ਹਰਸਿਮਰਤ ਬਾਦਲ ਵਲੋਂ ਚੋਥੀ ਦਫ਼ਾ ਮੈਦਾਨ ’ਚ ਨਿਤਰਣ ਦੀ ਤਿਆਰੀ
ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਹੈ ਦਾਅਵੇਦਾਰ
ਸੁਖਜਿੰਦਰ ਮਾਨ
ਬਠਿੰਡਾ, 20 ਅਗਸਤ : ਕਰੀਬ ਅੱਠ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 2024 ਲਈ ਸਿਆਸੀ ‘ਖਿਲਾੜੀਆਂ’ ਨੇ ਹੁਣ ਤੋਂ ਹੀ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਪੰਜਾਬ ਦੇ ਸਭ ਤੋਂ ਚਰਚਿਤ ਲੋਕ ਸਭਾ ਹਲਕਾ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਲਗਾਤਾਰ ਚੌਥੀ ਵਾਰ ਦਾਅਵੇਦਾਰ ਠੋਕਣ ਦੀ ਤਿਆਰੀ ਕਰ ਦਿੱਤੀ ਗਈ ਹੈ। ਉਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਲੋਕ ਸਭਾ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੇ ਗੇੜੇ ਵਧਾਏ ਗਏ ਹਨ।
ਆਪ ਵਿਧਾਇਕ ਦੇ ਦਫ਼ਤਰ ’ਚ ਥਾਣੇਦਾਰ ਨੂੰ ਕੁੱਟਣ ਵਾਲੇ ਆਪ ਆਗੂਆਂ ਵਿਰੁਧ ਪਰਚਾ ਦਰਜ਼
ਇਸੇ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਬੀਬੀ ਬਾਦਲ ਨੂੰ ਬਰਾਬਰ ਦੀ ਟੱਕਰ ਦੇਣ ਵਾਲੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤਾਂ ਮੁੜ ਮੈਦਾਨ ਵਿਚ ਨਿੱਤਰਣ ਦੀ ਘੱਟ ਸੰਭਾਵਨਾ ਹੈ ਪ੍ਰੰਤੂ ਉਨ੍ਹਾਂ ਵਲੋਂ ਇਸ ਹਲਕੇ ਤੋਂ ਹਾਲੇ ਤੱਕ ਅਪਣਾ ਹੱਕ ਵੀ ਨਹੀਂ ਛੱਡਿਆ ਹੈ। ਜਿਸਦੇ ਚੱਲਦੇ ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਮੁਤਾਬਕ ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਾ ਕੌਰ ਵੜਿੰਗ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਹੈ। ਬੇਸ਼ੱਕ ਇਸਤੋਂ ਪਹਿਲਾਂ ਬੀਬੀ ਵੜਿੰਗ ਨੇ ਖੁਦ ਕੋਈ ਚੋਣ ਨਹੀਂ ਲੜੀ ਹੈ ਪ੍ਰੰਤੂ ਰਾਜਾ ਵੜਿੰਗ ਦੀ ਹਰ ਚੋਣ ਮੁਹਿੰਮ ’ਚ ਉਨ੍ਹਾਂ ਦੀ ਵੱਡੀ ਭੂਮਿਕਾ ਰਹਿੰਦੀ ਹੈ।
ਹਰਸਿਮਰਤ ਕੌਰ ਬਾਦਲ ਨੇ ਏਮਜ਼ ਬਠਿੰਡਾ ਵਿਚ ਅੰਮ੍ਰਿਤ ਫਾਰਮੇਸੀ ਦਾ ਕੀਤਾ ਉਦਘਾਟਨ
ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਹ ਚਰਚਾ ਚੱਲੀ ਸੀ ਕਿ ਜੇਕਰ ਰਾਜਾ ਵੜਿੰਗ ਦੀ ਥਾਂ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਹੁੰਦੀ ਤਾਂ ਉਹ ਬੀਬੀ ਬਾਦਲ ਦੇ ਮੁਕਾਬਲੇ ਬਾਜ਼ੀ ਮਾਰ ਸਕਦੀ ਸੀ। ਜਿਸ ਕਾਰਨ ਇਸ ਵਾਰ ਉਹ ਖ਼ੁਦ ਦਾਅਵੇਦਾਰ ਬਣੇ ਹੋਏ ਹਨ। ਜਿਸਦੇ ਚੱਲਦੇ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਇਲਾਵਾ ਹੋਰਨਾਂ ਹਲਕਿਆਂ ਵਿਚ ਵੀ ਗਾਹੇ-ਵਿਗਾਹੇ ਚੱਕਰ ਮਾਰ ਰਹੇ ਹਨ। ਹਾਲਾਂਕਿ ਉਮੀਦਵਾਰੀ ਦੀ ਦਾਅਵੇਦਾਰੀ ਬਾਰੇ ਪੁੱਛਣ ’ਤੇ ਬੀਬੀ ਵੜਿੰਗ ਨੇ ਸਪੱਸ਼ਟ ਕਿਹਾ ਹੈ ਕਿ ਇਸਦੇ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ।
ਬਠਿੰਡਾ ’ਚ ਮਲੋਟ ਰੋਡ ’ਤੇ ਬਣਨ ਵਾਲਾ ਨਵਾਂ ਬੱਸ ਅੱਡਾ ਹੁਣ ਹੋਰ ਅੱਗੇ ਵੱਲ ਹੋਵੇਗਾ ਸਿਫ਼ਟ!
ਦੂਜੇ ਪਾਸੇ ਪਿਛਲੇ ਦਿਨਾਂ ਦੇ ਦੌਰਾਨ ਕੌਮੀ ਪੱਧਰ ’ਤੇ ਬਣੇ ‘ਇੰਡੀਆ’ ਨਾਂ ਦੇ ਸਿਆਸੀ ਗਠਜੋੜ ਨੇ ਪੰਜਾਬ ਵਿਚ ਸਿਆਸੀ ਗਿਣਤੀ-ਮਿਣਤੀ ਨੂੰ ਉਲਝਾਇਆ ਹੈ। ਚਰਚਾ ਮੁਤਾਬਕ ਜੇਕਰ ਚੋਣਾਂ ਦੇ ਅਖ਼ੀਰ ਤੱਕ ਆਪ ਇਸ ਗਠਜੋੜ ਵਿਚ ਬਣੀ ਰਹਿੰਦੀ ਹੈ ਤਾਂ ਦੋਨਾਂ ਪਾਰਟੀਆਂ ਕੋਲ ਦਿੱਲੀ ਅਤੇ ਪੰਜਾਬ ਵਿਚ ਮਿਲਕੇ ਚੋਣ ਲੜਣ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਜਿਸਦੇ ਚੱਲਦੇ ਜੇਕਰ ਗਠਜੋੜ ’ਚ ਚੋਣ ਲੜੀ ਜਾਂਦੀ ਹੈ ਤਾਂ ਇਹ ਵੀ ਵੱਡੀ ਗੱਲ ਹੋਵੇਗੀ ਕਿ ਬਠਿੰਡਾ ਲੋਕ ਸਭਾ ਹਲਕਾ ਕਿਸ ਪਾਰਟੀ ਦੇ ਹਿੱਸੇ ਆਉਂਦੀ ਹੈ।
ਬਠਿੰਡਾ ਦੇ ‘ਏਬੀਐਮ ਇੰਟਰਨੈਸ਼ਨਲ ਇੰਮੀਗਰੇਸ਼ਨ ਸੈਂਟਰ’ ਦਾ ਕੰਸਲਟੈਸੀ ਲਾਇਸੰਸ ਹੋਇਆ ਰੱਦ
2009 ਵਿਚ ਨੰਨੀ ਛਾਂ ਦਾ ‘ਲੋਗੋ’ ਲੈ ਕੇ ਸਿਆਸੀ ਮੈਦਾਨ ’ਚ ਉਤਰੀ ਹਰਸਿਮਰਤ ਕੌਰ ਬਾਦਲ ਨੇ ਮੁੜ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਬੇਸ਼ੱਕ ਉਹ ਉਮੀਦਵਾਰੀ ਬਾਰੇ ਪੁੱਛੇ ਜਾਣ ’ਤੇ ਇੱਕ ਪ੍ਰਪੱਕ ਸਿਆਸਤਦਾਨ ਵਾਂਗ ਇਹ ਦਾਅਵਾ ਕਰ ਰਹੇ ਹਨ ਕਿ ਇਸਦੇ ਬਾਰੇ ਫੈਸਲਾ ਪਾਰਟੀ ਨੇ ਕਰਨਾ ਹੈ ਪ੍ਰੰਤੂ ਬੀਬੀ ਬਾਦਲ ਵਲੋਂ ਹਲਕਿਆਂ ਵਿਚ ਰੱਖੇ ਜਾ ਰਹੇ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਦੇ ਸਮਰਥਕ ਹੁਣ ਤੋਂ ਹੀ ਚੋਥੀ ਵਾਰ ਬੀਬੀ ਬਾਦਲ ਲਈ ਵੋਟਾਂ ਦੀ ਮੰਗ ਕਰਨ ਲੱਗ ਪਏ ਹਨ।
ਅਠਾਰਾਂ ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਤੋ ਬਾਅਦ ਥਾਣੇ ਅੱਗੇ ਧਰਨਾ
ਹਾਲਾਂਕਿ ਬੀਬੀ ਬਾਦਲ ਦੀ ਚੋਣ ਵਿਚ ਭਾਜਪਾ ਦੀ ਮੌਜੂਦਗੀ ਜਾਂ ਵਿਰੋਧਤਾ ਦਾ ਵੀ ਅਸਰ ਪਏਗਾ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਪੰਜਾਬ ਦੀ ਸਿਆਸਤ ਵਿਚ ਵੱਡਾ ਨਾਮ ਰੱਖਣ ਵਾਲੇ ਬਾਦਲ ਪ੍ਰਵਾਰ ਲਈ ਮੌਜੂਦਾ ਹਾਲਤਾਂ ’ਚ ਬਠਿੰਡਾ ਲੋਕ ਸਭਾ ਹਲਕੇ ਨੂੂੰ ਛੱਡਣਾ ਸੰਭਵ ਨਹੀਂ ਹੈ। ਉਂਜ ਭਾਜਪਾ ਤੇ ਆਪ ਦੇ ਉਮੀਦਵਾਰਾਂ ਦੀ ਸੂਚੀ ਵੀ ਇਸ ਹਲਕੇ ਦੇ ਵੋਟਰਾਂ ਦੇ ਮਨਾਂ ਉਪਰ ਅਪਣਾ ਪ੍ਰਭਾਵ ਪਾਏਗੀ। ਜਿਸਦੇ ਚੱਲਦੇ ਹੁਣ ਆਉਣ ਵਾਲੇ ਦਿਨਾਂ ‘ਚ ਇਹ ਦੇਖਣਾ ਹੋਵੇਗਾ ਕਿ ਸੂਬੇ ਦੀ ਸਭ ਤੋਂ ‘ਹਾਟ’ ਸੀਟ ਮੰਨੀ ਜਾਂਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਸਿਆਸੀ ਸਮੀਕਰਨ ਕਿਸ ਤਰ੍ਹਾਂ ਨਾਲ ਬਣਦੇ ਹਨ।
Share the post "ਮਿਸ਼ਨ 2024: ਦੋ ‘ਬੀਬੀਆਂ’ ਵਲੋਂ ਬਠਿੰਡਾ ਲੋਕ ਸਭਾ ਦੇ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ"