20 ਗੋਲਡ ਵਿੱਚੋਂ 10 ਹਰਿਆਣਾ ਦੇ ਨਾਂਅ
6 ਗੋਲਡ ਕੁੜੀਆਂ ਅਤੇ 4 ਗੋਲਡ ਮੁੰਡਿਆਂ ਨੇ ਜਿੱਤੇ
ਹਰਿਆਣਾ ਨੇ ਲਗਾਇਆ ਗੋਲਡ ਦੀ ਹਾਫ ਸੈਂਚੁਰੀ, ਮੈਡਲ ਟੈਲੀ ਵਿਚ ਪਹਿਲੇ ਨੰਬਰ ‘ਤੇ ਕਾਬਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਜੂਨ: ਹਰਿਆਣਾ ਦੀ ਮੇਜਬਾਨੀ ਵਿਚ 4 ਜੂਨ ਤੋਂ ਚੱਲ ਰਹੇ ਖੇਲੋ ਇੰਡੀਆ ਯੁਥ ਗੇਮਸ-2021 ਵਿਚ ਹਰਿਆਣਾ ਨੇ ਆਖੀਰੀ ਦਿਨ ਵੀ ਆਪਣਾ ਦਬਦਬਾ ਕਾਇਮ ਰੱਖਿਆ। ਬਾਕਸਿੰਗ ਮੁਕਾਬਲਿਆਂ ਵਿਚ ਸੱਭ ਤੋਂ ਵੱਧ ਗੋਲਡ ਮੈਡਲ ਜਿੱਤ ਕੇ ਹਰਿਆਣਾ ਬਾਕਸਿੰਗ ਵਿਚ ਓਵਰਆਲ ਚੈਂਪੀਅਨ ਬਣ ਗਿਆ। ਹਰਿਆਣਾ ਵੱਲੋਂ 8 ਕੁੜੀਆਂ ਅਤੇ 5 ਮੁੰਡੇ ਫਾਈਨਲ ਵਿਚ ਪਹੁੰਚੇ ਸਨ, ਜਿਸ ਵਿਚ 6 ਗੋਲਡ ਕੁੜੀਆਂ ਨੇ ਅਤੇ 4 ਗੋਲਡ ਮੁੰਡਿਆਂ ਨੇ ਆਪਣੇ ਨਾਂਅ ਕਰ ਕੇ ਖੇਲੋ ਇੰਡੀਆ ਯੂਥ ਗੇਮਸ -2021 ਦਾ ਚੈਂਪੀਅਨ ਬਨਾਉਣ ਦੀ ਰੇਸ ਵਿਚ ਹਰਿਆਣਾ ਦਾ ਸਥਾਨ ਮਜਬੂਤ ਕਰ ਦਿੱਤਾ ਹੈ।
6 ਗੋਲਡ ਜਿੱਤ ਕੇ ਕੁੜੀਆਂ ਨੇ ਦਿਖਾਅਿਾ ਆਪਣੈ ਪੰਚ ਦਾ ਦਮ
45-48 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਗੀਤਿਕਾ ਨੇ ਉੱਤਰ ਪ੍ਰਦੇਸ਼ ਦੀ ਰਾਗਿਨੀ ਉਪਾਧਿਆਏ ਨੂੰ 5-0 ਤੋਂ ਹਰਾ ਕੇ ਗੋਲਡ ਮੈਡਲ ਜਿਤਿਆ। ਇਸੀ ਤਰ੍ਹਾ, 48-50 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਤਮੱਨਾ ਨੇ ਪੰਜਾਬ ਦੀ ਸੁਵਿਧਾ ਭਗਤ ਨੂੰ 5-0 ਨਾਲ ਹਰਾਇਆ ਅਤੇ ਗੋਲਡ ਮੈੜਲ ਆਪਣੇ ਨਾਂਅ ਕੀਤਾ। ਇਸੀ ਤਰ੍ਹਾ, 52-54 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਨੇਹਾ ਨੇ ਉਤਰਾਖੰਡ ਦੀ ਭਾਰਤੀ ਧਰਿਆ ਨੂੰ 5-0 ਨਾਲ ਮਾਤ ਦੇ ਕੇ ਗੋਲਡ ਮੈਡਲ ਹਰਿਆਂਣਾ ਦੀ ਝੋਲੀ ਵਿਚ ਪਾਇਆ। 54-57 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਪ੍ਰੀਤੀ ਨੇ ਮਣੀਪੁਰ ਦੀ ਹੁਡਾ ਨੇ ਗ੍ਰੀਵਿਆ ਦੇਵੀ ਨੂੰ ਪਹਿਲੇ ਹੀ ਰਾਊਂਡ ਵਿਚ ਨਾਕ ਅਆਊਟ ਕਰ ਆਪਣੀ ਜਿੱਤ ਦਰਜ ਕੀਤੀ ਅਤੇ ਗੋਲਡ ਮੈਡਲ ਜਿਤਿਆ। ਇਸ ਤੋਂ ਇਲਾਵਾ, 57-60 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਪ੍ਰੀਤੀ ਦਹਿਆ ਨੇ ਰਾਜਸਤਾਨ ਦੀ ਕਲਪਨਾ ਨੂੰ 4-1 ਨਾਲ ਹਰਾ ਕੇ ਗੋਲਡ ‘ਤੇ ਕਬਜਾ ਕੀਤਾ। 66-70 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਲਸ਼ੂ ਯਾਦਵ ਨੇ ਦਿੱਲੀ ਦੀ ਸ਼ਿਵਾਨੀ ਨੂੰ 5-0 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ। ਇਸ ਤੋਂ ਇਲਾਵਾ, 50-52 ਕਿੋਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਨੀਰੂ ਖੱਤਰੀ ਨੇ ਸਿਲਵਰ ਅਤੇ 63-66 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਮੁਸਕਾਨ ਦੇ ਸਿਲਵਰ ਮੈਡਲ ਜਿਤਿਆ। ਬਾਕਸਿੰਗ ਮੁਕਾਬਲਿਆਂ ਵਿਚ ਕੁੜੀਆਂ ਨੇ ਆਪਣੇ ਪੰਚ ਦਾ ਦਮ ਦਿਖਾ ਕੇ ਇਹ ਸਾਬਤ ਕਰ ਦਿੱਤਾ ਕਿ ਸਾਡੀ ਕੁੜੀਆਂ ਘੱਟ ਨਹੀਂ ਹਨ।
ਮੁੰਡਿਆਂ ਨੇ ਝਟਕੇ 4 ਗੋਲਡ
63.5 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਵੰਸਜ ਨੇ ਅਸਮ ਦੇ ਇਮਦਾਦ ਹੁਸੈਨ ਨੂੰ ਹਰਾ ਕੇ ਗੋਲਡ ਜਿਤਿਆ। 71 ਕਿਲੋ ਭਾਰ ਵਰਗ ਵਿਚ ਹਰਿਆਣਾ ਦੇ ਹਰਸ਼ਿਤ ਰਾਠੀ ਨੇ ਚੰਡੀਗੜ੍ਹ ਦੇ ਆਸ਼ਿਸ਼ ਹੁਡਾ ਨੂੰ ਹਰਾਇਆ ਅਤੇ ਗੋਲਡ ‘ਤੇ ਕਬਜਾ ਕੀਤਾ। ਇਸੀ ਤਰ੍ਹਾ 75 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਦੀਪਕ ਨੇ ਮਹਾਰਾਸ਼ਟਰ ਦੇ ਕੁਨਾਲ ਘੋਰਪੜੇ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ। 80 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਵਿਸ਼ਾਲ ਨੇ ਪੰਜਾਬ ਦੇ ਅਕਸ਼ ਗਰਗ ਨੂੰ ਹਰਾ ਕੇ ਗੋਲਡ ਮੈਡਲ ਜਿਤਿਆ।ਇਸ ਤੋਂ ਇਲਾਵਾ 46-48 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਆਸ਼ਿਸ਼ ਨੇ ਸਿਲਵਰ ਮੈਡਲ ਜਿਤਿਆ।
ਹਰਿਆਣਾ ਨੇ ਲਗਾਇਆ ਗੋਲਡ ਦੀ ਹਾਫ ਸੈਂਚੁਰੀ
ਬਾਕਸਿੰਗ ਮੁਕਾਬਲਿਆਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਗੋਲਡਨ ਪੰਚ ਲਗਾ ਕੇ ਹਰਿਆਣਾ ਦੇ ਖਾਤੇ ਵਿਚ 10 ਮੈਡਲ ਜੋੜੇ, ਜਿਸ ਦੀ ਬਦੌਲਤ ਹਰਿਆਣਾ ਨੇ ਗੋਲਡ ਦੀ ਹਾਫ-ਸੈਂਚੁਰੀ ਲਗਾ ਦਿੱਤਾ ਹੈ। ਹਰਿਆਣਾ ਦੇ ਖਾਤੇ ਵਿਚ 52 ਗੋਲਡ, 39 ਸਿਲਵਰ ਅਤੇ 46 ਬ੍ਰਾਂਜ ਮੈਡਲ ਹਨ ਅਤੇ ਕੁੱਲ 137 ਮੈਡਲਾਂ ਦੇ ਨਾਲ ਮੈਡਲ ਟੈਲੀ ਵਿਚ ਪਹਿਲੇ ਨੰਬਰ ‘ਤੇ ਕਾਬਿਜ ਹਨ।