ਬਠਿੰਡਾ, 16 ਅਕਤੂਬਰ : ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ, ਪੰਜਾਬ ਦੀਆਂ ਸਰਹੱਦਾਂ ਰਾਹੀਂ ਭਾਰਤ ਪਾਕਿ ਦਰਮਿਆਨ ਵਪਾਰ ਖੋਲ ਕੇ ਪੰਜਾਬ ਦੀ ਆਰਥਿਕਤਾ ਨੂੰ ਵੜਾਵਾ ਦੇਣ, ਫੈਡਰਲਿਜਮ ਦੀ ਧਾਰਨਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਸੈਮੀਨਾਰ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਘੇ ਸਮਾਜ ਸੇਵੀ ਡਾਕਟਰ ਪਿਆਰਾ ਲਾਲ ਗਰਗ,ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼ਰੋਮਣੀ ਕਮੇਟੀ, ਜਸਪਾਲ ਸਿੰਘ ਸਿੱਧੂ,ਅਬਦੁੱਲ ਸ਼ਕੂਰ ਅਤੇ ਡਾ ਖੁਸ਼ਹਾਲ ਸਿੰਘ,ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਪ੍ਰਤੀ ਕੇਂਦਰ ਸਰਕਾਰ ਦਾ ਨਜ਼ਰੀਆ ਹਮੇਸ਼ਾ ਵਿਤਕਰੇ ਭਰਿਆ ਰਿਹਾ ਹੈ।
ਪੁਰਖਿਆਂ ਨੂੰ ਭੁੱਲਣ ਵਾਲਾ ਸਮਾਜ ਜ਼ਿਆਦਾ ਸਮਾਂ ਇਤਿਹਾਸ ਵਿੱਚ ਜਿੰਦਾ ਨਹੀਂ ਰਹਿੰਦਾ : ਅਮਨ ਅਰੋੜਾ
ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਕੇਂਦਰ ਸਰਕਾਰ ਦੇ ਖਿਲਾਫ ਇਕਜੁਟਤਾ ਬਣਾਉਣ ਦੀ ਵਜਾਏ ਇੱਕ ਦੂਜੇ ਖਿਲਾਫ ਦੂਸ਼ਨਬਾਜੀ ਕਰ ਰਹੀਆਂ ਹਨ ਜਦੋਂ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਦਬਾਅ ਲਾਮਬੰਦ ਕਰਨਾ ਚਾਹੀਦਾ ਹੈ। ਫੈਡਰਲਿਜਮ ਦੀ ਧਾਰਨਾ ਸਬੰਧੀ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਹਿੰਦੂਤਵ ਦੀ ਧਾਰਨਾ ਨੂੰ ਵੜਾਵਾ ਦਿੰਦਿਆਂ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ,ਵਿਸ਼ੇਸ਼ ਫਿਰਕਿਆਂ ਦੇ ਖਿਲਾਫ ਨਫਰਤੀ ਭਾਵਨਾ ਨਾਲ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਸਿਖਿਆ, ਇੱਕ ਦੇਸ਼ ਇੱਕ ਚੋਣ ਜਿਹੇ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ , ਜਦੋਂ ਕਿ ਭਾਰਤ ਵੱਖ ਵੱਖ ਧਰਮਾਂ, ਵੱਖ ਵੱਖ ਬੋਲੀਆਂ ਅਤੇ ਵੱਖ ਵੱਖ ਫਿਰਕਿਆਂ ਦਾ ਇੱਕ ਸਮੂਹ ਹੈ, ਇਸੇ ਦਿਸ਼ਾ ਵਿੱਚ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਗਈ ਸੀ ਉਸ ਦਿਸ਼ਾ ਵਿੱਚ ਜਰੂਰਤ ਹੋਰ ਜਮਹੂਰੀਅਤ ਦੀ ਹੈ।
ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ
ਜਿਲ੍ਹਾ ਪ੍ਰੀਸ਼ਦਾਂ,ਬਲਾਕ ਸੰਮਤੀਆਂ ਅਤੇ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਲਾਉਣ ਦਾ ਫੈਸਲਾ ਗੈਰ ਕਾਨੂੰਨੀ ਅਤੇ ਗੈਰ ਜਮਹੂਰੀ ਸੀ ਜਿਸ ਕਾਰਨ ਲੋਕਾਂ ਦੇ ਦਬਾਅ ਅਤੇ ਹਾਈ ਕੋਰਟ ਦੀਆਂ ਦਲੀਲਾਂ ਨੂੰ ਵੇਖਦਿਆਂ ਸਰਕਾਰ ਨੂੰ ਅਪਣਾ ਗੈਰ ਜਮਹੂਰੀ ਫੈਸਲਾ ਵਾਪਸ ਲੈਣਾ ਪਿਆ। ਦਿੱਲੀ ਵਿੱਚ ਆਪ ਦੀ ਸਰਕਾਰ ਸੇਵਾਵਾਂ ਬਾਰੇ ਬਿਲ ਦਾ ਵਿਰੋਧ ਕਰ ਰਹੀ ਹੈ,ਕਿ ਇਸ ਦੇ ਬਣਨ ਨਾਲ ਅਫਸਰਸ਼ਾਹ ਕੰਮ ਕਰਨਗੇ ਉਲਟਾ ਇਸ ਫੈਸਲੇ ਨਾਲ ਓਹੀ ਕੁੱਝ ਪੰਜਾਬ ਵਿੱਚ ਪੰਜ ਮਹੀਨੇ ਲਈ ਅਫਸਰਸ਼ਾਹੀ ਦੇ ਹੱਥ ਵਿੱਚ ਪ੍ਰਬੰਧ ਦੇ ਕੇ ਕੀਤਾ ਜਾ ਰਿਹਾ ਸੀ।
ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਘੇ ਪੱਤਰਕਾਰ ਸ੍ਰੀ ਹਮੀਰ ਸਿੰਘ ਨੇ ਕਿਹਾ ਕਿ ਕਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਨੇਡਾ ਦੀ ਪਾਰਲੀਮੈਂਟ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਾਇਆ। ਇਸ ਵਰਤਾਰੇ ਨੇ ਦੁਨੀਆਂ ਅੰਦਰ ਇੱਕ ਗੰਭੀਰ ਹਿੱਲਜੁੱਲ ਪੈਦਾ ਕੀਤੀ ਹੈ ਅਤੇ ਭਾਰਤ ਤੇ ਕਨੇਡਾ ਦੇ ਰਾਜਨੀਤਕ ਸਬੰਧ ਵਿਗੜੇ ਹਨ। ਜਿਸ ਦਾ ਪ੍ਰਭਾਵ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੋਕਾਂ ਤੇ ਸਭ ਤੋਂ ਵੱਧ ਪੈ ਰਿਹਾ ਹੈ ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਲੋਕ ਪ੍ਰਵਾਸ ਕਰਕੇ ਕਨੇਡਾ ਦੇ ਵਸਨੀਕ ਬਣੇ ਹੋਏ ਹਨ। ਜਿਸ ਕਾਰਨ ਪੰਜਾਬ ਦੇ ਲੋਕਾਂ ਅੰਦਰ ਡਰ ਦਾ ਆਲਮ ਬਣ ਰਿਹਾ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਪੰਜਾਬ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ
ਇਸ ਡਰ ਵਿਚੋਂ ਲੋਕਾਂ ਨੂੰ ਕੱਢਣ ਲਈ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਮਿਲ ਬੈਠਕੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਦੇਸ਼ ਦੇ ਪਰਧਾਨ ਮੰਤਰੀ ਤੇ ਦਬਾਅ ਲਾਮਬੰਦ ਕਰਕੇ ਕਨੇਡਾ ਸਰਕਾਰ ਨਾਲ ਸਬੰਧ ਸੁਧਾਰਨ ਲਈ ਮਜਬੂਰ ਕਰਨਾ ਚਾਹੀਦਾ ਹੈ। ਪੰਜਾਬ ਅੰਦਰ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਠੱਲਣ ਅਤੇ ਪੰਜਾਬ ਅੰਦਰ ਹੜਾਂ ਦੇ ਪਪੋਕ ਨਾਲ ਹੋਈ ਤਬਾਹੀ ਦਾ ਮੰਜਰ ਬਾਹਰਲੇ ਰਾਜਾਂ ਅੰਦਰ ਪਏ ਮੀਂਹ ਨੇ ਤਬਾਹੀ ਪੰਜਾਬ ਦੇ ਲੋਕਾਂ ਅਤੇ ਕਿਸਾਨੀ ਦੀ ਕੀਤੀ ਹੈ ਕਿਉਂਕਿ ਰਾਜ ਸਰਕਾਰਾਂ ਕੋਲ ਤਬਾਹੀ ਨੂੰ ਰੋਕਣ ਲਈ ਕੋਈ ਪ੍ਰੋਜੈਕਟ ਬਣਾਉਣ ਦਾ ਅਧਿਕਾਰ ਨਹੀਂ ਹੈ, ਜਦੋਂਕਿ ਖੇਤੀਬਾੜੀ ਸੰਵਿਧਾਨਕ ਤੌਰ ਤੇ ਰਾਜ ਸਰਕਾਰਾਂ ਦਾ ਵਿਸ਼ਾ ਹੈ।
ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ
ਨਸ਼ਿਆਂ ਦੇ ਵਧ ਰਹੇ ਰੁਝਾਨ ਤੇ ਸੱਤਾ ਤੇ ਬਿਰਾਜਮਾਨ ਰਹੀਆਂ ਪਾਰਟੀਆਂ ਅਤੇ ਸੱਤਾ ਤੇ ਬਿਰਾਜਮਾਨ ਸਰਕਾਰ ਦੀਆਂ ਨੀਤੀਆਂ ਅੰਦਰ ਕੋਈ ਅੰਤਰ ਸਾਹਮਣੇ ਨਹੀਂ ਦਿਸ ਰਿਹਾ ਜਿਸ ਕਰਕੇ ਪੰਜਾਬ ਦੀ ਜਵਾਨੀ ਨਸ਼ਿਆਂ ਅੰਦਰ ਡੁੱਬ ਕੇ ਤਬਾਹੀ ਨੂੰ ਸੱਦਾ ਦੇ ਰਹੀ ਹੈ। ਇਸ ਲਈ ਨਸ਼ਿਆਂ ਦੇ ਮੁੱਦੇ ਤੇ ਪਿੰਡਾਂ ਅੰਦਰ ਗਰਾਮ ਸਭਾ ਰਾਹੀਂ ਹਰ ਪਿੰਡ ਅੰਦਰ ਨਸ਼ੇ ਅੰਦਰ ਗਸੇ ਬੱਚਿਆਂ ਦੀ ਸਨਾਖਤ ਕਰਕੇ ਉਹਨਾਂ ਦੇ ਇਲਾਜ ਦਾ ਪਰਬੰਧ ਸਰਕਾਰ ਨੂੰ ਮੁਫਤ ਕਰਨ ਦੀ ਲੋੜ ਹੈ। ਆਈ ਡੀ ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਤਰਲੋਚਨ ਸਿੰਘ ਸੂਬਾ ਸਕੱਤਰ ,ਮਨਪ੍ਰੀਤ ਕੌਰ ਰਾਜਪੁਰਾ,ਪ੍ਰੀਤਮ ਸਿੰਘ ਫਾਜ਼ਿਲਕਾ , ਹੰਸ ਰਾਜ ਭਵਾਨੀਗੜ੍ਹ, ਸਰਤਾਜ ਸਿੰਘ ਮਹਿਤਾ,ਜਲ ਕੌਰ ਲਹਿਰਾ ਸੌਂਧਾ, ਡਾ ਨੌਰ ਚੰਦ ਮੌੜ,ਸੁਖਵਿੰਦਰ ਸਿੰਘ ਭਾਗੀਬਾਂਦਰ ਅਤੇ ਬਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।