ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ: ਸਥਾਨਕ ਮਾਲਵਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਸਿਟੀ ਬਿਊਟੀਫੁੱਲ-ਚੰਡੀਗੜ੍ਹ ਦੀ ਇੱਕ ਰੋਜ਼ਾ ਵਿਦਿਅਕ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਵਿਚ ਐਮਸੀਏ, ਬੀਸੀਏ ਅਤੇ ਪੀਜੀਡੀਸੀਏ ਦੇ ਵਿਦਿਆਰਥੀਆਂ ਨੂੰ ਸ਼ਹਿਰ ਦੇ ਆਧੁਨਿਕ ਆਰਕੀਟੈਕਚਰ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਨ ਲਈ ਇਸ ਯਾਤਰਾ ਦਾ ਆਯੋਜਿਨ ਕੀਤਾ ਗਿਆ।
CM ਮਾਨ ਦਾ ਮਨਪ੍ਰੀਤ ਬਾਦਲ ਤੇ ਤੰਜ “”ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ”
ਵਿਦਿਆਰਥੀਆਂ ਨੇ ਪ੍ਰਸਿੱਧ ਸੁਖਨਾ ਝੀਲ ਟੂਰਿਸਟ ਕੰਪਲੈਕਸ ਅਤੇ ਰੌਕ ਗਾਰਡਨ ਸਹਿਰ ਦੇ ਹੋਰ ਪ੍ਰਸਿੱਧ ਥਾਵਾਂ ਦਾ ਦੌਰਾ ਕੀਤਾ। ਦੌਰੇ ਦੀ ਅਗਵਾਈ ਸਹਾਇਕ ਪ੍ਰੋਅਮਰਜੋਤ ਸਿੰਘ, ਸਹਾਇਕ ਪ੍ਰੋ. ਸੰਨੀ ਬਾਂਸਲ, ਸਹਾਇਕ ਪ੍ਰੋ. ਸਰਬਜੀਤ ਕੌਰ ਅਤੇ ਸਹਾਇਕ ਪ੍ਰੋ. ਰਮਨਪ੍ਰੀਤ ਕੌਰ ਸਿਸਟਮ ਐਨਾਲਿਸਟ ਸ਼੍ਰੀ ਅਮਿਤ ਸ਼ਰਮਾ ਨੇ ਨਿਭਾਈ।
ਬਠਿੰਡਾ ਦੇ ਇੱਕ ਪਿੰਡ ‘ਚ ਇੰਝ ਸੁੱਤੇ ਪਏ ਪ੍ਰਵਾਰ ਉਪਰ ਮੌਤ ਬਣਕੇ ਛੱਤ ਡਿੱਗੀ
ਪ੍ਰਿੰਸੀਪਲ ਡਾ.ਰਾਜ.ਕੇ ਗੋਇਲ ਨੇ ਡਿਪਟੀ ਡਾਇਰੈਕਟਰ ਡਾ.ਸਰਬਜੀਤ ਕੌਰ ਢਿੱਲੋਂ ਨੂੰ ਅਜਿਹੇ ਰਚਨਾਤਮਕ ਅਤੇ ਗਿਆਨ ਭਰਪੂਰ ਟੂਰ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ। ਡਾ: ਸਰਬਜੀਤ ਕੌਰ ਢਿੱਲੋਂ ਨੇ ਕਿਹਾ ਕਿ ਅਜਿਹੇ ਟੂਰ ਉਨ੍ਹਾਂ ਨੂੰ ਆਪਣੀਆਂ ਰੁਟੀਨ ਗਤੀਵਿਧੀਆਂ ਤੋਂ ਛੁੱਟੀ ਦੇਣ ਦੇ ਨਾਲ-ਨਾਲ ਸਮੂਹਿਕ ਹੁਨਰ ਨੂੰ ਵੀ ਨਿਖਾਰਦੇ ਹਨ।
Share the post "ਮਾਲਵਾ ਕਾਲਜ ਦੇ ਵਿਦਿਆਰਕੀਆਂ ਨੇ ਸਿਟੀ ਬਿਊਟੀਫੁੱਲ-ਚੰਡੀਗੜ੍ਹ ਦੀ ਕੀਤੀ ਇੱਕ ਦਿਨ ਦੀ ਯਾਤਰਾ"