ਅੰਮ੍ਰਿਤਸਰੀ ਕੁਲਚਾ ਮਾਲਕ ਦੀ ਹਾਲਾਤ ਗੰਭੀਰ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਬਠਿੰਡਾ, 28 ਅਕਤੂਬਰ : ਬਠਿੰਡਾ ਸ਼ਹਿਰ ਦੇ ਸਭ ਤੋਂ ਮਹਿੰਗੇ ਬਜ਼ਾਰ ਵਜੋਂ ਜਾਣੀ ਜਾਂਦੀ ਮਾਲ ਰੋਡ ’ਤੇ ਸ਼ਨੀਵਾਰ ਦੀ ਸ਼ਾਮ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅੰਧਾਧੁੰਦ ਗੋਲੀਆਂ ਚਲਾਉਂਦਿਆਂ ਹਨੂੰਮਾਨ ਚੌਕ ਦੇ ਨਜਦੀਕ ਸਥਿਤ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਨੌਜਵਾਨ ਮਾਲਕ ਹਰਜਿੰਦਰ ਜੌਹਲ ਉਰਫ਼ ਮੇਲਾ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਗੋਲੀਆਂ ਚਲਾਉਂਦੇ ਹੋਏ ਦੋਨੋਂ ਨੌਜਵਾਨ ਇਸ ਰੈਂਸਟੋਰੈਂਟ ਦੇ ਬਿਲਕੁਲ ਨਾਲ ਲੱਗਦੀ ਤੰਗ ਗਲੀ ਰਾਹੀਂ ਮੋਟਰਸਾਈਕਲ ’ਤੇ ਭੱਜਣ ਵਿਚ ਸਫ਼ਲ ਹੋ ਗਏ।
ਕਲਯੁਗੀ ਨੂੰਹ-ਪੁੱਤ ਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਦੇ ਦੀ ਵੀਡੀਓ ਵਾਇਰਲ
ਘਟਨਾ ਤੋਂ ਬਾਅਦ ਜਖਮੀ ਹਾਲਾਤ ਵਿਚ ਜਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਹਾਲਾਤ ਨੂੰ ਦੇਖਦਿਆਂ ਮੈਕਸ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲੇ ਤੱਕ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਇਹ ਕਿਸੇ ਨਿੱਜੀ ਰੰਜਿਸ਼ ਕਾਰਨ ਹੋਈ ਹੈ ਜਾਂ ਫ਼ਿਰ ਕਿਸੇ ਫ਼ਿਰੌਤੀ ਆਦਿ ਦੀ ਮੰਗ ਨੂੰ ਲੈ ਕੇ ਗੈਰ ਸਮਾਜੀ ਅਨਸਰਾਂ ਨੇ ਇਸਨੂੰ ਅੰਜਾਮ ਦਿੱਤਾ ਹੈ।
ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ
ਪ੍ਰੰਤੂ ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿਚ ਵੱਡਾ ਰੋਸ਼ ਦੇਖਣ ਨੂੰ ਮਿਲਿਆ ਤੇ ਵਪਾਰੀ ਵਰਗ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਮੌਕੇ ‘ਤੇ ਪੁੱਜ ਗਈਆਂ ਤੇ ਪੰਜਾਬ ਸਰਕਾਰ ਵਿਰੁਧ ਰੋਸ਼ ਜਾਹਰ ਕਰਦਿਆਂ ਮਾਲ ਰੋਡ ਉਪਰ ਧਰਨਾ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਦੁਕਾਨ ਦੇ ਕੰਮ ਕਰਦੇ ਮੰਗੂ ਨਾਂ ਦੇ ਇੱਕ ਮੁਲਾਜਮ ਨੇ ਦਸਿਆ ਕਿ ਘਟਨਾ ਸਮੇਂ ਦੁਕਾਨ ਮਾਲਕ ਅਪਣੀ ਦੁਕਾਨ ਦੇ ਅੱਗੇ ਹੀ ਕੁਰਸੀ ਡਾਹ ਕੇ ਬੈਠਾ ਹੋਇਆ ਸੀ। ਇਸ ਦੌਰਾਨ ਮੂੰਹ ਬੰਨੀ ਦੋ ਮੋਟਰਸਾਈਕਲ ਸਵਾਰ ਨੌਜਵਾਨ ਸ਼ਹਿਰ ਵਾਲੇ ਪਾਸਿਓ ਆਏ ਤੇ ਨਜਦੀਕ ਆਉਂਦਿਆਂ ਹੀ ਮੋਟਰਸਾਈਕਲ ’ਤੇ ਬੈਠਿਆਂ ਨੇ ਉਸਦੇ ਮਾਲਕ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮੰਗੂ ਮੁਤਾਬਕ ਕਰੀਬ ਅੱਧੀ ਦਰਜ਼ਨ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਗੋਲੀ ਇਸ ਕੁਲਚੇ ਵਾਲੀ ਦੁਕਾਨ ਦੇ ਨਾਲ ਸਥਿਤ ਇੱਕ ਫ਼ੋਟੋ ਸਟੇਟ ਦੁਕਾਨ ਦਾ ਕਾੳਂੁਟਰ ਚੀਰਦੀ ਹੋਈ ਕੰਧ ਵਿਚ ਜਾ ਵੱਜੀ ਤੇ ਦੁਕਾਨ ਦੇ ਕਾਊਂਟਰ ਉਪਰ ਬੈਠੇ ਬਜੁਰਗ ਮਾਲਕ ਦੀ ਬਿਲਕੁਲ ਬਾਂਹ ਦੇ ਨਾਲ ਖਹਿ ਕੇ ਲੰਘ ਗਈ। ਜਖਮੀ ਨੌਜਵਾਨ ਹਰਜਿੰਦਰ ਜੌਹਲ ਉਰਫ਼ ਮੇਲਾ ਸ਼ਹਿਰ ਦੇ ਸਮਾਜ ਸੇਵੀ ਕੰਮਾਂ ਵਿਚ ਕਾਫੀ ਸਰਗਰਮ ਸੀ ਤੇ ਇਸਤੋਂ ਇਲਾਵਾ ਉਪਰ ਮਾਲ ਰੋਡ ਵਪਾਰੀ ਐਸੋਸੀਏਸਨ ਦਾ ਵੀ ਅਹੁੱਦੇਦਾਰ ਸੀ। ਉਸਦੇ ਵਲੋਂ ਮਾਲ ਰੋਡ ’ਤੇ ਪਾਰਕਿੰਗ ਤੋਂ ਇਲਾਵਾ ਹੋਰਨਾਂ ਮੁੁੱਦਿਆਂ ਉਪਰ ਮੋਹਰੀ ਭੂਮਿਕਾ ਅਦਾ ਕੀਤੀ ਗਈ ਸੀ। ਘਟਨਾ ਮੌੇਕੇ ਥਾਣਾ ਕੋਤਵਾਲੀ ਦੇ ਮੁਖੀ ਨੇ ਐਲਾਨ ਕੀਤਾ ਕਿ ਸ਼ਹਿਰ ਵਿਚ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਦੋਸੀਆਂ ਨੂੰ ਬਚ ਕੇ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਘਟਨਾ ਦੇ ਪਿੱਛੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
Share the post "ਬਠਿੰਡਾ ‘ਚ ਵਾਪਰੀ ਵੱਡੀ ਘਟਨਾ: ਰੈਂਸਟਰੋਰੈਂਟ ਦੇ ਬਾਹਰ ਬੈਠੇ ਮਾਲਕ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ"