ਬਠਿੰਡਾ,23 ਨਵੰਬਰ (ਸੁਖਜਿੰਦਰ ਮਾਨ): ਬਠਿੰਡਾ ਦੇ ਸੀ.ਆਈ.ਏ. ਸਟਾਫ-2 ਵਲੋਂ ਇਕ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਨੌਜਵਾਨਾਂ ਨੂੰ ਕਾਬੂ ਕਰਕੇ 11 ਮੋਟਰਸਾਈਕਲ ਬਰਾਮਦ ਕੀਤੇ ਹਨ। ਵੀਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਐਸ ਪੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ-2 ਬਠਿੰਡਾ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋ ਦੌਰਾਨੇ ਗਸ਼ਤ ਅਤੇ ਚੈਕਿੰਗ ਥਾਣਾ ਸਦਰ ਬਠਿੰਡਾ ਅਧੀਨ ਪੈਂਦੇ ਪਿੰਡ ਤਿਉਂਣਾ ਤੋਂ ਅੰਗਰੇਜ ਸਿੰਘ ਵਾਸੀ ਗੰਗਾ ਸਿੰਘ ਬਸਤੀ ਪਿੰਡ ਮੁਲਤਾਨੀਆ ਅਤੇ ਅੰਮ੍ਰਿਤਪਾਲ ਸਿੰਘ ਉਰਫ ਨੰਬਰਦਾਰ ਵਾਸੀ ਜੰਡਵਾਲੀ ਗਲੀ ਪਿੰਡ ਤਿਉਣਾ ਜਿਲ੍ਹਾ ਬਠਿੰਡਾ ਨੂੰ ਮੋਟਰਸਾਇਕਲ ਸਪਲੈਂਡਰ ਪਲੱਸ ਰੰਗ ਕਾਲਾ ਬਿਨਾ ਨੰਬਰੀ ਤੋਂ ਕਾਬੂ ਕੀਤਾ ਗਿਆ।
ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਫਾਇਰਿੰਗ
ਦੌਰਾਨੇ ਤਫਤੀਸ਼ ਅੰਗਰੇਜ ਸਿੰਘ ਦੇ ਇੰਕਸਾਫ ਉਪਰ ਇਸ ਦੇ ਕਬਜਾ ਵਿਚੋਂ ਜੋਗਾ ਨਗਰ ਬਠਿੰਡਾ (ਮੇਨ ਮਾਨਸਾ ਬਠਿੰਡਾ ਰੋਡ) ਪਾਸ ਰੇਲਵੇ ਲਾਇਨ ਦੇ ਨਾਲ ਬੇਆਬਾਦ ਕਮਰੇ ਵਿੱਚੋ 05 ਮੋਟਰਸਾਇਕਲ ਵੱਖ ਵੱਖ ਮਾਰਕਾ ਅਤੇ ਅੰਮ੍ਰਿਤਪਾਲ ਸਿੰਘ ਉਕਤ ਦੇ ਇੰਕਸਾਫ ਉਪਰ ਇਸ ਦੇ ਕਬਜਾ ਵਿੱਚੋਂ ਬਾਹੱਦ ਪਿੰਡ ਨਰੂਆਣਾ ਵਿਖੇ ਲਾਡਲੀ ਧੀ ਚੌਂਕ ਪਾਸ ਬਣੇ ਬੇਆਬਾਦ ਮਕਾਨ ਵਿੱਚੋਂ 05 ਮੋਟਰਸਾਇਕਲ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ ਗਏ। ਹੁਣ ਤੱਕ ਉਕਤਾਨ ਕਥਿਤ ਦੋਸ਼ੀਆਨ ਪਾਸੋਂ ਕੁੱਲ 11 ਚੋਰੀਸ਼ੁਦਾ ਮੋਟਰਸਾਇਕਲ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ ਜਾ ਚੁੱਕੇ ਹਨ । ਇੰਨਾ ਮੁਲਜ਼ਮਾਂ ਵਿਰੁੱਧਰ ਦਰਜ ਮੁਕੱਦਮਾ ਨੰਬਰ 212 ਮਿਤੀ 22/11/2023 ਅ/ਧ 379,411 IPC ਥਾਣਾ ਸਦਰ ਬਠਿੰਡਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸੀਆਨ ਨੂੰ ਅੱਜ ਅਦਾਲਤ ਵਿੱਚ ਪੇਸ ਕਰਕੇ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸਤੋਂ ਬਾਅਦ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਸ ਵਿਚ ਸ਼ਹਿਰ ਬਠਿੰਡਾ ਅਤੇ ਇਸ ਦੇ ਆਸ ਪਾਸ ਤੋਂ ਚੋਰੀ ਹੋਏ ਹੋਰ ਵੱਖ ਵੱਖ ਵਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ। ਇੰਨਾਂ ਵਿਚੋਂ ਸੁਖਮੰਦਰ ਸਿੰਘ ਨੰਬਰਦਾਰ ਵਿਰੁੱਧ ਪਹਿਲਾਂ ਵੀ ਇਕ ਕੇਸ ਦਰਜ ਹੈ।
Share the post "ਬਠਿੰਡਾ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 11 ਮੋਟਰਸਾਈਕਲ ਬਰਾਮਦ, 2 ਕਾਬੂ"