈ, ਮੈਟਿ੍ਰਕ ਪੱਧਰ ਤੱਕ ਪੰਜਾਬੀ ਦੀ ਯੋਗਤਾ ਦੇ ਨਾਲ ਸਾਲਾਂ-ਬੱਧੀ ਅਰਸੇ ਦਾ ਕੰਮ ਤਜਰਬਾ ਵੀ ਰੱਖਦੇ ਹਨ, ਇਸ ਤੋਂ ਅੱਗੇ ਇਹ ਮੈਡੀਕਲੀ ਫਿਟ ਹਨ। ਕਾਰਪੋਰੇਸਨ ਦੀ ਹਦਾਇਤਾਂ ਮੁਤਾਬਕ ਇਨ੍ਹਾਂ ਦੀ ਪੁਲਿਸ ਵੈਰੀਫਿਕੇਸਨ ਵੀ ਹੋ ਚੁੱਕੀ ਹੈ। ਇੱਥੋਂ ਤੱਕ ਕੇ ਇਹਨਾ ਦੇ ਯੋਗਤਾ ਸਰਟੀਫਿਕੇਟਾਂ ਦੀ ਪੜਤਾਲ ਵੀ ਸਕੱਤਰ ਕਾਰਪੋਰੇਸਨ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਕਾਰਪੋਰੇਸਨ ਦੇ ਹਿਊਮਨ ਰਿਸੋਰਸਜ ਵਿਭਾਗ ਦੇ ਹੁਕਮਾਂ ਮੁਤਾਬਕ ਇਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਈ ਗਈ ਹੈ। ਫੇਰ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਸਾਹਮਣੇ ਇਹ ਸਵਾਲ ਹੈ, ਕਿ ਜਦੋਂ ਆਊਟਸੋਰਸ ਦੇ ਰੂਪ ਵਿਚ ਇਹ ਹਜਾਰਾਂ ਕਾਮੇ ਕਾਰਪੋਰੇਸਨ ਵੱਲੋਂ ਰੱਖੀਆਂ ਸਰਤਾਂ ਪੂਰੀਆਂ ਕਰਦੇ ਹਨ ਅਤੇ ਇਨ੍ਹਾਂ ਕੋਲ  ਵਿਭਾਗ ਵਿੱਚ ਸਾਲਾਂ-ਬੱਧੀ ਅਰਸੇ ਦਾ ਤਜਰਬਾ ਵੀ ਹੈ ਇਸ ਹਾਲਤ ਵਿਚ ਬਾਹਰੋਂ ਭਰਤੀ ਲਈ ਇਸਤਿਹਾਰ ਜਾਰੀ ਕਰਨਾ ਸਾਡੇ ਨਾਲ ਸਰਾਸਰ ਧੋਖਾ ਅਤੇ ਬੇਇਨਸਾਫੀ ਨਹੀਂ ਤਾਂ ਹੋਰ ਕੀ ਹੈ।

spot_img
spot_img

Share post:

Popular

More like this
Related

DAV College Bathinda ਵੱਲੋਂ SC/OBC ਵਿਦਿਆਰਥੀਆਂ ਲਈ ਬੈਂਕ ਖਾਤਾ ਖੋਲ੍ਹਣ ਲਈ ਕੈਂਪ ਦਾ ਆਯੋਜਨ

Bathinda News: DAV College Bathinda (ਡੀ.ਏ.ਵੀ ਕਾਲਜ ਬਠਿੰਡਾ) ਦੀ...

Bathinda City ਦੇ ਇੱਕ ਖਾਲੀ ਪਲਾਟ ‘ਚ ਨੌਜਵਾਨ ਔਰਤ ਦੀ ਅਰਧ-ਨਗਨ ਲਾਸ਼ ਬਰਾਮਦ

Bathinda News: Bathinda City ਦੇ ਹਾਜੀ ਰਤਨ ਰੋਡ 'ਤੇ...