ਬਠਿੰਡਾ, 16 ਨਵੰਬਰ:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਜ਼ੁਅਲ ਅਤੇ ਪਰਫੋਰਮਿੰਗ ਆਰਟ ਵਿਭਾਗ ਵੱਲੋਂ ਗੁਰੂਗ੍ਰਾਮ ਸਥਿਤ ਸੰਸਥਾ ਰੁਰਲ ਐਜੁਕੇਸ਼ਨ ਐਂਡ ਡਿਵਲਪਮੈਂਟ (ਰੀਡ) ਦੇ ਨਾਲ ਸਹੀ ਪਾਏ ਇਕਰਾਰਨਾਮੇ ਤਹਿਤ ਪਿੰਡ ਸੀਂਗੋ ਵਿਖੇ ਪੰਜਾਬ ਦੀ ਵਿਰਾਸਤੀ ਕਲਾ ਫੁਲਕਾਰੀ ਬਾਰੇ ਹੁਨਰ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤੀ ਕਾਰਜਸ਼ਾਲਾ ਪ੍ਰੋਜੈਕਟ ਦੀ ਪਿ੍ਰੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਦੀ ਦੇਖ ਰੇਖ ਹੇਠ ਆਯੋਜਿਤ ਕੀਤੀ ਗਈ।ਇਸ ਪ੍ਰੋਜੈਕਟ ਬਾਰੇ ਦੋਹਾਂ ਧਿਰਾਂ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਜਿੱਥੇ ਪੇਂਡੂ ਔਰਤਾਂ ਦਾ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਨ ਹੋਵੇਗਾ, ਉੱਥੇ ਫੁਲਕਾਰੀ ਕੱਢਣ ਅਤੇ ਉਸ ਦੇ ਵਪਾਰੀਕਰਨ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਵੀ ਪਹਿਚਾਣ ਮਿਲੇਗੀ।
ਐਸ.ਜੀ.ਪੀ.ਸੀ. ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ ਵਿੱਚ 29 ਫਰਵਰੀ 2024 ਤੱਕ ਕੀਤਾ ਵਾਧਾ
ਇਸ ਮੌਕੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਪ੍ਰੋਜੈਕਟ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੇਂਡੂ ਵਿਕਾਸ ਅਤੇ ਔਰਤਾਂ ਦੇ ਸਸ਼ਕਤੀਕਰਨ ਵੱਲ ਪੁੱਟਿਆ ਇੱਕ ਮਹਤੱਵਪੂਰਨ ਕਦਮ ਹੈ, ਉਨ੍ਹਾਂ ਆਸ ਪ੍ਰਗਟ ਕੀਤੀ ਗਈ ਭਵਿੱਖ ਵਿੱਚ ਇਹੋ ਜਿਹੇ ਉਪਰਾਲੇ ਇਲਾਕੇ ਦੇ ਹੋਰਨਾਂ ਪਿੰਡਾਂ ਵਿੱਚ ਵੀ ਕੀਤੇ ਜਾਣਗੇ।ਪ੍ਰੋਜੈਕਟ ਦੇ ਮੁੱਖ ਮੰਤਵ ਦੀ ਗੱਲ ਕਰਦਿਆਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਵਰਸਿਟੀ ਹਮੇਸ਼ਾ ਹੀ ਇਲਾਕੇ ਦੇ ਲੋਕਾਂ ਨੂੰ ਹੁਨਰ ਵਿਕਾਸ ਨਾਲ ਜੋੜਦੀ ਹੈ ਅਤੇ ਇਸ ਤਰ੍ਹਾਂ ਕਾਰਜਸ਼ਾਲਾਵਾਂ ਤੋਂ ਟ੍ਰੇਨਿੰਗ ਹਾਸਿਲ ਕਰਕੇ ਪੇਂਡੂ ਸੁਆਣੀਆਂ ਆਰਥਿਕ ਤੌਰ ‘ਤੇ ਖੁਸ਼ਹਾਲ ਅਤੇ ਆਤਮ-ਨਿਰਭਰ ਹੋਣ ਦੇ ਕਾਬਿਲ ਹੋ ਸਕਣਗੀਆਂ।
ਮੁੱਖ ਮੰਤਰੀ ਦੀ ਅਗਵਾਈ ‘ਚ ਸੂਬਾ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ
ਇਸ ਮੌਕੇ ਰੀਡ ਦੀ ਕੰਟਰੀ ਹੈੱਡ ਡਾ. ਗੀਤਾ ਮਲਹੋਤਰਾ ਨੇ ਆਨਲਾਈਨ ਵਿਧੀ ਰਾਹੀਂ ਸ਼ਾਮਿਲ ਹੋ ਕੇ ਦੱਸਿਆ ਕਿ ਵਰਸਿਟੀ ਵਿਖੇ ਸੂਖਮ ਕਲਾਵਾਂ ਅਤੇ ਫੈਸ਼ਨ ਤਕਨਾਲੋਜੀ ਵਿਸ਼ੇ ‘ਤੇ ਚੱਲ ਰਹੇ ਪ੍ਰੋਗਰਾਮਾਂ ਅਤੇ ਮਾਹਿਰਾਂ ਦੀ ਉਪਲਬਧੀ ਦੇ ਮੱਦੇਨਜ਼ਰ ਜੀ.ਕੇ.ਯੂ ਨੂੰ ਰੀਡ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਇਹ ਪ੍ਰੋਜੈਕਟ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਪੰਜਾਬ ਦੇ ਪਿੰਡਾਂ ਦੀਆਂ ਸੁਆਣੀਆਂ ਨੂੰ ਰਵਾਇਤੀ ਫੁਲਕਾਰੀ ਕਲਾ ਨਾਲ ਜੋੜ ਕੇ ਆਤਮ-ਨਿਰਭਰ ਅਤੇ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਰਾਹੀਂ ਵੱਖ-ਵੱਖ ਪਿਡਾਂ ਵਿੱਚ ਅੱਠ ਸਿਖਲਾਈ ਪ੍ਰੋਗਰਾਮਾਂ ਦੁਆਰਾ ਇੱਕ ਹਜਾਰ ਔਰਤਾਂ ਨੂੰ ਲਾਭ ਮਿਲ ਸਕੇਗਾ।
ਮੇਅਰ ਵਿਰੁਧ ਭੁਗਤਣ ਵਾਲੇ ਅਕਾਲੀ ਕੌੌਸਲਰਾਂ ਨੂੰ ਸੁਖਬੀਰ ਬਾਦਲ ਵਲੋਂ ਪਾਰਟੀ ਵਿਚੋਂ ਕੱਢਣ ਦਾ ਐਲਾਨ
ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਰੀਡ ਨਾਲ ਮਿਲਕੇ ਜੀ.ਕੇ.ਯੂ ਫੁਲਕਾਰੀ ਕਲਾ ਦੀਆਂ ਤਕਨੀਕੀ ਬਰੀਕੀਆਂ ਬਾਰੇ ਇਲਾਕੇ ਦੀਆਂ ਚਾਹਵਾਨ ਔਰਤਾਂ ਨੂੰ ਵਾਕਿਫ ਕਰਵਾਏਗੀ ਅਤੇ ਇਸ ਦੇ ਬਾਜ਼ਾਰੀਕਰਨ ਰਾਹੀਂ ਉਨਾਂ ਨੂੰ ਸਵੈ-ਰੁਜ਼ਗਾਰ ਅਤੇ ਇਸ ਨੂੰ ਅਪਣਾ ਕੇ ਆਰਥਿਕ ਤੌਰ ‘ਤੇ ਆਤਮ ਨਿਰਭਰ ਹੋਣ ਵਿੱਚ ਸਹਾਈ ਭੂਮਿਕਾ ਅਦਾ ਕਰੇਗੀ। ਪ੍ਰੋਜੈਕਟ ਸ਼ੁਰੂ ਹੋਣ ਮੌਕੇ ਹਾਜ਼ਰ ਔਰਤਾਂ ਅਤੇ ਪਿੰਡ ਦੇ ਹੋਰ ਪਤਵੰਤਿਆਂ ਨੂੰ ਫੁਲਕਾਰੀ ਅਤੇ ਬਾਗ ਕੱਢਣ ਦੀ ਕਲਾ, ਉਨ੍ਹਾਂ ਦੇ ਬਾਜ਼ਾਰੀਕਰਨ ਦੀਆਂ ਸੰਭਾਵਨਾਵਾਂ ਅਤੇ ਘਰੇਲੂ ਕਾਰੋਬਾਰ ਸਥਾਪਿਤ ਕਰਨ ਬਾਰੇ ਪ੍ਰੇਰਣਾ ਦਾਇਕ ਡਾਕੂਮੈਂਟਰੀ ਵਿਖਾਈ ਗਈ।
Share the post "ਪੇਂਡੂ ਔਰਤਾਂ ਦੇ ਹੁਨਰ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪਿੰਡ ਸੀਂਗੋ ਵਿਖੇ “ਫੁਲਕਾਰੀ ਕਾਰਜਸ਼ਾਲਾ” ਆਯੋਜਿਤ"