ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਮਾਨਸਾ ਨੇ ਕੀਤੀ ਸ਼ਿਰਕਤ, ਬੱਚਿਆਂ ਦੀ ਕੀਤੀ ਪ੍ਰਸ਼ੰਸਾ
ਨਵੇਂ ਸ਼ੈਸਨ ਤੋਂ ਮਾਨਸਾ ਜ਼ਿਲ੍ਹੇ ਦਾ ਵਿਸ਼ੇਸ਼ ਖੇਡ ਕੈਲੰਡਰ ਹੋਵੇਗਾ ਜਾਰੀ-ਭੁਪਿੰਦਰ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 22 ਦਸੰਬਰ: 42 ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ 50 ਤੋਂ ਵੱਧ ਮੈਡਲ ਜਿੱਤਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੇ ਨੰਨ੍ਹੇ ਖਿਡਾਰੀਆਂ ਦਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਚ ਵਿਸ਼ੇਸ਼ ਸਨਮਾਨ ਹੋਇਆ। ਖਿਡਾਰੀਆਂ ਨੂੰ ਟਰੈਕ ਸੂਟ,ਬੂਟ,ਮੈਡਲਾਂ ਨਾਲ ਸਨਮਾਨਿਤ ਕਰਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਨਵੇਂ ਸ਼ੈਸਨ ਤੋਂ ਹੀ ਮਾਨਸਾ ਜ਼ਿਲ੍ਹੇ ਦਾ ਵਿਸ਼ੇਸ਼ ਖੇਡ ਕੈਲੰਡਰ ਜਾਰੀ ਕਰਦਿਆਂ ਖੇਡ ਸਰਗਰਮੀਆਂ ਦਾ ਮੁੱਢ ਬੰਨ੍ਹ?ਆ ਜਾਵੇਗਾ।ਇਸ ਮੌਕੇ ਖਿਡਾਰੀਆਂ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਅੱਜ ਬੱਚਤ ਭਵਨ ਮਾਨਸਾ ਵਿਖੇ ਸਨਮਾਨ ਸਮਾਰੋਹ ਚ ਮੁੱਖ ਮਹਿਮਾਨ ਵਜੋਂ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਅਤੇ ਪ੍ਰਧਾਨਗੀ ਡਾ ਨਾਨਕ ਸਿੰਘ ਐੱਸ ਐੱਸ ਪੀ ਮਾਨਸਾ ਨੇ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਚ ਸੰਦੀਪ ਘੰਡ ਜ਼ਿਲ੍ਹਾ ਯੂਥ ਅਫਸਰ ਮਾਨਸਾ, ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਡਾ ਜਨਕ ਰਾਜ,ਸਤਨਾਮ ਸਿੰਘ ਸਨੀ ਸ਼ਾਮਲ ਸਨ। ਮਹਿਮਾਨ ਬੁਲਾਰਿਆਂ ਨੇ ਸਟੇਟ ਖੇਡਾਂ ਦੌਰਾਨ ਮਾਨਸਾ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਦੇ ਮਹੌਲ ਨੂੰ ਸਿਰਜਣ ਦੀ ਲੋੜ ਹੈ ਤਾਂ ਕਿ ਬੱਚਿਆਂ ਦਾ ਸਰੀਰਕ,ਮਾਨਸਿਕ ਵਿਕਾਸ ਹੋ ਸਕੇ ਅਤੇ ਉਨ੍ਹਾਂ ਦੇ ਹੁਨਰ ਨੂੰ ਮੁੱਢ ਪੜ੍ਹਾਅ ’ਤੇ ਪਹਿਚਾਣ ਕੇ ਉਨ੍ਹਾਂ ਨੂੰ ਸਹੀ ਰਾਹ ਤੋਰਿਆ ਜਾ ਸਕੇ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਅਤੇ ਜ਼ਿਲ੍ਹਾ ਖੇਡ ਇੰਚਾਰਜ਼ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਨੰਨ੍ਹੇ ਖਿਡਾਰੀਆਂ ਨੇ ਗੱਤਕਾ, ਕਬੱਡੀ, ਕਰਾਟੇ, ਸਕੇਟਿੰਗ, ਯੋਗਾ, ਸਤਰੰਜ਼,ਰੱਸੀ ਟੱਪਣਾ, ਖੋ-ਖੋ,ਫੁਟਬਾਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਗੱਲ ਇਹ ਰਹੀ ਕਿ ਹਾਰਨ ਵਾਲੀਆਂ ਟੀਮਾਂ ਵੀ ਚੌਥਾ, ਪੰਜਵਾਂ ਸਥਾਨ ਹਾਸਲ ਕਰਨ ’ਚ ਸਫਲ ਰਹੀਆਂ। ਪੰਜਾਬ ਭਰ ਚੋਂ ਗੱਤਕਾ ਚ ਪਹਿਲਾ ਸਥਾਨ, ਕਬੱਡੀ ਨੈਸ਼ਨਲ ਕੁੜੀਆਂ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸਕੇਟਿੰਗ ਕੁੜੀਆਂ, ਯੋਗਾ ਮੁੰਡੇ, ਰੱਸੀ ਟੱਪਣਾ, ਕਰਾਟੇ ਕੁੜੀਆਂ, ਮੁੰਡਿਆਂ ਵਿੱਚ ਨੰਨ੍ਹੇ ਖਿਡਾਰੀਆਂ ਨੇ ਵੀ ਗੋਲਡ ਮੈਡਲ ਹਾਸਲ ਕੀਤੇ, ਕਰਾਟੇ ’ਚ ਮਾਨਸਾ ਦੀਆਂ ਕੁੜੀਆਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਚਾਰ ਗੋਲਡ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਕੁੜੀਆਂ ਨੇ ਪੰਜਾਬ ਦੇ ਸਾਰੇ ਜ਼ਿਲ੍ਹੇ ਚਿੱਤ ਕਰ ਦਿੱਤੇ।ਸਨਮਾਨ ਸਮਾਰੋਹ ਚ ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਖੋ-ਖੋ ਚ ਵਿਰੋਧੀ ਟੀਮਾਂ ਨੂੰ ਸੁਕਣੇ ਪਾਉਣ ਵਾਲੀਆਂ ਡੇਲੂਆਣਾ ਸਕੂਲ ਦੀਆਂ ਤਿੰਨ ਖਿਡਾਰਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਨੂੰ ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਡਾ ਵਿਜੈ ਕੁਮਾਰ ਮਿੱਢਾ, ਗੁਰਲਾਭ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ,ਡਾਈਟ ਪ੍ਰਿੰਸੀਪਲ ਡਾ ਬੂਟਾ ਸਿੰਘ, ਬੀਐਸਓ ਰਣਜੀਤ ਸਿੰਘ ਝੁਨੀਰ, ਬਲਜਿੰਦਰ ਸਿੰਘ ਬਰੇਟਾ,ਬਲਵਿੰਦਰ ਸਿੰਘ ਮਾਨਸਾ,ਰਾਮਨਾਥ ਧੀਰਾ, ਹਰਪਾਲ ਕੌਰ,ਰਣਧੀਰ ਸਿੰਘ ਆਦਮਕੇ, ਅਕਬਰ ਸਿੰਘ, ਰਾਜੇਸ਼ ਕੁਮਾਰ ਬੁਢਲਾਡਾ,ਇੰਦਰਜੀਤ ਸਿੰਘ,ਕੁਲਜਿੰਦਰ ਕੌਰ,ਕਵਿਤਾ ਸ਼ਰਮਾ,,ਗੁਰਵਿੰਦਰ ਸਿੰਘ ਚਾਹਲ,ਸੁਰੇਸ਼ ਕੁਮਾਰ,ਰਾਜਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ।
Share the post "ਪੰਜਾਬ ਰਾਜ ਪ੍ਰਾਇਮਰੀ ਖੇਡਾਂ ’ਚ 50 ਤੋਂ ਵੱਧ ਮੈਡਲ ਜਿੱਤਣ ਵਾਲੇ ਨੰਨ੍ਹੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ"