Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਪਿੰਡ ਪਿੱਥੋ ਦੀ ਲਾਇਬ੍ਰੇਰੀ ਲਈ ਵੱਡੀ ਗਿਣਤੀ ਵਿੱਚ ਪੁਸਤਕਾਂ ਭੇਂਟ ਕੀਤੀਆਂ

9 Views

ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ- ਸ੍ਰ: ਭੁੱਲਰ
ਬਠਿੰਡਾ, 21 ਅਕਤੂਬਰ: ਪੁਸਤਕਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੀ ਹੁੰਦੇ ਹਨ, ਜਿੱਥੋਂ ਇਨਸਾਨ ਨੂੰ ਗਿਆਨ ਰਸ ਪ੍ਰਾਪਤ ਹੁੰਦਾ ਹੈ। ਜਿਸਦੇ ਚੱਲਦੇ ਹਰ ਪਿੰਡ ਵਿੱਚ ਇੱਕ ਲਾਇਬਰੇਰੀ ਹੋਣੀ ਚਾਹੀਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਦੇ ਉੱਚਕੋਟੀ ਦੇ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਨੇ ਪਿੰਡ ਪਿੱਥੋ ਜਿਲ੍ਹਾ ਬਠਿੰਡਾ ਦੀ ਲਾਇਬਰੇਰੀ ਲਈ ਕਰੀਬ ਚਾਲੀ ਹਜ਼ਾਰ ਰੁਪਏ ਦੀ ਕੀਮਤ ਦੀਆਂ ਪੁਸਤਕਾਂ ਭੇਂਟ ਕੀਤੀਆਂ। ਇੱਥੇ ਇਹ ਵਰਨਣਯੋਗ ਹੈ ਕਿ ਪਿੰਡ ਪਿੱਥੋ ਨੂੰ ਸਾਹਿਤਕਾਰਾਂ ਤੇ ਪੱਤਰਕਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਭਾਈ ਕਾਨ੍ਹ ਸਿੰਘ ਨਾਭਾ ਦਾ ਵੀ ਜੱਦੀ ਪਿੰਡ ਹੈ ਅਤੇ ਗੁਰਬਚਨ ਸਿੰਘ ਭੁੱਲਰ ਵੀ ਇਸੇ ਪਿੰਡ ਦੇ ਜੰਮਪਲ ਹਨ।

ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ

ਸ੍ਰ: ਭੁੱਲਰ ਨੇ ਕਿਹਾ ਕਿ ਵਿਦਵਤਾ ਜੋਰ ਜ਼ਬਰਦਸਤੀ ਨਾਲ ਨਹੀਂ, ਸੱਚੀ ਸੁੱਚੀ ਦਿਲਚਸਪੀ ਜਗਾ ਕੇ ਹੀ ਪੈਦਾ ਕੀਤੀ ਜਾ ਸਕਦੀ ਹੈ। ਇਸ ਤੱਥ ਦੀ ਸ਼ਾਹਦੀ ਭਰਦਿਆਂ ਹੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਵਿੱਚ ਅਜਿਹੀ ਦਿਲਚਸਪੀ ਪੈਦਾ ਕਰਨ ਲਈ ਪਿੰਡ ਦੇ ਨੌਜਵਾਨਾਂ ਨੇ ਲਾਇਬਰ੍ਰੇਰੀ ਖੋਹਲਣ ਦਾ ਉਪਰਾਲਾ ਕੀਤਾ, ਜੋ ਸਲਾਘਾਯੋਗ ਕਦਮ ਹੈ। ਉਹਨਾਂ ਵੱਲੋਂ ਭੇਂਟ ਕੀਤੀਆਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਤੋਂ ਇਲਾਵਾ ਨਾਨਕ ਸਿੰਘ ਦੇ ਨਾਵਲਾਂ ਦਾ ਮੁਕੰਮਲ ਸੈੱਟ, ਦੁਨੀਆਂ ਪੱਧਰ ਦੀਆਂ ‘ਮੇਰਾ ਦਾਗਸਤਾਨ’ ਵਰਗੀਆਂ ਪੁਸਤਕਾਂ ਸਮੇਤ ਪੰਜਾਬ ਦੇ ਪ੍ਰਸਿੱਧ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਤੇ ਗਜ਼ਲਗੋਆਂ ਦੀਆਂ ਕਿਤਾਬਾਂ ਹਨ।

ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ

ਇਸ ਤੋਂ ਇਲਾਵਾ ਕਰੀਬ ਇੱਕ ਦਰਜਨ ਅੰਗਰੇਜੀ ਦੀਆਂ ਪੁਸਤਕਾਂ ਵੀ ਹਨ। ਲਾਇਬਰ੍ਰੇਰੀ ਦੇ ਇੰਚਾਰਜ ਪ੍ਰੋ: ਬੇਅੰਤ ਸਿੰਘ ਗਿੱਲ ਤੇ ਕਾਲਾ ਸਿੰਘ ਨੇ ਸ੍ਰ: ਭੁੱਲਰ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਪੁਸਤਕ ਸੱਭਿਆਚਾਰ ਦੇ ਪ੍ਰਚਾਰ ਨਾਲ ਨੌਜਵਾਨਾਂ ਵਿੱਚ ਪੜ੍ਹਣ ਦੀ ਰੁਚੀ ਪੈਦਾ ਕਰਨ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਜਵਾਨੀ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਬਚਾਇਆ ਜਾ ਸਕੇ।

Related posts

ਭਾਸ਼ਾ ਵਿਭਾਗ ਵਲੋਂ ਐਮਆਰਐਸਪੀਟੀਯੂ ਵਿਖੇ ਲਿਖਤੀ ਕੁਇਜ ਮੁਕਾਬਲਾ ਆਯੋਜਿਤ

punjabusernewssite

ਦਰਿਆਵਾਂ ਦੇ ਵਹਿਣ ਵਰਗੇ ਨੇ ਭਾਸ਼ਾ ਅਤੇ ਬਾਜ਼ਾਰ : ਡਾ. ਦੀਪਕ ਮਨਮੋਹਨ ਸਿੰਘ

punjabusernewssite

ਕੌਮਾਂ ਨੂੰ ਜਿਊਂਦਾ ਰੱਖਣ ਲਈ ਵਿਰਾਸਤ ਨੂੰ ਸੰਭਾਲਣਾ ਜ਼ਰੂਰੀ : ਜਗਰੂਪ ਸਿੰਘ ਗਿੱਲ

punjabusernewssite