ਸੁਖਜਿੰਦਰ ਮਾਨ
ਬਠਿੰਡਾ, 4 ਅਗਸਤ : ਸਥਾਨਕ ਸ਼ਹਿਰ ਦੀ 100 ਫੁੱਟੀ ਅਤੇ ਪਾਵਰ ਹਾਊਸ ਰੋਡ ’ਤੇ ਸਥਿਤ ਪ੍ਰਾਈਵੇਟ ਹਸਪਤਾਲਾਂ ਵਲੋਂ ਅੱਗੇ ਸੜਕਾਂ ਨੂੰ ਪਾਰਕਿੰਗ ਦੇ ਤੌਰ ’ਤੇ ਵਰਤਣ ਦੇ ਮਾਮਲੇ ਵਿਚ ਸ਼ਹਿਰੀਆਂ ਵਲੋਂ ਚੁੱਕੀ ਅਵਾਜ਼ ਤੋਂ ਬਾਅਦ ਅੱਜ ਨਗਰ ਨਿਗਮ ਦੀ ਟੀਮ ਵਲੋਂ ਦੂਜੇ ਦਿਨ ਵੀ ਮਿਣਤੀ ਜਾਰੀ ਰੱਖੀ ਗਈ। ਬਿਲਡਿੰਗ ਬ੍ਰਾਂਚ ਦੀ ਇੰਸਪੈਕਟਰ ਅਨੂ ਬਾਲਾ ਤੇ ਆਰਕੀਟੈਕਟ ਹਨੀ ਮੁਜਾਲ ਦੀ ਅਗਵਾਈ ਵਾਲੀ ਟੀਮ ਵਲੋਂ ਪੁਲਿਸ ਪਾਰਟੀ ਦੀ ਮੱਦਦ ਨਾਲ ਪਾਵਰ ਹਾਊਸ ਰੋਡ ’ਤੇ ਸਥਿਤ ਪ੍ਰਾਈਵੇਟ ਹਸਪਤਾਲਾਂ ਦੇ ਨਕਸ਼ੇ ਚੈੱਕ ਕਰਦਿਆਂ ਉਨ੍ਹਾਂ ਵਲੋਂ ਬਣਾਈਆਂ ਇਮਾਰਤਾਂ ਨੂੰ ਵੀ ਦੇਖਿਆ। ਅਧਿਕਾਰੀਆਂ ਨੇ ਦਸਿਆ ਕਿ ਅੱਜ ਚਾਰ ਹਸਪਤਾਲਾਂ ਦੀਆਂ ਇਮਾਰਤਾਂ ਅਤੇ ਪਾਰਕਿੰਗਾਂ ਦੀ ਚੈਕਿੰਗ ਕੀਤੀ ਗਈ ਹੈ ਜਦੋਂਕਿ ਇਹ ਚੈਕਿੰਗ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।
ਪਾਰਕਿੰਗ ਦੇ ਨਾਂ ‘ਤੇ ਪੀਲੀ ਲਾਇਨ ਦੇ ਵਿਚੋਂ ਗੱਡੀਆਂ ਚੁੱਕਣ ਖਿਲਾਫ ਅਕਾਲੀ ਦਲ ਨੇ ਦਿੱਤਾ ਮੰਗ ਪੱਤਰ
ਦੱਸਣਾ ਬਣਦਾ ਹੈ ਕਿ ਨਿਗਮ ਦੀ ਬਿਲਡਿੰਗ ਬ੍ਰਾਂਚ ਵਲੋਂ ਮਾਮਲਾ ਜਨਤਕ ਹੋਣ ਤੋਂ ਬਾਅਦ ਇਨ੍ਹਾਂ ਦੋਨਾਂ ਸੜਕਾਂ ’ਤੇ ਬਣੇ ਹੋਏ 22 ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਦੋਂਕਿ ਹਾਲੇ ਤੱਕ ਵਿਦਿਅਕ ਤੇ ਹੋਰ ਵਪਾਰਕ ਸੰਸਥਾਵਾਂ ਨੂੰ ਛੇੜਿਆ ਨਹੀਂ ਜਾ ਰਿਹਾ। ਨਿਗਮ ਟੀਮ ਦੇ ਅਧਿਕਾਰੀਆਂ ਨੇ ਵੀ ਦੱਬੀ ਜੁਬਾਨ ਵਿਚ ਮੰਨਿਆ ਹੈ ਕਿ ਜ਼ਿਆਦਾਤਰ ਹਸਪਤਾਲਾਂ ਦੇ ਨਕਸ਼ਿਆਂ ਵਿਚ ਤਾਂ ਪਾਰਕਿੰਗ ਛੱਡੀ ਹੋਈ ਹੈ ਪ੍ਰੰਤੂ ਮੌਜੂਦਾ ਸਮੇਂ ਪਾਰਕਿੰਗ ਵਾਲੀ ਥਾਂ ’ਤੇ ਪੌੜੀਆਂ ਅਤੇ ਰੈਂਪ ਬਣਾ ਕੇ ਇਨ੍ਹਾਂ ਦੀ ਹੋਂਦ ਹੀ ਖ਼ਤਮ ਕੀਤੀ ਹੋਈ ਹੈ। ਇਸਤੋਂ ਇਲਾਵਾ ਪਾਰਕਿੰਗ ਲਈ ਛੱਡੀ ਬੇਸਮੈਂਟ ਵਿਚ ਕਮਰੇ ਆਦਿ ਬਣਾ ਕੇ ਇਨ੍ਹਾਂ ਦੀ ਹੋਰ ਕੰਮਾਂ ਲਈ ਵਰਤੋਂ ਕੀਤੀ ਜਾ ਰਹੀ ਹੈੈ।
ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ
ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇੰਨ੍ਹਾਂ ਹਸਪਤਾਲਾਂ ਵਿਚੋਂ ਕਾਫ਼ੀ ਵਿਰੁਧ ਨਿਗਮ ਕਾਰਵਾਈ ਕਰ ਸਕਦਾ ਹੈ। ਹਾਲਾਂਕਿ ਇੰਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦ ਕਿ ਸ਼ਹਿਰ ਵਿਚ ਤੇ ਖਾਸਕਰ ਉਨ੍ਹਾਂ ਦੇ ਆਸਪਾਸ ਹੋਰ ਦਰਜਨਾਂ ਵਪਾਰਕ ਸੰਸਥਾਵਾਂ ਹਨ, ਜਿੰਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾ ਰਿਹਾ। ਇੰਨ੍ਹਾਂ ਵਪਾਰਕ ਇਮਾਰਤਾਂ ਵਿਚ ਆਈਲੈਟਸ ਤੇ ਕੋਚਿੰਗ ਸੈਂਟਰ, ਇੰਸਟੀਚਿਊਟ, ਹੋਟਲ, ਢਾਬੇ, ਰੈਸਟੋਰੈਂਟ ਆਦਿ ਸ਼ਾਮਲ ਹਨ।
Share the post "ਪ੍ਰਾਈਵੇਟ ਹਸਪਤਾਲਾਂ ਦੇ ਸਾਹਮਣੇ ਬਣੀਆਂ ਪਾਰਕਿੰਗਾਂ ਦੀ ਦੂਜੇ ਦਿਨ ਵੀ ਨਗਰ ਨਿਗਮ ਵਲੋਂ ਮਿਣਤੀ ਜਾਰੀ"