ਸੁਖਜਿੰਦਰ ਮਾਨ
ਚੰਡੀਗੜ੍ਹ, 24 ਮਈ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਰਨਾਲ ਦੌਰੇ ਦੌਰਾਨ 88 ਕਰੋੜ 29 ਲੱਖ ਰੁਪਏ ਦੇ ਲਾਗਤ ਦੀ ਚਾਰ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਕਰਨ ਦੇ ਸਾਂਸਦ ਸ੍ਰੀ ਸੰਜੈ ਭਾਟਿਆ, ਇੰਦਰੀ ਦੇ ਵਿਧਾਇਕ ਰਾਮਕੁਮਾਰ ਕਸ਼ਯਪ ਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਰਨਾਲ-ਇੰਦਰੀ ਰੋਡ ‘ਤੇ ਬਲੜੀ ਬਾਈਪਾਸ ਦੇ ਨੇੜੇ ਨਗਰ ਨਿਗਮ ਕਰਨਾਲ ਵੱਲੋਂ ਬਣਾਏ ਗਏ ਸ੍ਰੀ ਆਤਮ ਮਨੋਹਰ ਮੁਨੀ ਜੀ ਮਹਾਰਾਜ ਦੀ ਯਾਦ ਵਿਚ ਸ੍ਰੀ ਘਟਾਕਰਣ ਮਹਾਵੀਰ ਮਨੋਹਰ ਦਰਵਾਜਾ ਦਾ ਉਦਘਾਟਨਕੀਤਾ। ਇਹ ਗੇਟ ਐਨਐਚ-44 ‘ਤੇ ਸਥਿਤ ਨਵੇਂ ਕਰਨਾਲ ਦੇ ਬੱਸ ਅੱਡੇ ਦੇ ਕੋਲ ਹੈ। ਧੌਲਪੁਰੀ ਸਟੋਨ ਨਾਲ ਬਣੇ ਇਸ ਗੇਟ ‘ਤੇ 67 ਲੱਖ 69 ਹਜਾਰ ਰੁਪਏ ਦੀ ਰਕਮ ਖਰਚ ਹੋਈ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਵੱਲੋਂ ਸ਼ਿਵ ਕਲੌਨੀ ਐਸਟੀਪੀ ਤੋਂ ਹਕੀਕਤ ਨਗਰ ਤਕ ਸੂਖਮ ਸਿੰਚਾਈ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ। ਇਸ ਪਰਿਯੋਜਨਾ ‘ਤੇ ਕਰੀਬ 13 ਕਰੋੜ 29 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਕਰਨਾਲ ਸ਼ਹਿਰ ਦੇ ਐਸਟੀਪੀ ਤੋਂ ਵੱਖ-ਵੱਖ ਪਿੰਡਾਂ ਤਕ ਜਾਣ ਵਾਲੀ ਸੂਖਮ ਸਿੰਚਾਈ ਪਰਿਯੋਜਨਾ ਦਾ ਨੀਂ ਪੱਥਰ ਰੱਖਿਆ। ਇਸ ਪਰਿਯੋਜਨਾ ‘ਤੇ ਅਨੁਮਾਨਤ 65.29 ਕਰੋੜ ਰੁਪਏ ਖਰਚ ਹੋਣਗੇ। ਇਸ ਤੋਂ ਪਿੰਡ ਰਾਵਰ, ਸ਼ੇਖਪੁਰਾ, ਗੰਗੋਗੜੀ, ਓੱਚਾ ਸਮਾਨਾ, ਬਜੀਦਾ ਜਟਾਨ, ਕੁਟੈਲ, ਕੈਰਵਾਲੀ, ਅਮ੍ਰਤਪੁਰ ਕਲਾਂ, ਮੁਬਾਰਕਬਾਦ, ਅਲੀਪੁਰ ਮਾਜਰਾ, ਕਲਰਾਂ, ਚੌਰਾ ਦੀ ਲਗਭਗ 6400 ਏਕੜ ਖੇਤੀਬਾੜੀ ਜਮੀਨ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਇਕ ਹੋਰ ਪ੍ਰੋਜੈਕਟ ਕੈਰਾਵਾਲੀ ਤੋਂ ਮੁੰਡੋਗੜੀ ਤਕ ਇੰਨ੍ਹਾਂ ਦਾ ਮੁੜ ਨਿਰਮਾਣ ਅਤੇ ਇੰਦਰੀ ਏਸਕੇਪ ਦੀ ਬੁਰਜੀ ਨੰਬਰ 145000 ਤੋਂ ਬੁਰਜੀ ਨੰਬਰ 159000 ਤਕ ਖੁਦਾਈ ਲਈ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ। ਲਗਭਗ 9 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਬਨਦ ਵਾਲੀ ਇਸ ਪਰਿਯੋਜਨਾ ਤੋਂ ਪਿੰਡ ਕੈਰਾਵਾਲੀ, ਫਾਜਿਲਪੁਰ ਮਾਜਰਾ, ਚੌਰਾ, ਦਾਰੁਲਾਮ, ਤਾਤਰਪੁਰ ਅਤੇ ਬਹਿਲੋਲਪੁਰ ਦੀ ਖੇਤੀਬਾੜੀ ਜਮੀਨ ਨੂੰ ਹੱੜ੍ਹ ਦੀ ਸਮਸਿਆ ਤੋਂ ਬਚਾਇਆ ਜਾ ਸਕੇਗਾ।
Share the post "ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੇ ਸਾਢੇ 88 ਕਰੋੜ ਰੁਪਏ ਦੀ 4 ਵਿਕਾਸ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ"