ਸੁਖਜਿੰਦਰ ਮਾਨ
ਬਠਿੰਡਾ, 26 ਅਗਸਤ: ਬੀਤੀ ਸ਼ਾਮ 30 ਹਜ਼ਾਰ ਰੁਪਏ ਦੀ ਰਿਸਵਤ ਲੈਂਦੇ ਹੋਏ ਕਾਬੂ ਕੀਤੇ ਗਏ ਸਬ ਡਿਵੀਜ਼ਨ ਮੋੜ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਅੱਜ ਵਿਜੀਲੈਂਸ ਦੀ ਟੀਮ ਵਲੋਂ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਸਰਕਾਰੀ ਵਕੀਲ ਵਲੋਂ ਦਿੱਤੀਆਂ ਦਲੀਲਾਂ ਦੇ ਆਧਾਰ ’ਤੇ ਉਕਤ ਡੀਐਸਪੀ ਨੂੰ ਪੁਛਗਿਛ ਲਈ ਵਿਜੀਲੈਂਸ ਕੋਲ ਦੋ ਦਿਨਾਂ ਦੇ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ।
ਮੋੜ ਮੰਡੀ ਵਿਖੇ ਤੈਨਾਤ ਡੀਐਸਪੀ ਬਲਜੀਤ ਬਰਾੜ ਵਿਜੀਲੈਂਸ ਵਲੋਂ ਕਾਬੂ, ਚੁੱਕੀ ਹੋਈ ਸੀ ਅੱਤ
ਪਤਾ ਲੱਗਿਆ ਹੈ ਕਿ ਹੁਣ ਵਿਜੀਲੈਂਸ ਅਧਿਕਾਰੀਆਂ ਵਲੋਂ ਉਕਤ ਡੀਐਸਪੀ ਦੇ ਰਿਸਵਤ ਲੈਣ ਦੇ ਮਾਮਲੇ ਵਿਚ ਹੋਰਨਾਂ ਪੁਲਿਸ ਮੁਲਾਜਮਾਂ ਜਾਂ ਸਿਆਸੀ ਆਗੂਆਂ ਨਾਲ ਸਬੰਧਾਂ ਬਾਰੇ ਪੁਛਗਿਛ ਕੀਤੀ ਜਾਵੇਗੀ। ਇਸਤੋਂ ਇਲਾਵਾ ਇਸ ਅਧਿਕਾਰੀ ਦੇ ਬੈਂਕ ਖ਼ਾਤਿਆਂ ਅਤੇ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ। ਪਤਾ ਲੱਗਿਆ ਹੈ ਕਿ ਉਕਤ ਡੀਐਸਪੀ ਦੀ ਸੇਵਾਮੁਕਤੀ ਵਿਚ ਕਰੀਬ ਸਵਾ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਸੀ।
ਪਿੰਡਾਂ ਲਈ ਮਿੰਨੀ ਬੱਸਾਂ ਸੇਵਾ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਸਰਕਾਰ
ਦੂਜੇ ਪਾਸੇ ਡੀਐਸਪੀ ਦੀ ਗ੍ਰਿਫਤਾਰੀ ਮੌਕੇ ਉਸਦੇ ਰੀਡਰ ਕੋਲੋਂ ਮਿਲੀ ਇੱਕ ਲੱਖ ਦੀ ਨਗਦੀ ਦੀ ਵਿਜੀਲੈਂਸ ਨੇ ਅਲੱਗ ਤੋਂ ਜਾਂਚ ਵਿੱਢ ਦਿੱਤੀ ਹੈ। ਇਸਤੋਂ ਇਲਾਵਾ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਰੀਡਰ ਮਨਪ੍ਰੀਤ ਸਿੰਘ ਦੀ ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ ਤੁਰੰਤ ਪ੍ਰਭਾਵ ਨਾਲ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਡੀਐਸਪੀ ਬਲਜੀਤ ਸਿੰਘ ਨੂੰ ਵੀ ਮੁਅੱਤਲ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ।
ਪੰਜਾਬ ਨੇ ਦੱਖਣੀ ਮਾਲਵਾ ਦੇ ਜ਼ਿਲ੍ਹਿਆਂ ਵਿੱਚ ਨਹਿਰੀ ਪਾਣੀ ਦੀ ਸਿੰਜਾਈ ਲਈ ਨਵੀੰ ਨਹਿਰ ਬਣਾਉਣ ਦੀ ਯੋਜਨਾ ਉਲੀਕੀ
ਦਸਣਾ ਬਣਦਾ ਹੈ ਕਿ ਵਿਜੀਲੈਂਸ ਕੋਲ ਮੋੜ ਮੰਡੀ ਦੇ ਇੱਕ ਮੋਬਾਇਲ ਰਿਪੇਅਰ ਕਰਨ ਵਾਲੇ ਨੌਜਵਾਨ ਰਵਿੰਦਰ ਸਿੰਘ ਨੇ ਸਿਕਾਇਤ ਕੀਤੀ ਸੀ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਥਾਣਾ ਬਾਲਿਆਵਾਲੀ ਪੁਲਿਸ ਵਲੋਂ ਉਸਦੇ ਨਾਬਾਲਿਗ ਪੁੱਤਰ ਸਹਿਤ ਸੱਤ ਨੌਜਵਾਨਾਂ ਵਿਰੁਧ ਧਾਰਾ 323 ਦਾ ਪਰਚਾ ਦਰਜ਼ ਕੀਤਾ ਗਿਆ ਸੀ ਜਦਕਿ ਉਸਦਾ ਪੁੱਤਰ ਬੇਗੁਨਾਹ ਹੈ। ਇਸ ਸਬੰਧ ਵਿਚ ਉਸਨੇ ਐਸਐਸਪੀ ਬਠਿੰਡਾ ਨੂੰ ਅਰਜੀ ਦਿੱਤੀ ਸੀ, ਜਿੰਨ੍ਹਾਂ ਜਾਂਚ ਲਈ ਡੀਐਸਪੀ ਮੋੜ ਨੂੰ ਭੇਜ ਦਿੱਤੀ ਸੀ।
ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ (Yuvraj Singh) ਦੇ ਘਰ ਗੂੰਜੀ ਕਿਲਕਾਰਿਆਂ, ਬੇਟੀ ਨੇ ਲਿਆ ਜਨਮ
ਡੀਐਸਪੀ ਮੋੜ ਨੇ ਰਵਿੰਦਰ ਸਿੰਘ ਕੋਲੋਂ ਉਸਦੇ ਨਾਬਾਲਿਗ ਬੱਚੇ ਨੂੰ ਪਰਚੇ ਵਿਚੋਂ ਕੱਢਣ ਲਈ 50 ਹਜ਼ਾਰ ਰੁਪਏ ਮੰਗ ਲਏ ਪ੍ਰੰਤੂ ਉਹ ਪੈਸੇ ਨਹੀਂ ਦੇਣਾ ਚਾਹੁੰਦਾ ਸੀ, ਜਿਸਦੇ ਚੱਲਦੇ ਉਸਨੇ ਵਿਜੀਲੈਂਸ ਨੂੰ ਸਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਬੀਤੀ ਸ਼ਾਮ ਡੀਐਸਪੀ ਦਫ਼ਤਰ ਮੋੜ ’ਚ ਹੀ ਡੀਐਸਪੀ ਬਲਜੀਤ ਸਿੰਘ ਨੂੰ ਮੁਦਈ ਰਵਿੰਦਰ ਸਿੰਘ ਕੋਲੋਂ ਰਿਸਵਤ ਦੀ ਪਹਿਲੀ ਕਿਸ਼ਤ ਵਜੋਂ 30 ਹਜ਼ਾਰ ਰੁਪਏ ਲੈਂਦੇ ਹੋਏ ਬਲਜੀਤ ਸਿੰਘ ਨੂੰ ਕਾਬੂ ਕਰ ਲਿਆ ਸੀ। ਜਿਸਤੋਂ ਬਾਅਦ ਉਸਦੇ Çਵਿਰੁਧ ਵਿਜੀਲੈਂਸ ਬਿੳਰੋ ਥਾਣਾ ਬਠਿੰਡਾ ਵਿਖੇ ਭ੍ਰਿਸਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ਼ ਕਰ ਲਿਆ ਸੀ।
ਵਿਜੀਲੈਂਸ ਵਲੋਂ ਬਠਿੰਡਾ ’ਚ ‘ਖੁੰਬਾਂ’ ਵਾਂਗ ਉੱਗੀਆਂ ਪ੍ਰਾਈਵੇਟ ਕਲੌਨੀਆਂ ਦੀ ਜਾਂਚ ਸ਼ੁਰੂ
ਵਿਜੀਲੈਂਸ ਰੀਡਰ ਦੀ ਵੇਚੀ ਮੱਝ ਨੂੰ ਖੋਜਣ ’ਚ ਜੁਟੀ
ਬਠਿੰਡਾ: ਬੀਤੀ ਸ਼ਾਮ ਡੀਐਸਪੀ ਬਲਜੀਤ ਸਿੰਘ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਕਾਬੂ ਕਰਨ ਦੇ ਸਮੇਂ ਉਸਦੇ ਰੀਡਰ ਮਨਪ੍ਰੀਤ ਸਿੰਘ ਜੋਕਿ ਉਸਦਾ ਖ਼ਾਸ ਰਾਜਦਾਰ ਮੰਨਿਆ ਜਾਂਦਾ ਹੈ, ਕੋਲੋਂ ਮਿਲੇ ਇੱਕ ਲੱਖ ਤੋਂ ਵੱਧ ਨਗਦੀ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੀਡਰ ਮਨਪ੍ਰੀਤ ਸਿੰਘ ਨੇ ਵਿਜੀਲੈਸ ਅਧਿਕਾਰੀਆਂ ਕੋਲੋਂ ਦਾਅਵਾ ਕੀਤਾ ਸੀ ਕਿ ਉਸਨੇ ਕੁੱਝ ਦਿਨ ਪਹਿਲਾਂ ਮੱਝ ਵੇਚੀ ਸੀ, ਜਿਸਦੇ ਪੈਸੇ ਖਰੀਦਣ ਵਾਲਾ ਅੱੱਜ ਹੀ ਦੇ ਕੇ ਗਿਆ ਸੀ।
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2: ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ’ਚ ਖੇਡਣਗੇ ਵਾਲੀਬਾਲ ਦਾ ਮੈਚ
ਵਿਜੀਲੈਂਸ ਦੇ ਸੂਤਰਾਂ ਮੁਤਾਬਕ ਹੁਣ ਰੀਡਰ ਸਾਹਿਬ ਦੀ ਮੱਝ ਦੀ ਖੋਜ ਕੀਤੀ ਜਾ ਰਹੀ ਹੈ, ਕਿ ਉਸਨੇ ਕੋਈ ਮੱਝ ਰੱਖੀ ਵੀ ਹੋਈ ਸੀ ਜਾਂ ਨਹੀਂ। ਜੇਕਰ ਰੱਖੀ ਹੋਈ ਸੀ ਉਸਨੂੰ ਵੇਚਿਆ ਗਿਆ ਹੈ ਜਾਂ ਨਹੀਂ। ਸੂਤਰਾਂ ਮੁਤਾਬਕ ਇਸ ਰੀਡਰ ਤੋਂ ਇਲਾਵਾ ਮੋੜ ਡੀਐਸਪੀ ਦਫ਼ਤਰ ਦੇ ਦੋ ਅਤੇ ਥਾਣੇ ਦੇ ਵੀ ਇੱਕ ਚਰਚਿਤ ਮੁਲਾਜਮ ’ਤੇ ਵਿਜੀਲੈਂਸ ਦੀ ਜਾਂਚ ਦੀ ਸੂਈ ਟਿਕੀ ਹੋਈ ਹੈ, ਜਿਸਦੇ ਚੱਲਦੇ ਇੰਨ੍ਹਾਂ ਮੁਲਾਜਮਾਂ ਵਿਰੁਧ ਵੀ ਆਉਣ ਵਾਲੇ ਦਿਨਾਂ ’ਚ ਸਖ਼ਤ ਕਾਰਵਾਈ ਹੋ ਸਕਦੀ ਹੈ।
Share the post "ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਫ਼ੜਿਆ ਡੀਐਸਪੀ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ, ਰੀਡਰ ਮਨਪ੍ਰੀਤ ਨੂੰ ਕੀਤਾ ਮੁਅੱਤਲ"