ਬਠਿੰਡਾ, 17 ਅਕਤੂਬਰ: ਬਠਿੰਡਾ ਸ਼ਹਿਰ ਦੇ ਸਿਰਕੀ ਬਜ਼ਾਰ ’ਚ ਅੱਜ ਦਿਨ-ਦਿਹਾੜੇ ਦੋ ਨੌਜਵਾਨਾਂ ਨੇ ਹਥਿਆਰਾਂ ਦੀ ਨੌਕ ’ਤੇ ਇੱਕ ਸੁਨਿਆਰੇ ਦੀ ਦੁਕਾਨ ਲੁੱਟ ਲਈ। ਇਹ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਕਥਿਤ ਦੋਸੀਆਂ ਨੂੰ ਕਾਬੁੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਕਰੀਬ ਪੌਣੇ 11 ਵਜੇਂ ਵਾਪਰੀ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਡਰ ਤੇ ਗੁੱਸਾ ਫੈਲ ਗਿਆ।
ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ
ਮਿਲੀ ਜਾਣਕਾਰੀ ਮੁਤਾਬਕ ਸਿਰਕੀ ਬਾਜ਼ਾਰ ਦੇ ਬਾਬਾ ਮੰਦਰ ਵਾਲੀ ਗਲੀ ਵਿਚ ਮਹਾਲਕਸ਼ਮੀ ਜਵੈਲਰਜ਼ ਨਾਂ ਦੀ ਦੁਕਾਨ ਹੈ।ਘਟਨਾ ਸਮੇਂ ਦੁਕਾਨਦਾਰ ਮਨੀਸ਼ ਕੁਮਾਰ ਰੋਜ਼ ਦੀ ਤਰ੍ਹਾਂ ਬੈਠਿਆ ਹੋਇਆ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਹਨ, ਜਿੰਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਇੰਨ੍ਹਾਂ ਵਿਚੋਂ ਇੱਕ ਨੌਜਵਾਨ ਡੱਬ ਵਿਚੋਂ ਪਿਸਤੌਲ ਅਤੇ ਇੱਕ ਚਾਕੂ ਕੱਢ ਕੇ ਦੁਕਾਨਦਾਰ ਨੂੰ ਡਰਾਉਣਾ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਦੁਕਾਨ ਵਿਚ ਜੋ ਵੀ ਨਗਦੀ ਮੌਜੂਦ ਸੀ, ਲੈ ਕੇ ਉਹ ਫ਼ਰਾਰ ਹੋ ਗਏ।
ਪ੍ਰੇਮੀ ਨਾਲ ਮਿਲਕੇ ਵੇਚਿਆ ਡੇਢ ਲੱਖ ’ਚ ‘ਬੱਚਾ’, ਪਤੀ ਵਲੋਂ ਪੁੱਛਣ ‘ਤੇ ਦਿੱਤੀਆਂ ਧਮਕੀਆਂ
ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ਦੋਸੀਆਂ ਦੇ ਵਿਰੁਧ ਪਰਚਾ ਦਰਜ਼ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਫ਼ੜਣ ਲਈ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਇਸ ਘਟਨਾ ਦੀ ਨਿਖੇਧੀ ਕਰਦਿਆਂ ਜਵੈਲਰਜ਼ ਐਸੋਸੀਏਸ਼ਨ ਬਠਿੰਡਾ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਸੁਨਿਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਕਰਨ ਵਿਚ ਅਸਫ਼ਲ ਰਿਹਾ ਹੈ।