ਨੌਜਵਾਨਾਂ ਨੂੰ ਫ਼ੀਲਡ ’ਤੇ ਕੀਤਾ ਜਾਵੇਗਾ ਤੈਨਾਤ
ਸੁਖਜਿੰਦਰ ਮਾਨ
ਬਠਿੰਡਾ, 5 ਅਗਸਤ : ਪੰਜਾਬ ਪੁਲਿਸ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਇਸਨੂੰ ਨਵੀਆਂ ਤਕਨੀਕਾਂ ਤੇ ਸਾਧਨਾਂ ਨਾਲ ਲੈਸ ਕੀਤਾ ਜਾਵੇਗਾ। ਇਹ ਦਾਅਵਾ ਫ਼ਰੀਦਕੋਟ ਰੇਂਜ ਦੇ ਡੀਆਈਜੀ ਅਜੈ ਮਲੂਜਾ ਨੇ ਸਥਾਨਕ ਪੁਲਿਸ ਲਾਈਨ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਅਪਰਾਧ ਨੂੰ ਠੱਲ ਪਾਉਣ ਲਈ ਨਵੀਆਂ ਤਕਨੀਕਾਂ ’ਤੇ ਜੋਰ ਦਿੱਤਾ ਜਾ ਰਿਹਾ ਹੈ। ਡੀਆਈਜੀ ਮਲੂਜਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕੀਤੇ ਜਾ ਰਹੇ ਅੱਪਗ੍ਰੇਡ ਤਹਿਤ ਹੁਣ ਨੌਜਵਾਨਾਂ ਨੂੰ ਫ਼ੀਲਡ ਅਤੇ ਗਸ਼ਤ ਦੀਆਂ ਡਿਊਟੀਆਂ ‘ਤੇ ਤੈਨਾਤ ਕੀਤਾ ਜਾਵੇਗਾ ਤਾਂ ਕਿ ਉਹ ਫ਼ੁਰਤੀ ਦੇ ਨਾਲ ਅਪਰਾਧ ’ਤੇ ਨਕੇਲ ਕਸ ਸਕਣ।
ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਤਹਿਤ ਪੁਲਿਸ ਦੇ ਆਧੁਨੀਕਰਨ ਲਈ ਹੇਠਲੇ ਪੱਧਰ ਤੋਂ ਫ਼ੀਡ ਬੈਕ ਲੈ ਕੇ ਰੀਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਪੁਲਿਸ ਦੇ ਸਾਧਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਤਾਂ ਜੋ ਮੌਜੂਦ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਜਿਸਦੇ ਲਈ ਵੱਖ-ਵੱਖ ਥਾਣਿਆਂ ਅਤੇ ਹੋਰਨਾਂ ਦਫ਼ਤਰਾਂ ਦੇ ਰੋਜ਼ਾਨਾ ਦੇ ਕੰਮਕਾਜ਼ਾਂ ਅਤੇ ਫ਼ੋਰਸ ਵਲੋਂ ਇਸਦੇ ਲਈ ਵਰਤੇ ਜਾ ਰਹੇ ਸਾਜੋਸਮਾਨ ਅਤੇ ਹਥਿਆਰਾਂ ਦਾ ਬਿਉਰਾ ਇਕੱਤਰ ਕੀਤਾ ਜਾ ਰਿਹਾ।
ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ
ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਇੱਥੇ ਦੇਸ਼ ਵਿਰੋਧੀ ਤਾਕਤਾਂ ਸਮੇਂ-ਸਮੇਂ ’ਤੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਲਈ ਪੁਲਿਸ ਨੂੰ ਆਧੁਨਿਕ ਅਤੇ ਸਾਧਨਾਂ ਨਾਲ ਲੈਸ ਕਰਨਾ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਨਾਲ ਆਈ ਟੀਮ ਨੇ ਵੱਖ-ਵੱਖ ਥਾਣਿਆਂ ਦਾ ਦੌਰਾ ਕਰਕੇ ਸਮੱਸਿਆਵਾਂ ਸੁਣੀਆਂ ਅਤੇ ਥਾਣਿਆਂ ਵਿਚ ਤਾਇਨਾਤ ਮੁਲਾਜ਼ਮਾਂ, ਹਥਿਆਰਾਂ ਅਤੇ ਸਾਜ਼ੋ-ਸਾਮਾਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਸਮੁੱਚੇ ਉਚ ਅਧਿਕਾਰੀ ਵੀ ਹਾਜ਼ਰ ਰਹੇ।
Share the post "ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਕੇ ਇਸ ਨੂੰ ਨਵੀਂ ਤਕਨੀਕ ਦੇ ਸਾਧਨਾਂ ਨਾਲ ਕੀਤਾ ਜਾਵੇਵਾ ਲੈਸ: ਡੀਆਈਜੀ ਮਲੂਜਾ"