WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਪੀਪੀਪੀ ਡਾਟਾ ਨੁੰ ਅਪਡੇਟ ਕਰਨ ਦੇ ਲਈ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਪੀਪੀਪੀ ਦੇ ਸਬੰਧ ਵਿਚ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਕੀਤੀ ਅਹਿਮ ਮੀਟਿੰਗ
25 ਜਨਵਰੀ ਤਕ ਡਾਟਾ ਅਪਡੇਟ ਦੇ ਕੰਮ ਨੂੰ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਦਰਜ ਪਰਿਵਾਰਾਂ ਦੇ ਵੇਰਵਿਆਂ ਨੂੰ ਅਪਡੇਟ ਕਰਨ ਲਈ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ, ਵਧੀਕ ਡਿਪਟੀ ਕਮਿਸ਼ਨਰ ਦਫਤਰਾਂ ਤੇ ਈ-ਦਿਸ਼ਾ ਕੇਂਦਰਾਂ ਵਿਚ ਵੀ ਵਿਸ਼ੇਸ਼ ਕਾਊਂਟਰ ਦੀ ਵਿਵਸਥਾ ਕੀਤੀ ਜਾਵੇਗੀ, ਜਿੱਥੇ ਨਾਗਰਿਕ ਸਰਲਤਾ ਨਾਲ ਪੀਪੀਪੀ ਡਾਟਾ ਨੂੰ ਅਪਡੇਟ ਕਰਵਾ ਸਕਣਗੇ। ਮੁੱਖ ਮੰਤਰੀ ਅੱਜ ਇੱਥੇ ਪੀਪੀਪੀ ਦੇ ਸਬੰਧ ਵਿਚ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਇਕ ਅਹਿਮ ਮੀਟਿੰਗ ਕਰ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਪੀਪੀਪੀ ਵਿਚ ਡਾਟਾ ਦੇ ਅਪਡੇਸ਼ਨ ਦੇ ਕਾਰਜ ਵਿਚ ਤੇਜੀ ਲਿਆਈ ਜਾਵੇ ਅਤੇ ਇਸ ਕਾਰਜ ਨੂੰ 25 ਜਨਵਰੀ ਤਕ ਜਰੂਰ ਪੂਰਾ ਕੀਤਾ ਜਾਵੇ, ਤਾਂ ਜੋ ਨਾਗਰਿਕਾਂ ਨੂੰ ਕਿਸੇ ਤਰ੍ਹਾ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਪੀਪੀਪੀ ਵਿਚ ਜਨਮ ਮਿੱਤੀ, ਆਮਦਨ, ਵਿਦਿਅਕ ਯੋਗਤਾ, ਕਾਰੋਬਾਰ ਸਮੇਤ 21 ਵੱਖ-ਵੱਖ ਕਾਲਮ ਅਪਡੇਟ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਜ ਸਰਕਾਰ ਦੀ ਮਹਤੱਵਪੂਰਣ ਯੋਜਨਾ ਹੈ। ਇਸ ਤਰ੍ਹਾ ਦਾ ਨਵਾਂ ਪ੍ਰਯੋਗ ਅਸੀਂ ਪਹਿਲੀ ਵਾਰ ਕੀਤਾ ਹੈ, ਜਿਸ ਨਾਲ ਹੁਣ ਲੋਕਾਂ ਨੂੰ ਸਾਰੀ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਘਰ ਬੈਠੇ ਆਸਾਨੀ ਨਾਲ ਮਿਲ ਰਿਹਾ ਹੈ। ਨਾਗਰਿਕ ਵੀ ਪੀਪੀਪੀ ਨੂੰ ਲੈ ਕੇ ਉਤਸਾਹਿਤ ਹਨ। ਇਹ ਸਕਾਰਾਤਮਕ ਪਹਿਲੂ ਹੈ ਕਿ ਅੱਜ ਨਾਗਰਿਕ ਸਰਕਾਰ ਦੀ ਨਵੀਂ ਪਹਿਲਾਂ ਦਾ ਹਿੱਸਾ ਬਣ ਰਹੇ ਹਨ ਅਤੇ ਜਾਗਰੁਕ ਹੋ ਰਹੇ ਹਨ। ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਿਲ੍ਹਾ ਪੱਧਰ ‘ਤੇ ਪ੍ਰੇਸ ਕਾਨਫ੍ਰੈਂਸ ਰਾਹੀਂ ਲੋਕਾਂ ਨੂੰ ਪੀਪੀਪੀ ਨਾਲ ਸਬੰਧਿਤ ਸਾਰੀ ਜਾਣਕਾਰੀਆਂ ਨਾਲ ਜਾਣੂੰ ਕਰਵਾਉਣ।

ਇਸ ਮਹੀਨੇ ਦਾ ਰਾਸ਼ਨ ਪੁਰਾਣੇ ਸਿਸਟਮ ਅਨੁਸਾਰ ਮਿਲੇਗਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੇਕਰ ਕਿਸੇ ਪਰਿਵਾਰ ਦਾ ਰਾਸ਼ਨ ਕਾਰਡ ਪੀਪੀਪੀ ਵਿਚ ਡਾਟਾ ਅਪਡੇਸ਼ਨ ਦੌਰਾਨ ਕੱਟ ਗਿਆ ਹੈ, ਤਾਂ ਅਜਿਹੇ ਨਾਗਰਿਕ 18001802087 ਅਤੇ 1967 ਟੋਲ ਫਰੀ ਨੰਬਰਾਂ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਉਨ੍ਹਾਂ ਨੁੰ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਟੋਲ ਫਰੀ ਨੰਬਰਾਂ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ। ਸਰਕਾਰ ਦਾ ਮੁੱਖ ਟੀਚਾ ਲੋਕਾਂ ਦੇ ਜੀਵਨ ਨੂੰ ਸੁਖੀ ਬਨਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਸ਼ਿਕਾਇਤਾਂ ਦਾ ਹੱਲ ਹੁੰਦਾ ਜਾ ਰਿਹਾ ਹੈ, ਉਸ ਦਾ ਸੰਦੇਸ਼ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ‘ਤੇ ਜਰੂਰ ਭੇਜਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਡਾਟਾ ਦੇ ਅਪਡੇਸ਼ਨ ਦੇ ਦਰੁਸਤ ਹੋਣ ਤਕ ਪੁਰਾਣੇ ਸਿਸਟਮ ਅਨੁਸਾਰ ਰਾਸ਼ਨ ਦਿੱਤਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਵਿਚ ਲਗਭਗ 7 ਹਜਾਰ ਪੀਡੀਐਸ ਦੀ ਦੁਕਾਨਾਂ ‘ਤੇ 2 ਕੁਇੰਟਲ ਅਨਾਜ ਦਾ ਵੱਧ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਰਾਹੀਂ ਆਟੋਮੈਟਿਕ ਰਾਸ਼ਨ ਕਾਰਡ ਬਨਾਉਣਦੀ ਪ੍ਰਕ੍ਰਿਆ ਚਲ ਰਹੀ ਹੈ। 1.80 ਲੱਖ ਸਾਲਾਨਾ ਆਮਦਨ ਦੇ ਮਾਨਦੰਡ ਅਨੁਸਾਰ 12 ਲੱਖ ਨਵੇਂ ਪਰਿਵਾਰ ਬੀਪੀਐਲ ਸੂਚੀ ਵਿਚ ਸ਼ਾਮਿਲ ਹੋਏ ਹਨ।

ਸਿਖਿਆ ਤੋਂ ਲੈ ਕੇ ਰੁਜਗਾਰ ਤੇ ਸਮਾਜਿਕ ਸੁਰੱਖਿਆ ਦੇ ਲਈ ਇਕ ਨਵਾਂ ਮੈਕੇਨੀਜਮ ਕੀਤਾ ਗਿਆ ਹੈ ਤਿਆਰ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੀਪੀਪੀ ਵਿਚ ਇਕੱਠੇ ਨਾਗਰਿਕਾਂ ਦੇ ਡਾਟਾ ਨੂੰ ਉਮਰ ਵਰਗ ਦੇ ਅਨੁਸਾਰ ਵੱਖ-ਵੱਖ ਵਰਗ ਵਿਚ ਵਿਭਾਜਿਤ ਕੀਤਾ ਗਿਆ ਹੈ ਅਤੇ ਹਰੇਕ ਵਰਗ ਦਾ ਜਿਮਾ ਇਕ ਵਿਭਾਗ ਨੂੰ ਸੌਂਪਿਆ ਗਿਆ ਹੈ। ਹਰੇਕ ਵਿਭਾਗ ਉਮਰ ਵਰਗ ਦੇ ਅਨੁਸਾਰ ਉਸਦੀ ਸਿਖਿਆ, ਸਹਿਤ ਅਤੇ ਰੁਜਗਾਰ ਆਦਿ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਪਹੁੰਚਾਉਣ ਦੇ ਨਾਲ-ਨਾਲ ਇੰਨ੍ਹਾਂ ਦਾ ਸੰਪੂਰਣ ਰਿਕਾਰਡ ਵੀ ਰੱਖੇਗਾ। 6 ਸਾਲ ਤਕ ਦੀ ਉਮਰ ਦੇ ਬੱਚਿਆਂ ਦਾ ਜਿੱਮਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਸੌਂਪਿਆ ਗਿਆ ਹੈ। ਕੋਈ ਵੀ ਬੱਚਾ ਸਿਖਿਆ ਤੋਂ ਵਾਂਝਾ ਨਾ ਰਹੇ, ਇਸ ਵਿਜਨ ਦੇ ਨਾਲ ਹੁਣ ਸਕੂਲ ਸਿਖਿਆ ਵਿਭਾਗ ਵੱਲੋਂ 6 ਸਾਲ ਤੋਂ 18 ਸਾਲ ਤਕ ਦੀ ਉਮਰ ਵਰਗ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ। ਸਿਖਿਆ ਗ੍ਰਹਿਣ ਕਰਨ ਦੇ ਬਾਅਦ ਨੌਜੁਆਨਾਂ ਦੇ ਸਾਹਮਣੇ ਰੁਜਗਾਰ ਦੀ ਇਕ ਵੱਡੀ ਸਮਸਿਆ ਹੁੰਦੀ ਹੈ। ਇਸ ਦਿਸ਼ਾ ਵਿਚ ਨੌਜੁਆਨਾਂ ਦੀ ਮਦਦ ਲਈ ਰਾਜ ਸਰਕਾਰ ਨੇ ਹੁਣ ਵਿਭਾਗਾਂ ਨੂੰ ਜਿਮੇਵਾਰੀ ਸੌਂਪੀ ਹੈ। 18 ਸਾਲ ਤੋਂ 24 ਸਾਲ ਉਮਰ ਵਰਗ ਤਕ ਦੇ ਬੱਚਿਆਂ ਦਾ ਜਿਮਾ ਉੱਚੇਰੀ ਸਿਖਿਆ ਵਿਭਾਗ ਅਤੇ 25 ਸਾਲ ਤੋਂ ਵੱਧ ਉਮਰ ਵਰਗ ਦੇ ਜਿਮਾ ਰੁਜਗਾਰ ਵਿਭਾਗ ਨੂੰ ਸੌਂਪਿਆ ਗਿਆ ਹੈ। ਇਸੀ ਤਰ੍ਹਾ, 60 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦਾ ਖਿਆਲ ਰੱਖਣ ਦੀ ਜਿਮੇਵਾਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੂੰ ਦਿੱਤੀ ਗਈ ਹੈ।

Related posts

ਹਰਿਆਣਾ ਦੀ ਇਤਿਹਾਸਕ ਨਗਰੀ ਰਾਖੀਗੜ੍ਹੀ ਨੂੰ ਮਿਲੇਗੀ ਕੌਮਾਂਤਰੀ ਪਹਿਚਾਣ

punjabusernewssite

ਹਰਿਆਣਾ ਵਿਚ ਵੀ ਸਥਾਪਿਤ ਹੋਵੇਗਾ ਡਾ ਅੰਬੇਦਕਰ ਚੈਂਬਰ ਆਫ ਕਾਮਰਸ ਦਾ ਚੈਪਟਰ

punjabusernewssite

ਹਰਿਆਣਾ ਸਰਕਾਰ ਵਲੋਂ ਐਨਐਚਐਮ ਕਰਮਚਾਰੀਆਂ ਨੂੰ ਤੋਹਫ਼ਾ

punjabusernewssite