ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ’ਗਲੋਬਲ ਸਾਇੰਸ ਫਾਰ ਗਲੋਬਲ ਵੈਲਬਿੰਗ’ ਥੀਮ ’ਤੇ ਰਾਸ਼ਟਰੀ ਵਿਗਿਆਨ ਦਿਵਸ-2023 ਦਾ ਆਯੋਜਨ ਕੈਂਪਸ ਵਿਖੇ ਕੀਤਾ ਗਿਆ।ਇਸ ਸਮਾਗਮ ਨੂੰ ‘ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.)’, ‘ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ (ਐਨ.ਸੀ.ਟੀ.ਐਸ.ਸੀ.)’, ‘ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਡੀ.ਐਸ.ਟੀ.)’, ਭਾਰਤ ਸਰਕਾਰ ਦੇ ਸਹਿਯੋਗ ਅਤੇ ਸਮਰਥਨ ਨਾਲ ਕੀਤਾ ਗਿਆ ਸੀ।ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ ਇਸ ਸਮਾਗਮ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਰਾਸ਼ਟਰੀ ਵਿਗਿਆਨ ਦਿਵਸ (ਐਨ.ਐਸ.ਡੀ.) ਹਰ ਸਾਲ ’ਰਮਨ ਪ੍ਰਭਾਵ’ ਦੀ ਖੋਜ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਸ ਕਾਰਨ ਸਰ ਸੀ.ਵੀ. ਰਮਨ ਨੇ 1930 ਵਿੱਚ ਨੋਬਲ ਪੁਰਸਕਾਰ ਜਿੱਤਿਆ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅੰਡਰ-ਗਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਪੋਸਟਰ ਮੇਕਿੰਗ, ਬੈਸਟ ਆਊਟ ਆਫ਼ ਵੇਸਟ, ਰੰਗੋਲੀ ਆਦਿ ਵਿੱਚ ਭਾਗ ਲਿਆ। ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਤਰੁਨਪ੍ਰੀਤ ਸਿੰਘ (ਬੀ.ਟੈਕ. ਈ.ਸੀ.ਈ. ) ਅਤੇ ਸਲੀਮ ਖਾਨ .ਟੈਕ. ਈ.ਈ.) ਨੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਦੂਜੀ ਪੁਜ਼ੀਸ਼ਨ ਬੀ. ਐਸ. ਸੀ. (ਆਨਰਜ਼) ਫਿਜ਼ਿਕਸ ਦੇ ਗੁਰਲੀਨ ਸਿੰਘ ਅਤੇ ਪ੍ਰਤੀਕਸ਼ਾ ਨੇ ਹਾਸਲ ਕੀਤੀ ਅਤੇ ਤੀਸਰਾ ਸਥਾਨ ਐਮ. ਐਸ. ਸੀ. ਫਿਜ਼ਿਕਸ ਦੀ ਹਿਮਾਂਸ਼ੀ ਨੇ ਹਾਸਲ ਕੀਤਾ।ਰੰਗੋਲੀ ਮੁਕਾਬਲੇ ਵਿੱਚ ਅਰੁਣਦੀਪ ਕੌਰ ਅਤੇ ਸਿਮਰਨਦੀਪ ਕੌਰ (ਬੀ.ਐਸ.ਸੀ ਆਨਰ) ਨੇ ਪਹਿਲਾ ਅਤੇ ਮਨਪਿੰਦਰ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ (ਬੀ.ਐਸ.ਸੀ. ਆਨਰ ਫਿਜ਼ਿਕਸ) ਦੂਜਾ ਸਥਾਨ ਪ੍ਰਾਪਤ ਕੀਤਾ।ਪੋਸਟਰ ਮੇਕਿੰਗ ਵਿੱਚ ਭਿੰਦਰ ਸਿੰਘ, ਬੀ.ਐਫ.ਏ ਅਤੇ ਸਨੇਹਾ ਦੀਮਾਨ, ਫਾਰਮੇਸੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ਿਵਮ ਭਦੌਰੀਆ (ਫਾਰਮੇਸੀ), ਗੁਰਪ੍ਰੀਤ ਸਿੰਘ (ਬੀ.ਐਫ.ਏ.) ਨੇ ਦੂਜਾ ਸਥਾਨ ਅਤੇ ਦੀਆ ਪੁਰੀ ਨੇ ਬੀ.ਐਸ.ਸੀ. (ਆਨਰਜ਼) ਕੈਮਿਸਟਰੀ) ਨੇ ਤੀਜਾ ਸਥਾਨ ਹਾਸਲ ਕੀਤਾ ੍ਟਸੀ.ਵੀ. ਰਮਨ ਦੇ ਗਰਾਊਂਡ ਬ੍ਰੇਕਿੰਗ ਲਾਈਟ ਸਕੈਟਰਿੰਗ ਦੇ ਖੇਤਰ ਵਿੱਚ ਕੰਮ ਦੀ ਸ਼ਲਾਘਾ ਕਰਦੇ ਹੋਏ ਵਿਭਾਗ ਦੇ ਮੁਖੀ ਪ੍ਰੋ: ਸੰਦੀਪ ਕਾਂਸਲ ਨੇ ਤੰਦਰੁਸਤੀ ਲਈ ਗਲੋਬਲ ਸਾਇੰਸ ਦੀ ਮਹੱਤਤਾ ਅਤੇ ਟਿਕਾਊ ਵਿਕਾਸ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਵਿਗਿਆਨਕ ਸੋਚ ਨੂੰ ਵਿਕਸਤ ਕਰਨ ਅਤੇ ਨਵੀਨਤਾਕਾਰੀ ਅਤੇ ਰਚਨਾਤਮਕ ਵਿਚਾਰਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ.ਗਗਨ ਗੁਪਤਾ ਅਤੇ ਵਿਭਾਗ ਦੀ ਸਮੁੱਚੀ ਪ੍ਰਬੰਧਕੀ ਟੀਮ ਨੇ ਸਖ਼ਤ ਮਿਹਨਤ ਕੀਤੀ।
Share the post "ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ -2023 ਦਾ ਆਯੋਜਨ"