ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਰਾਗ ਵਿਸਤਾਰ ਦੇ ਤੱਤਾਂ ’ਤੇ ਸੱਤ ਰੋਜ਼ਾ ਕੌਮੀ ਵਰਕਸ਼ਾਪ ਸ਼ੁਰੂ

Date:

spot_img

ਬਠਿੰਡਾ, 10 ਅਕਤੂਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪਰਫਾਰਮਿੰਗ ਐਂਡ ਫਾਈਨ ਆਰਟਸ ਵਿਭਾਗ ਵੱਲੋਂ 9 ਅਕਤੂਬਰ ਤੋਂ 15 ਅਕਤੂਬਰ 2023 ਤੱਕ ਸੱਤ ਰੋਜ਼ਾ ਕੌਮੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਕਤ ਪ੍ਰੋਫੈਸਰ ਯਸ਼ਪਾਲ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।

‘ਚਹੇਤਿਆਂ’ ਦੀ ਭਰਤੀ ਦਾ ਮਾਮਲਾ: ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ

ਸੋਮਵਾਰ ਨੂੰ ਵਿਭਾਗ ਦੇ ਅਚਾਰੀਆ ਭਾਰਤ ਆਡੀਟੋਰੀਅਮ ਵਿੱਚ ਕਰਵਾਏ ਗਏ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ, ਡੀਆਈਏ ਪ੍ਰੋ. ਰਾਮਾਕ੍ਰਿਸ਼ਨਾ ਵਾਸੁਰੀਕਾ, ਡਾਇਰੈਕਟਰ ਆਈਕਿਊਏਸੀ ਪ੍ਰੋ. ਮੋਨੀਸ਼ਾ ਧੀਮਾਨ, ਵਿਭਾਗ ਦੀ ਮੁਖੀ ਡਾ. ਦੀਪਿਕਾ ਸ੍ਰੀਵਾਸਤਵ ਅਤੇ ਵਿਭਾਗ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

ਬਿਕਰਮ ਸੇਰਗਿੱਲ ਤੇ ਪੰਕਜ ਕਾਲੀਆ ਦੀ ਜਮਾਨਤ ਦੇ ਕੇਸ ’ਚ ਹੋਈ ਬਹਿਸ, ਹੁਣ ਫੈਸਲਾ ਇਸ ਦਿਨ!

ਪ੍ਰੋਗਰਾਮ ਯੂਨੀਵਰਸਿਟੀ ਕੁਲਗੀਤ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਦੀਪਿਕਾ ਸ੍ਰੀਵਾਸਤਵ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਵਰਕਸ਼ਾਪ ਦੀ ਮਹੱਤਤਾ ਤੋਂ ਜਾਣੂ ਕਰਵਾਇਆ।

ਵੱਡੀ ਖ਼ਬਰ: ਸੁਖਪਾਲ ਖਹਿਰਾ ਦੇ ਪੁਲਿਸ ਰਿਮਾਂਡ ਵਿਚ ਦੋ ਦਿਨਾਂ ਦਾ ਵਾਧਾ, ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਇਸ ਵਰਕਸ਼ਾਪ ਵਿੱਚ ਭਾਗੀਦਾਰਾਂ ਨੂੰ ਰਾਗ ਦੇ ਤੱਤ, ਨੋਟ, ਤਾਨ ਅਭਿਆਸ ਸਮੇਤ ਵੱਖ-ਵੱਖ ਰਾਗਾਂ ਦਾ ਪ੍ਰੈਕਟੀਕਲ ਅਭਿਆਸ ਕਰਵਾਇਆ ਜਾਵੇਗਾ। ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ ਦੇ ਸੰਗੀਤ ਅਤੇ ਥੀਏਟਰ ਵਿਸ਼ਿਆਂ ਦੇ ਵਿਦਿਆਰਥੀਆਂ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸ਼ਹਿਰਾਂ ਦੇ ਸੰਗੀਤ ਵਿਦਿਆਰਥੀ ਭਾਗ ਲੈ ਰਹੇ ਹਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...