WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਕਤਸਰ

ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਜਨਾਬ ਪੰਜਾਬ ਦੀ ਜਨਤਾ ਸਭ ਜਾਨਤੀ ਹੈ…

ਨਾਂ ਮੈਂ ਬਾਦਲਾਂ ਤੋਂ ਡਰਿਆਂ ਤੇ ਨਾਂ ਹੀ ਕਿਸੇ ਹੋਰ ਤੋਂ ਡਰਦਾ: ਰਾਜਾ ਵੜਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਗਿੱਦੜਵਹਾ, 24 ਜੁਲਾਈ: ਪਿਛਲੇ ਲੰਮੇ ਸਮੇਂ ਤਂੋ ਇੱਕ ਦੂਜੇ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਮੁੜ ਸਿਆਸੀ ਜੰਗ ਛਿੜ ਗਈ ਹੈ। ਇਸ ਜੰਗ ਦੀ ਸ਼ੁਰੂਆਤ ਮਨਪ੍ਰੀਤ ਬਾਦਲ ਵਲੋਂ ਅੱਜ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਰਾਜਾ ਵੜਿੰਗ ਵਿਰੁਧ ਕੀਤੇ ਇੱਕ ਸਿਆਸੀ ਵਿਅੰਗ ਤੋਂ ਬਾਅਦ ਸ਼ੁਰੂ ਹੋਈ ਹੈ। ਪ੍ਰੈਸ ਕਾਨਫਰੰਸ ਦੌਰਾਨ ਸ: ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ‘‘ਉਹ ਰਾਜਾ ਵੜਿੰਗ ਨਹੀਂ ਕਿ ਅੱਧੀ ਰਾਤ ਨੂੰ ਟੋਪੀ ਤੇ ਮਾਸਕ ਪਹਿਨ ਕੇ ਤੁਹਾਡੇ ਗੋਡੀ ਹੱਥ ਲਗਾ ਦੇਣਗੇ। ’’ ਮਨਪ੍ਰੀਤ ਨੇ ਭਗਵੰਤ ਮਾਨ ਨੂੰ ਇਹ ਵੀ ਸੰਬੋਧਿਤ ਹੁੰਦਿਆਂ ਇਹ ਵੀ ਕਿਹਾ ਕਿ ਉਹ ਜਿੰਨਾਂ ਮਰਜ਼ੀ ਜੋਰ ਲਗਾ ਲੈਣ ਉਹ ਕਦੇ ਡਰਨਗੇ ਜਾਂ ਝੁੂਕਣਗੇ ਨਹੀਂ। ਉਧਰ ਅਪਣੇ ਵਿਰੁਧ ਕੀਤੀ ਇਸ ਟਿੱਪਣੀ ਤੋਂ ਬਾਅਦ ਫ਼ੇਸਬੁੱਕ ’ਤੇ ਲਾਈਵ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮਨਪ੍ਰੀਤ ਬਾਦਲ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ‘‘ ਜਨਾਬ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਕਿ ਕੌਣ ਕਿਸਦੇ ਨਾਲ ਰਲਿਆ ਹੋਇਆ ਹੈ ਤੇ ਕੌਣ ਕਿਸੇ ਤੋਂ ਡਰਦਾ ਹੈ। ’’ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਉਪਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਸਨੂੰ ਹਰਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅੱਜ ਤੱਕ ਕਾਂਗਰਸ ਬਠਿੰਡਾ ਵਿਚ ਵੋਟਾਂ ਨਹੀਂ ਘਟੀ, ਪਰ ਉਸਦੀ ਚੋਣ ਸਮੇਂ ਵੋਟ ਕਿਸ ਤਰ੍ਹਾਂ ਘਟ ਗਈ ਸੀ, ਕਿਉਂਕਿ ਬਾਦਲ ਪ੍ਰਵਾਰ ਆਪਸ ਵਿਚ ਮਿਲਿਆ ਹੋਇਆ ਸੀ ਤੇ ਮਨਪ੍ਰੀਤ ਬਾਦਲ ਤੇ ਮਹਰੂਮ ਪ੍ਰਕਾਸ ਸਿੰਘ ਬਾਦਲ ਰਾਤ ਨੂੰ 12 ਵਜੇਂ ਉਸਨੂੰ ਹਰਾਉਣ ਦੀਆਂ ਤਜਵੀਜ਼ਾਂ ਬਣਾਉਂਦੇ ਸਨ। ਉਨ੍ਹਾਂ ਮਨਪ੍ਰੀਤ ਬਾਦਲ ਨੂੰ ਕਿਹਾ ਕਿ ਅਸਲ ਵਿਚ ਤੁਹਾਨੂੰ ਇੱਕ ਸਾਜਸ਼ ਦੇ ਤਹਿਤ ਹੀ ਕਾਂਗਰਸ ਪਾਰਟੀ ਵਿਚ ਭੇਜਿਆ ਗਿਆ ਸੀ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਤੁਹਾਡਾ ਵੱਡਾ ਯੋਗਦਾਨ ਹੈ। ਮਨਪ੍ਰੀਤ ਵਲੋਂ ਵਿਤ ਮੰਤਰੀ ਰਹਿਣ ਦੌਰਾਨ ਸਰਕਾਰ ਦਾ ਚਾਹ ਦਾ ਕੱਪ ਨਾ ਪੀਣ ਦੇ ਕੀਤੇ ਦਾਅਵੇ ਦਾ ਮਜਾਕ ਉਡਾਉਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ‘‘ ਜਨਾਬ ਇੱਕ ਮਹਰੂਮ ਪੱਤਰਕਾਰ ਨੇ ਤੁਹਾਡੇ ਸਰਕਾਰੀ ਬੰਗਲੇ ਦੀ ਖ਼ਬਰ ਪ੍ਰਮੁੱਖਤਾ ਨਾਲ ਛਾਪੀ ਸੀ ਕਿ ਚਾਹ ਦਾ ਕੱਪ ਨਾ ਪਿਆਉਣ ਵਾਲੇ ਵਿਤ ਮੰਤਰੀ ਦੀ ਕੋਠੀ ਵਿਚ ਲੱਗੇ ਹਨ 36 ਏ.ਸੀ। ’’ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਖ਼ਜਾਨੇ ਤਾਂ ਇੰਨ੍ਹਾਂ ਹੀ ਫ਼ਿਕਰ ਸੀ ਤਾਂ ਆਪਣੀ ਚੰਡੀਗੜ੍ਹ ਵਾਲੀ ਨਿੱਜੀ ਕੋਠੀ ਨੂੰ ਛੱਡ ਕੇ ਬਿਕਰਮ ਸਿੰਘ ਮਜੀਠਿਆ ਵਲੋਂ ਛੱਡੀ ਸਰਕਾਰੀ ਕੋਠੀ ਕਿਉਂ ਲਈ ਸੀ ਤੇ ਨਾਲ ਹੀ ਕੱਟੜ ਇਮਾਨਦਾਰ ਦਾ ਨਾਂ ਦੇ ਕੇ ਵੱਡਾ ਸਿਆਸੀ ਵਿਅੰਗ ਕਸਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ‘‘ ਜਨਾਬ ਤੁਹਾਡੇ ਬਾਰੇ ਹੀ ਇਹ ਖ਼ਬਰਾਂ ਛਪੀਆਂ ਸਨ ਕਿ ਇਹ ਸਰਕਾਰੀ ਕੋਠੀ ਵਿਹਲੀ ਕਰਨ ਸਮੇਂ ਕੀਮਤੀ ਫ਼ਰਨੀਚਰ ਵੀ ਨਾਲ ਹੀ ਚੁੱਕ ਕੇ ਲੈ ਗਏ ਸੀ। ’’ ਇਸਤੋਂ ਇਲਾਵਾ ਖੁਦ ਗੱਡੀ ਡਰਾਈਵ ਕਰਨ ਅਤੇ ਸਾਦਗੀ ਦੇ ਮੁੱਦੇ ’ਤੇ ਵੀ ਸਾਬਕਾ ਵਿਤ ਮੰਤਰੀ ਨੂੰ ਘੇਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਉਹ ਲਿਸਟ ਵੀ ਜਾਰੀ ਕਰ ਦੇਣਗੇ ਕਿ ਮੰਤਰੀ ਹੁੰਦੇ ਤੁਹਾਨੂੰ ਇੱਕ ਜਾਂ ਦੋ ਨਹੀਂ, ਬਲਕਿ 35-40 ਗੰਨਮੈਂਨ ਮਿਲੇ ਹੋਏ ਸਨ, ਜਿੰ੍ਹਨਾਂ ਦੀ ਵਰਤੋਂ ਤੁਹਾਡਾ ਪ੍ਰਵਾਰ ਕਰਦਾ ਸੀ। ਸਾਬਕਾ ਮੰਤਰੀ ਨੇ ਅਪਣੇ ਹੀ ਸਾਬਕਾ ਕੁਲੀਗ ਰਹੇ ਮਨਪ੍ਰੀਤ ਨੂੰ ਇਹ ਵੀ ਸਵਾਲ ਪੁਛਿਆ ਕਿ ਪੰਜਾਬ ’ਚ ਆਪ ਦੀ ਸਰਕਾਰ ਬਣਨ ਦੇ ਡੇਢ ਸਾਲ ਬਾਅਦ ਹੀ ਤੁਸੀਂ ਭਗਵੰਤ ਮਾਨ ਨੂੰ ਅੱਜ ਹੀ ਪਹਿਲੀ ਵਾਰ ਕਿਉਂ ਬੋਲੇ ਹੋਂ, ਉਹ ਇਸ ਲਈ ਕਿ ਅੱਜ ਤੁਹਾਨੂੰ ਵਿਜੀਲੈਂਸ ਨੇ ਜਾਂਚ ਲਈ ਬੁਲਾ ਲਿਆ। ਅਸਿੱਧੇ ਢੰਗ ਨਾਲ ਸਾਬਕਾ ਵਿਤ ਮੰਤਰੀ ਨਾਲ ਜੁੜੇ ਵਿਵਾਦਾਂ ਨੂੰ ਚੁੱਕਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਸਨੇ ਤਾਂ ਨਾਂ ਕੋਈ ਰਿਫ਼ਾਈਨਰੀ ਦੀ ਗੱਲ ਕੀਤੀ ਹੈ, ਨਾ ਬੰਦ ਹੋਏ ਥਰਮਲ ਦੀ ਰਾਖ ਚੁੱਕਣ ਤੇ ਇਸਨੂੰ ਵੇਚਣ ਵਾਲੀ ਕੰਪਨੀ ਨਾਲ ਕੋਈ ਸਾਂਝ ਹੋਣ ਦੀ ਗੱਲ ਕੀਤੀ ਹੈ ਤੇ ਨਾ ਹੀ ਕਿਸੇ ਟੈਕਸ ਦੀ ਪਰ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਸਨੇ ਕੁੱਝ ਕੀਤਾ ਹੈ ਤਾਂ ਉਹ ਸਿਕਾਇਤ ਕਰ ਦੇਣ। ਅਪਣੇ ਸਿਆਸੀ ਸਰੀਕ ਦੇ ਚੋਭਾਂ ਲਗਾਉਂਦਿਆਂ ਰਾਜਾ ਵੜਿੰਗ ਨੈ ਇਹ ਵੀ ਕਿਹਾ ਕਿ ਜਦ ਉਹ 33 ਸਾਲ ਦਾ ਸੀ ਤਾਂ ਉਸਨੇ ਗਿੱਦੜਵਹਾ ’ਚ ਪੰਜਾਬ ਦੇ ਖ਼ਜਾਨਾ ਮੰਤਰੀ ਨੂੰ ਮਾਤ ਦਿੱਤੀ ਸੀ ਤੇ ਮਨਪ੍ਰੀਤ ਬਾਦਲ ਤੀਜ਼ੇ ਨੰਬਰ ਉਪਰ ਰਹੇ ਸੀ। ਇਸੇ ਤਰ੍ਹਾਂ 2022 ਦੀਆਂ ਚੋਣਾਂ ’ਚ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ’ਚ ਹਾਰਨ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਕੇ ਵੀ ਰਿਕਾਰਡ ਕਾਇਮ ਕੀਤਾ ਹੈ।

Related posts

ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਹੋਈ

punjabusernewssite

ਦੁਖਦਾਈ ਖ਼ਬਰ: ਵਿਆਹ ਦੇ ਦੂਜੇ ਦਿਨ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

punjabusernewssite

ਇਸ਼ਕ ’ਚ ਅੰਨੀ ਪਤਨੀ ਨੇ ‘ਬੁਆਏਫ੍ਰੈਡ’ ਨਾਲ ਮਿਲਕੇ ਪਤੀ ਦਾ ਕੀਤਾ ਕਤਲ,ਪ੍ਰੇਮੀ ਵੀ ਸੀ ਪਤੀ ਦਾ ਜਿਗਰੀ ਯਾਰ

punjabusernewssite