ਮਾਤਾ ਹਰਪਾਲ ਕੌਰ ਨੂੰ ਸੈਂਕੜੇ ਲੋਕਾਂ ਨੇ ਭੇਂਟ ਕੀਤੀ ਸ਼ਰਧਾਂਜਲੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਲੰਘੀ 31 ਦਸੰਬਰ ਨੂੰ ਸਦਾ ਲਈ ਵਿਛੋੜਾ ਦੇ ਗਏ ਮਾਤਾ ਹਰਪਾਲ ਕੌਰ ਨੂੰ ਅੱਜ ਸੈਕੜੇ ਲੋਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ। ਸਥਾਨਕ ਗੁਰਦੂਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਚ ਹੋਏ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮਾਤਾ ਹਰਪਾਲ ਕੌਰ ਨੂੰ ਇਕ ਨੇਕ ਰੂਹ ਤੇ ਸਿੱਖਿਆ ਦਾਨੀ ਦੇ ਤੌਰ ’ਤੇ ਯਾਦ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਤ ਕੀਤਾ। ਲੰਮਾ ਸਮਾਂ ਸਿੱਖਿਆ ਵਿਭਾਗ ’ਚ ਬਤੌਰ ਅਧਿਆਪਕ ਸੇਵਾਵਾਂ ਨਿਭਾਉਣ ਵਾਲੇ ਮਾਤਾ ਹਰਪਾਲ ਕੌਰ ਬਤੌਰ ਸੀਐਚਟੀ ਸੇਵਾਮੁਕਤ ਹੋਏ ਸਨ। ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਵਿਧਾਇਕ ਜਗਦੇਵ ਸਿੰਘ ਕਮਾਲੂ ਆਦਿ ਨੇ ਪ੍ਰਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਵਹਿਗੁਰੂ ਅੱਗੇ ਮਾਤਾ ਜੀ ਨੂੰ ਅਪਣੇ ਚਰਨਾਂ ਵਿਚ ਨਿਵਾਸ਼ ਬਖ਼ਸਣ ਦੀ ਅਰਦਾਸ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਸਿੰਘ ਸੰਦੋਹਾ ਨੇ ਮਾਤਾ ਜੀ ਦੇ ਜੀਵਨ ’ਤੇ ਝਾਤ ਪਾਉਂਦਿਆਂ ਉਨ੍ਹਾਂ ਨੂੰ ਸੰਦੋਹਾ ਪਿੰਡ ਦੀ ਪਹਿਲੀ ਅਧਿਆਪਕ ਨੂੰਹ ਤੇ ਉਨ੍ਹਾਂ ਦੇ ਸਵਰਗਵਾਸੀ ਪਤੀ ਸ: ਤੇਜਾ ਸਿੰਘ ਨੂੰ ਪਹਿਲਾਂ ਅਧਿਆਪਕ ਦਸਦਿਆਂ ਇੰਨ੍ਹਾਂ ਵਲੋਂ ਅਪਣੇ ਪਿੰਡ ਤੇ ਪੂਰੇ ਇਲਾਕੇ ਵਿਚ ਸਿੱਖਿਆ ਦੇ ਖੇਤਰ ’ਚ ਪਾਏ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਮਾਤਾ ਹਰਪਾਲ ਕੌਰ ਦੇ ਪੁੱਤਰਾਂ ਗੁਰਸ਼ਰਨ ਸਿੰਘ ਮਾਨ ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਪੰਜਾਬ ਤੇ ਸੁਖਜੀਵਨ ਸਿੰਘ ਮਾਨ ਸੀਨੀਅਰ ਸਹਾਇਕ ਲੋਕ ਨਿਰਮਾਣ ਵਿਭਾਗ ਨੇ ਸੰਗਤ ਦਾ ਧੰਨਵਾਦ ਕੀਤਾ।

spot_img
spot_img

Share post:

Popular

More like this
Related

Bathinda ਦੇ flipkart Store ‘ਚੋਂ ਕਰੋੜਾਂ ਦੀ ਚੋਰੀ; ਘਰ ਦੇ ਭੇਤੀਆਂ ਨੇ ‘ਲੰਕਾ’ ਢਾਹੀ, ਦੋ ਮੁਲਾਜ਼ਮ ਕਾਬੂ

Bathinda News: ਲੰਘੀ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ Bathinda...

PM Modi ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲ

👉*ਪਹਿਲੀ ਵਾਰ ਐਨਐਚਆਰਸੀ ਨੇ ਤੀਰਥ ਯਾਤਰੀਆਂ ਵਾਲੀਆਂ ਸੁਪਰ ਡਿਲਕਸ...

किसानों को मंडियों में जरूरी सुविधाएं प्रदान करना सरकार की प्राथमिकता : श्याम सिंह राणा

👉हरियाणा के कृषि एवं किसान कल्याण मंत्री श्याम सिंह...