ਬਠਿੰਡਾ, 16 ਅਕਤੂਬਰ: ਫੇਫੜੇ ਅਤੇ ਸਾਹ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਲਈ ਜਿਲ੍ਹਾ ਟੀਬੀ ਹਸਪਤਾਲ (ਸਿਵਲ ਹਸਪਤਾਲ ਬਠਿੰਡਾ) ਵਿੱਚ ਅੱਜ ਸਪਾਈਰੋਮਿਟਰੀ ਮਸ਼ੀਨ ਦਾ ਉਦਘਾਟਨ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਲਈ ਇਹ ਇੱਕ ਛੋਟੀ ਜਿਹੀ ਮਸ਼ੀਨ ਹੈੈ। ਇਹ ਟੈਸਟ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ 500 ਤੋਂ 1000 ਰੁਪਏ ਵਿੱਚ ਕੀਤਾ ਜਾਂਦਾ ਸੀ, ਪਰ ਹੁਣ ਸਿਵਲ ਹਸਪਤਾਲ ਬਠਿੰਡਾ ਵਿੱਚ ਇਸ ਮਸ਼ੀਨ ਰਾਹੀਂ ਸਿਰਫ਼ 50 ਰੁਪਏ ਵਿੱਚ ਕੀਤਾ ਜਾਵੇਗਾ।
ਐਸਵਾਈਐਲ ਦੇ ਮੁੱਦੇ ’ਤੇ ਮੀਟਿੰਗ ਲਈ ਹਰਿਆਣਾ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਲਿਖਿਆ ਪੱਤਰ
ਉਹਨਾਂ ਦੱਸਿਆ ਕਿ ਸਪਾਈਰੋਮਿਟਰੀ ਟੈਸਟ ਜਾਂ ਪੁਲਮੋਨਰੀ ਫੰਕਸ਼ਨ ਟੈਸਟ ਦੀ ਮੱਦਦ ਨਾਲ ਫੇਫੜੇ ਅਤੇ ਸਾਹ ਸਬੰਧੀ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਫੇਫੜੇ ਦੀ ਕਾਰਜ ਸਮਰਥਾ ਦਾ ਵੀ ਪਤਾ ਲੱਗ ਸਕੇਗਾ। ਇਸ ਟੈਸਟ ਦਾ ਜਿਲ੍ਹਾ ਬਠਿੰਡਾ ਅਤੇ ਆਸ ਪਾਸ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਡਾ ਰੋਜੀ ਅਗਰਵਾਲ ਜਿਲ੍ਹਾ ਟੀਬੀ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਧੂੜ, ਧੂਆਂ, ਬੀੜੀ ਸਿਗਰਟ, ਰੂੰਅ ਦਾ ਕੰਮ ਕਰਨ ਵਾਲੇ, ਪਸ਼ੂਆਂ ਅਤੇ ਜਾਨਵਰਾਂ ਦੇ ਸੰਪਰਕ ਵਿੱਚ, ਫ਼ਲ ਅਤੇ ਠੰਡੇ ਖਾਦ ਪਦਾਰਥਾਂ ਦੇ ਸੇਵਨ ਤੋਂ ਹੋਣ ਵਾਲੀ ਅਲਰਜੀ ਦੇ ਮਰੀਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਮਸਲਾ ਮੇਅਰ ਦੀ ਕੁਰਸੀ ਦਾ: ਮਨਪ੍ਰੀਤ ਧੜਾ ਵੀ ਹੋਇਆ ਸਰਗਰਮ
ਉਹਨਾਂ ਕਿਹਾ ਕਿ ਬਹੁਤੀ ਆਬਾਦੀ ਅਸਥਮਾ ਅਤੇ ਅਲਰਜੀ ਤੋਂ ਪੀੜਿਤ ਹੈ। ਇਸ ਲਈ ਇਸ ਇਲਾਕੇ ਵਿੱਚ ਇਸ ਸਪਾਇਰੀਮਿਟਰੀ ਮਸ਼ੀਨ ਦਾ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਹਮੇਸ਼ਾ ਖਾਂਸੀ, ਜੁਕਾਮ, ਅਲਰਜ਼ੀ ਰਹਿਣਾ, ਭਵਿੱਖ ਵਿੱਚ ਅਸਥਮਾ ਹੋ ਸਕਦਾ ਹੈ। ਇਸ ਲਈ ਇਸ ਤਰ੍ਹਾ ਦੇ ਲੱਛਣ ਆਉਣ ਜਾਂ ਰਹਿਣ ਤੇ ਜਿਲ੍ਹਾ ਟੀ ਬੀ ਹਸਪਤਾਲ (ਸਿਵਲ ਹਸਪਤਾਲ ਬਠਿੰਡਾ) ਵਿਖੇ ਆਪਣੇ ਟੈਸਟ ਜਰੂਰ ਕਰਵਾਓ।
Share the post "ਫੇਫੜੇ ਅਤੇ ਸਾਹ ਦੀਆਂ ਬੀਮਾਰੀਆਂ ਦੇ ਟੈਸਟਾਂ ਲਈ ਜਿਲ੍ਹਾ ਟੀ.ਬੀ ਹਸਪਤਾਲ ਵਿਖੇ ਸਪਾਈਰੋਮਿਟਰੀ ਮਸ਼ੀਨ ਦਾ ਕੀਤਾ ਉਦਘਾਟਨ"