ਸੁਖਜਿੰਦਰ ਮਾਨ
ਚੰਡੀਗੜ੍ਹ, 6 ਮਾਰਚ: ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਨੁਮਾਇੰਦਗੀ ਖੋਹਣ ਦੇ ਮਾਮਲੇ ’ਚ ਹੁਣ ਤੱਕ ਚੁੱਪ ਚੱਲੇ ਆ ਰਹੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖ਼ਰਕਾਰ ਇਸ ਮਾਮਲੇ ਵਿਚ ਪੰਜਾਬ ਦਾ ਪੱਖ ਰੱਖਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਮਿਲਣ ਦਾ ਸਮਾਂ ਮੰਗਿਆ ਹੈ। ਇਸ ਮਾਮਲੇ ਵਿਚ ਪੂਰੇ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀ ਤੋਂ ਇਲਾਵਾ ਸੂਬੇ ਦੇ ਆਮ ਲੋਕਾਂ ਵਲੋਂ ਵੀ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਰਾਹੀਂ ਪੰਜਾਬ ਦੀ ਜਮੀਨ ਵਿਚ ਬਣੇ ਇਸ ਡੈਮ ਦੀ ਪ੍ਰਬੰਧਕੀ ਟੀਮ ਦੀ ਨੁਮਾਇੰਦਗੀ ਕਿਸੇ ਗੈਰ ਰਾਜ਼ ਨੂੰ ਦੇਣ ਤੋਂ ਇਲਾਵਾ ਇੱਥੋਂ ਦੀ ਸੁਰੱਖਿਆ ਪ੍ਰਬੰਧਾਂ ਦਾ ਜਿੰਮਾ ਪੰਜਾਬ ਪੁਲਿਸ ਤੋਂ ਵਾਪਸ ਲੈ ਕੇ ਕੇਂਦਰੀ ਬਲ੍ਹਾਂ ਨੂੰ ਦੇਣਾ ਸ਼ਾਮਲ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਸ੍ਰੀ ਚੰਨੀ ਗ੍ਰਹਿ ਮੰਤਰੀ ਕੋਲ ਯੂਕਰੇਨ ਵਿੱਚ ਫਸੇ ਪੰਜਾਬੀ ਵਿਅਿਦਾਰਥੀਆਂ ਤੇ ਹੋਰਨਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਵੀ ਰੱਖਣਗੇ।
Share the post "ਮਾਮਲਾ ਬੀਬੀਐਮਬੀ ਤੋਂ ਪੰਜਾਬ ਦੀ ਨੁਮਾਇੰਦਗੀ ਖੋਹਣ ਦਾ, ਚੰਨੀ ਨੇ ਮੰਗਿਆ ਸ਼ਾਹ ਤੋਂ ਸਮਾਂ"